FacebookTwitterg+Mail

41 ਸਾਲਾ ਵਿਵੇਕ ਓਬਰਾਏ ਦੀ ਵਧੀ ਤਮਿਲ ਇੰਡਸਟਰੀ 'ਚ ਡਿਮਾਂਡ, 'ਵਿਵੇਗਮ' ਨੇ ਕੀਤੀ ਚੜ੍ਹਾਈ

vivek obero birthday
04 September, 2017 09:57:41 AM

ਮੁੰਬਈ— ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਐਕਟਰ ਵਿਵੇਕ ਓਬਰਾਏ ਕੱਲ੍ਹ 41 ਸਾਲ ਦੇ ਹੋ ਗਏ। ਕੱਲ੍ਹ ਦੇ ਦਿਨ ਭਾਵ 3 ਸਤੰਬਰ 1976 ਨੂੰ ਹੈਦਰਾਬਾਦ 'ਚ ਪੈਦਾ ਹੋਏ ਵਿਵੇਕ ਨੂੰ ਐਕਟਿੰਗ ਦੀ ਕਲਾ ਵਿਰਾਸਤ 'ਚ ਮਿਲੀ ਹੈ। ਉਨ੍ਹਾਂ ਦੇ ਪਿਤਾ ਸੁਰੇਸ਼ ਓਬਰਾਏ ਫਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਹਨ। ਵਿਵੇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2002 'ਚ ਪ੍ਰਦਰਸ਼ਿਤ ਰਾਮ ਗੋਪਾਲ ਵਰਮਾ ਦੀ ਫਿਲਮ 'ਕੰਪਨੀ' ਨਾਲ ਕੀਤੀ। ਸਾਲ 2002 'ਚ ਹੀ ਪ੍ਰਦਰਸ਼ਿਤ ਫਿਲਮ 'ਸਾਥੀਆ' ਵਿਵੇਕ ਦੇ ਕਰੀਅਰ ਦੀ ਇਕ ਹੋਰ ਸੁਪਰਹਿੱਟ ਫਿਲਮ ਸਾਬਿਤ ਹੋਈ। ਸ਼ਾਦ ਅਲੀ ਦੇ ਨਿਰੇਦਸ਼ਨ 'ਚ ਬਣੀ ਇਸ ਫਿਲਮ 'ਚ ਵਿਵੇਕ ਦੇ ਆਪੋਜ਼ਿਟ ਰਾਣੀ ਮੁਖਰਜੀ ਸੀ। ਸਾਲ 2004 ਵਿਵੇਕ ਦੇ ਕਰੀਅਰ ਲਈ ਵਧੀਆ ਸਾਲ ਸਾਬਤ ਹੋਇਆ। ਇਸ ਸਾਲ ਉਨ੍ਹਾਂ ਦੀ ਸੁਪਰਹਿੱਟ ਫਿਲਮ 'ਮਸਤੀ' ਪ੍ਰਦਰਸ਼ਿਤ ਹੋਈ ਸੀ।
ਜ਼ਿਕਰਯੋਗ ਹੈ ਕਿ ਇਸ ਲਿਸਟ 'ਚ ਸਭ ਤੋਂ ਪਹਿਲਾ ਨਾਂ ਵਿਵੇਕ ਓਬਰਾਏ ਦਾ ਆਉਂਦਾ ਹੈ। ਵਿਵੇਕ ਨੇ ਇੰਡਸਟਰੀ 'ਚ ਬਤੌਰ ਹੀਰੋ ਐਂਟਰੀ ਕੀਤੀ ਸੀ ਪਰ ਪਾਪੂਲਰ ਵਿਲੇਨ ਦੇ ਰੂਪ 'ਚ ਹੀ ਹੋਏ। ਹੁਣ ਬਾਲੀਵੁੱਡ 'ਚ ਉਨ੍ਹਾਂ ਦਾ ਰੁਤਬਾ ਕਾਫੀ ਵਧ ਗਿਆ ਹੈ। ਇਸ ਲਈ ਹੀ ਤਾਂ ਬਾਲੀਵੁੱਡ ਦੇ ਨਾਲ-ਨਾਲ ਤਮਿਲ ਫਿਲਮਾਂ 'ਚ ਵੀ ਉਸ ਦੀ ਡਿਮਾਂਡ ਹੈ। ਉਸ ਨੇ 'ਕ੍ਰਿਸ਼-3' ਤੇ ਤਮਿਲ ਫਿਲਮ 'ਵਿਵੇਗਮ' 'ਚ ਖਲਨਾਇਕ ਦੀ ਭੂਮਿਕਾ ਨਿਭਾਈ ਹੈ।


Tags: Vivek OberoiBollywood celebrityBirthdayVivegamਵਿਵੇਕ ਓਬਰਾਏਜਨਮਦਿਨ