FacebookTwitterg+Mail

ਅਨੁਸ਼ਕਾ ਦੇ ਮੁੰਬਈ ਰਿਸੈਪਸ਼ਨ ਦੀਆਂ ਦੇਖੋ ਕੁਝ ਅਣਦੇਖੀਆਂ ਤਸਵੀਰਾਂ

virat kohli and anushka sharma
17 January, 2018 05:32:25 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਆਪਣੇ ਵਿਆਹ ਦਾ ਦੂਜਾ ਰਿਸੈਪਸ਼ਨ 26 ਦਸੰਬਰ ਨੂੰ ਮੁੰਬਈ 'ਚ ਕੀਤਾ ਸੀ। ਇਹ ਫੰਕਸ਼ਨ ਲੋਅਪ ਪਰੇਲ ਸਥਿਤ ਸੇਂਟ ਰੇਜਿਸ ਹੋਟਲ 'ਚ ਹੋਇਆ ਸੀ, ਜਿਸ 'ਚ ਸਪੋਰਟਸ ਤੇ ਬਾਲੀਵੁੱਡ ਵਰਲਡ ਦੇ ਵੱਡੇ-ਵੱਡੇ ਸਿਤਾਰੇ ਪੁੱਜੇ ਸਨ।

Punjabi Bollywood Tadka

ਹਾਲ ਹੀ 'ਚ ਇਸ ਰਿਸੈਪਸ਼ਨ ਦੀਆਂ ਕੁਝ ਅਣ ਦੇਖੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਅਨੁਸ਼ਕਾ ਇਕ ਦੋਸਤ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ।

Punjabi Bollywood Tadka

ਦੱਸ ਦੇਈਏ ਕਿ ਰਿਸੈਪਸ਼ਨ 'ਚ ਅਨੁਸ਼ਕਾ ਸ਼ਰਮਾ ਨੇ ਕਾਫੀ ਸ਼ਾਨਦਾਰ ਡਰੈੱਸ ਪਹਿਨੀ ਸੀ, ਜਿਸ 'ਚ ਉਹ ਗਲੈਮਰ ਦਿਖਾਈ ਦੇ ਰਹੀ ਸੀ। 11 ਦਸੰਬਰ ਨੂੰ ਇਟਲੀ 'ਚ ਹੋਏ ਵਿਆਹ ਤੋਂ ਬਾਅਦ ਪਹਿਲਾਂ ਰਿਸੈਪਸ਼ਨ 21 ਦਸੰਬਰ ਨੂੰ ਦਿੱਲੀ ਦੇ ਸ਼ਾਨਦਾਰ ਹੋਟਲ 'ਚ ਕੀਤਾ ਗਿਆ ਸੀ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੇਡ ਜਗਤ ਦੇ ਸਿਤਾਰੇ ਪੁੱਜੇ ਸਨ।

Punjabi Bollywood Tadka

ਇਸ ਦੌਰਾਨ ਵਿਰਾਟ-ਅਨੁਸ਼ਕਾ ਨੇ ਕਾਫੀ ਮਸਤੀ ਕੀਤੀ। ਇਸ ਪਾਰਟੀ 'ਚ ਨਾਮੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੇ ਖੁੱਲ੍ਹਾ ਆਖੜਾ ਲਾਇਆ ਸੀ। ਉਨ੍ਹਾਂ ਨੇ ਇਸ ਦੌਰਾਨ ਲੋਕਾਂ ਨੂੰ ਖੂਬ ਨਚਾਇਆ।


Tags: Virat Kohli Anushka SharmaMumbai ReceptionBollywood Celebrityਅਨੁਸ਼ਕਾ ਸ਼ਰਮਾਵਿਰਾਟ ਕੋਹਲੀ

Edited By

Sunita

Sunita is News Editor at Jagbani.