FacebookTwitterg+Mail

ਬੀਤੇ ਜ਼ਮਾਨੇ ਦੀ ਸੁੰਦਰੀ ਵਹੀਦਾ ਰਹਿਮਾਨ ਹੋਈ 80 ਸਾਲ ਦੀ

waheeda rehman
04 February, 2018 10:19:58 AM

ਕੋਲਕਾਤਾ(ਬਿਊਰੋ)— ਛੇ ਦਹਾਕੇ ਤੋਂ ਵੱਧ ਸਮੇਂ ਤੱਕ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਨਾਲ ਦੀਵਾਨਾ ਬਣਾਉਣ ਵਾਲੀ ਬੀਤੇ ਜ਼ਮਾਨੇ ਦੀ ਸੁੰਦਰੀ ਵਹੀਦਾ ਰਹਿਮਾਨ ਬੀਤੇ ਦਿਨੀਂ 80 ਸਾਲ ਦੀ ਹੋ ਗਈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

Punjabi Bollywood Tadka

ਬੈਨਰਜੀ ਨੇ ਇਕ ਟਵੀਟ ਕਰਕੇ ਕਿਹਾ ਕਿ ਅਦਾਕਾਰਾ ਵਹੀਦਾ ਰਹਿਮਾਨ ਨੂੰ ਜਨਮਦਿਨ ਬਹੁਤ-ਬਹੁਤ ਮੁਬਾਰਕ ਅਤੇ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਤਾਮਿਲਨਾਡੂ ਦੇ ਚੇਂਗਲਪੇਟੂ 'ਚ 3 ਫਰਵਰੀ 1938 ਨੂੰ ਜਨਮ ਲੈਣ ਵਾਲੀ ਇਸ ਅਦਾਕਾਰਾ ਨੇ ਆਪਣੇ 62 ਸਾਲ ਦੇ ਫਿਲਮੀ ਕਰੀਅਰ 'ਚ ਅਨੇਕਾਂ ਮਹਾਨ ਫਿਲਮ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ। 

Punjabi Bollywood Tadka
ਉਨ੍ਹਾਂ ਨੇ ਬਾਲੀਵੁੱਡ ਵਿਚ ਸੀ. ਆਈ. ਡੀ. ਫਿਲਮ (1956) ਨਾਲ ਕਦਮ ਰੱਖਿਆ ਸੀ ਅਤੇ ਉਨ੍ਹਾਂ ਨੇ ਆਖਰੀ ਫਿਲਮ ਦਿੱਲੀ (2009) ਵਿਚ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਅਭਿਸ਼ੇਕ ਬੱਚਨ ਅਤੇ ਸੋਨਮ ਕਪੂਰ ਨਾਲ ਕੰਮ ਕੀਤਾ ਸੀ।

Punjabi Bollywood Tadka

ਉਨ੍ਹਾਂ ਨੇ ਆਪਣੇ ਸਮੇਂ ਵਿਚ ਮਸ਼ਹੂਰ ਕਲਾਕਾਰਾਂ ਗੁਰੂਦੱਤ, ਦੇਵ ਆਨੰਦ, ਦਿਲੀਪ ਕੁਮਾਰ ਅਤੇ ਸੁਨੀਲ ਦੱਤ ਨਾਲ ਕੰਮ ਕੀਤਾ ਅਤੇ ਉਨ੍ਹਾਂ ਦੀਆਂ ਜ਼ਿਕਰਯੋਗ ਫਿਲਮਾਂ 'ਚੌਦਵੀਂ ਕਾ ਚਾਂਦ', 'ਗਾਈਡ', 'ਸੀ. ਆਈ. ਡੀ.', 'ਪਿਆਸਾ', 'ਸਾਹਿਬ ਬੀਵੀ ਔਰ ਗੁਲਾਮ' ਆਦਿ ਹਨ। ਉਨ੍ਹਾਂ ਨੇ ਦੇਵਾਨੰਦ ਨਾਲ 7 ਫਿਲਮਾਂ ਕੀਤੀਆਂ, ਜਿਨ੍ਹਾਂ 'ਚੋਂ ਪੰਜ ਸੁਪਰਹਿੱਟ ਫਿਲਮਾਂ ਸਾਬਤ ਹੋਈਆਂ।

Punjabi Bollywood Tadka


Tags: Waheeda RehmanCIDAbhishek BachchanSonam Kapoor Chengalpattuਵਹੀਦਾ ਰਹਿਮਾਨ

Edited By

Sunita

Sunita is News Editor at Jagbani.