FacebookTwitterg+Mail

ਕਮਲ ਹਾਸਨ ਦਾ ਬੇਮਿਸਾਲ ਅੰਦਾਜ਼, ਐਕਸ਼ਨ ਅਤੇ ਦੇਸ਼ਭਗਤੀ ਦਾ ਡਬਲ ਡੋਜ਼ ਹੈ 'ਵਿਸ਼ਵਰੂਪ 2' ਦਾ ਟਰੇਲਰ

vishwaroop 2 trailer release
12 June, 2018 02:50:21 PM

ਨਵੀਂ ਦਿੱਲੀ (ਬਿਊਰੋ)— ਦੱਖਣੀ ਫਿਲਮਾਂ ਦੇ ਸੁਪਰਸਟਾਰ ਕਮਲ ਹਾਸਨ ਦੀ ਫਿਲਮ 'ਵਿਸ਼ਵਰੂਪ 2' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। 2013 'ਚ ਆਈ ਫਿਲਮ 'ਵਿਸ਼ਵਰੂਪਮ' ਦੇ ਸੀਕਵਲ 'ਵਿਸ਼ਵਰੂਪ 2' ਦੇ ਟਰੇਲਰ 'ਚ ਕਮਲ ਹਾਸਨ ਦਮਦਾਰ ਭੂਮਿਕਾ 'ਚ ਨਜ਼ਰ ਆ ਰਹੇ ਹਨ। ਅੱਜਕਲ ਰਾਜਨੀਤੀ 'ਚ ਅਲਰਟ ਕਮਲ ਹਾਸਨ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਕਮਲ ਹਾਸਨ ਵੱਲੋਂ ਨਿਰਮਿਤ, ਲਿਖਿਤ ਅਤੇ ਨਿਰਦੇਸ਼ਤ ਇਹ ਫਿਲਮ 10 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਕਮਲ ਹਾਸਨ ਨੇ 'ਵਿਸ਼ਵਰੂਪਮ' ਰਾਹੀਂ ਦਿਖਾ ਦਿੱਤਾ ਹੈ ਕਿ ਉਹ ਕੁਝ ਹੱਟ ਕੇ ਬਣਾਉਣਾ ਜਾਣਦੇ ਹਨ। ਫਿਲਮ 'ਚ ਜ਼ਬਰਦਸਤ ਐਕਸ਼ਨ ਹਨ ਅਤੇ ਕਮਲ ਹਾਸਨ ਬੇਮਿਸਾਲ ਅੰਦਾਜ਼ 'ਚ ਦਿਖ ਰਹੇ ਹਨ।

ਟਰੇਲਰ ਦੇਖ ਕੇ ਸਾਫ ਹੈ ਕਿ 'ਵਿਸ਼ਵਰੂਪ 2' ਇਕ ਸਪਾਈ ਥ੍ਰਿਲਰ ਪਾਲੀਟੀਕਲ ਫਿਲਮ ਹੈ। 'ਵਿਸ਼ਵਰੂਪ 2' 'ਚ ਰਾਹੁਲ ਬੋਸ, ਪੂਜਾ ਕੁਮਾਰ, ਸ਼ੇਖਰ ਕਪੂਰ, ਵਹੀਦਾ ਰਹਿਮਾਨ, ਜੈਦੀਪ ਅਹਿਲਾਵਤ, ਯੂਸਫ ਹੁਸੈਨ ਅਤੇ ਰਾਜੇਂਦਰ ਗੁਪਤਾ ਅਹਿਮ ਕਿਰਦਾਰ 'ਚ ਨਜ਼ਰ ਆ ਰਹੇ ਹਨ। ਫਿਲਮ ਦੇ ਹਿੰਦੀ ਐਡੀਸ਼ਨ ਨੂੰ ਰੋਹਿਤ ਸ਼ੈਟੀ ਅਤੇ ਰਿਲਾਇੰਸ ਐਂਟਰਟੇਨਮੈਂਟ ਵਲੇਂ ਪੇਸ਼ ਕੀਤਾ ਜਾਵੇਗਾ। ਤਾਮਿਲ ਵਰਜਨ ਅਤੇ ਤੇਲੁਗੂ 'ਚ ਡਬ ਐਡੀਸ਼ਨ ਦਾ ਨਿਰਮਾਣ ਰਾਜਕਮਲ ਫਿਲਮਸ ਇੰਟਰਨੈਸ਼ਨਲ ਵਲੋਂ ਆਸਕਰ ਫਿਲਮਸ ਪ੍ਰਾਈਵੇਟ ਲਿਮਟਿਡ ਲਈ ਕੀਤਾ ਗਿਆ ਹੈ।


Tags: Vishwaroop 2 TrailerReleaseKamal Haasan Rahul Bose

Edited By

Chanda Verma

Chanda Verma is News Editor at Jagbani.