FacebookTwitterg+Mail

ਕੇ. ਕੇ. ਮੇਨਨ ਸਟਾਰਰ ਫਿਲਮ 'ਵੋਡਕਾ ਡਾਇਰੀਜ਼' ਦਾ ਟਰੇਲਰ ਰਿਲੀਜ਼

vodka diaries
09 January, 2018 01:01:27 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਕੇ. ਕੇ. ਮੇਨਨ ਆਪਣੀ ਅਦਾਕਾਰੀ ਅਤੇ ਹਮੇਸ਼ਾ ਹੀ ਵੱਖਰੇ ਕਿਰਦਾਰ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਹਮੇਸ਼ਾ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਜਲਦ ਹੀ ਉਹ ਫਿਲਮ 'ਵੋਡਕਾ ਡਾਇਰੀਜ਼' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਉਹ ਪੁਲਸ ਅਧਿਕਾਰੀ ਦੀ ਭੂਮਿਕਾ 'ਚ ਹਨ ਅਤੇ ਮਰਡਰ ਮਿਸਟਰੀ ਕੇਸ ਨੂੰ ਸੁਲਝਾਉਂਦੇ ਨਜ਼ਰ ਆਉਣਗੇ। ਫਿਲਮ ਦੇ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਫਿਲਮ 'ਚ ਕੇ. ਕੇ. ਮੇਨਨ ਤੋਂ ਇਲਾਵਾ ਮੰਦਿਰਾ ਬੇਦੀ, ਰਾਈਮਾ ਸੇਨ ਤੇ ਸ਼ਾਰਿਬ ਹਾਸ਼ਮੀ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਦਾ ਨਿਰਦੇਸ਼ਨ ਕੁਸ਼ਲ ਸ਼੍ਰੀਵਾਸਤਵ ਨੇ ਕੀਤਾ ਹੈ। ਫਿਲਮ ਦੀ ਸ਼ੂਟਿੰਗ ਮਨਾਲੀ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਹੋਈ ਹੈ। ਇਸ ਤੋਂ ਇਹ ਫਿਲਮ ਸਿਨੇਮਾਘਰਾਂ 'ਚ 19 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Vodka Diaries Kay Kay Menon Mandira Bedi Raima Sen Trailer Hindi Film