FacebookTwitterg+Mail

ਇਕ-ਦੂਜੇ ਦਾ ਹੱਥ ਫੜ ਕੇ ਮੁੜ ਇਕੱਠੇ ਨਜ਼ਰ ਆਏ ਵਿਰਾਟ-ਅਨੁਸ਼ਕਾ (ਦੇਖੋ ਤਸਵੀਰਾਂ)

    1/6
06 December, 2016 10:36:57 PM
ਮੁੰਬਈ— ਇਕ ਵਾਰ ਮੁੜ ਵਿਰਾਟ ਕੋਹਲੀ ਤੇ ਅਨੁਸ਼ਕਾ ਸੁਰਖੀਆਂ 'ਚ ਹਨ। ਕੁਝ ਦਿਨ ਪਹਿਲਾਂ ਇਹ ਯੁਵਰਾਜ-ਹੇਜ਼ਲ ਦੇ ਵਿਆਹ 'ਚ ਇਕੱਠੇ ਨਜ਼ਰ ਆਏ ਸਨ। ਇਕ ਵਾਰ ਫਿਰ ਇਹ ਕੱਪਲ ਇਕ-ਦੂਜੇ ਦਾ ਹੱਥ ਫੜ ਕੇ ਕੈਮਰੇ 'ਚ ਕੈਦ ਹੋ ਗਿਆ ਹੈ। ਅਸਲ 'ਚ ਇਹ ਮੌਕਾ ਸੀ ਬਾਲੀਵੁੱਡ ਦੇ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਜਨਮਦਿਨ ਪਾਰਟੀ ਦਾ, ਜਿਸ 'ਚ ਇਨ੍ਹਾਂ ਦੋਵਾਂ ਨੇ ਸ਼ਿਰਕਤ ਕੀਤੀ। ਵਿਰਾਟ ਨੇ ਕਾਲੇ ਰੰਗ ਦਾ ਸੂਟ ਤੇ ਅਨੁਸ਼ਕਾ ਨੇ ਕਾਲੇ ਰੰਗ ਦੀ ਡਰੈੱਸ ਪਹਿਨੀ ਹੋਈ ਸੀ। ਦੋਵੇਂ ਬੇਹੱਦ ਖੂਬਸੂਰਤ ਦਿਖ ਰਹੇ ਸਨ।
ਪਾਰਟੀ ਦੌਰਾਨ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੋਵੇਂ ਸਿਤਾਰੇ ਮੀਡੀਆ ਨੂੰ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਹ ਸਾਰੀਆਂ ਤਸਵੀਰਾਂ ਤੇ ਵੀਡੀਓ ਬਾਲੀਵੁੱਡ/ਵਿਰਾਟ ਦੇ ਫੈਨ ਪੇਜ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਦੋਵਾਂ ਦੀ ਪੰਜਾਬੀ ਗੀਤ 'ਤੇ ਡਾਂਸ ਕਰਦਿਆਂ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਸੀ। ਇਹ ਵੀਡੀਓ ਯੁਵਰਾਜ ਦੇ ਵਿਆਹ ਦੌਰਾਨ ਦੀ ਹੈ, ਜਿਸ 'ਚ ਵਿਰਾਟ-ਅਨੁਸ਼ਕਾ ਪੰਜਾਬੀ ਗੀਤ 'ਤੇ ਡਾਂਸ ਕਰ ਰਹੇ ਹਨ।

Tags: ਵਿਰਾਟ ਕੋਹਲੀ Virat Kohli ਅਨੁਸ਼ਕਾ Anushka Sharma