FacebookTwitterg+Mail

ਟਾਈਗਰ ਸ਼ਰਾਫ ਦੀ ਪ੍ਰੇਮਿਕਾ ਦਿਸ਼ਾ ਪਟਾਨੀ ਦਾ ਇਹ ਵੀਡੀਓ ਹੋ ਰਿਹੈ ਖੂਬ ਵਾਇਰਲ

watch 19 year old disha patani audition for a commercial
17 October, 2017 10:17:08 AM

ਮੁੰਬਈ(ਬਿਊਰੋ)— ਬਾਲੀਵੁੱਡ ਵਿਚ ਬੇਹੱਦ ਘੱਟ ਸਮੇਂ 'ਚ ਜ਼ਿਆਦਾ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਦਿਸ਼ਾ ਪਟਾਨੀ ਦਾ ਨਾਂ ਇਨੀ ਦਿਨੀਂ ਟਾਪ 'ਤੇ ਹੈ। ਬਾਲੀਵੁੱਡ ਦੀ ਮਹਿਜ ਇਕ ਫਿਲਮ ਕਰਨ ਤੋਂ ਬਾਅਦ ਹੀ ਮਸ਼ਹੂਰ ਹੋਈ ਇਸ ਅਦਾਕਾਰਾ ਦਾ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ। ਅਸਲ 'ਚ ਇਹ ਵੀਡੀਓ ਦਿਸ਼ਾ ਦੇ ਆਡੀਸ਼ਨ ਦਾ ਹੈ, ਜਦੋਂ ਉਹ 19 ਸਾਲ ਦੀ ਸੀ। ਦਿਸ਼ਾ ਨੇ ਬਾਲੀਵੁੱਡ ਵਿਚ ਇੱਕ ਆਊਟਸਾਈਡਰ ਦੇ ਤੌਰ 'ਤੇ ਅੱਜ ਜੋ ਪਛਾਣ ਬਣਾਈ ਹੈ, ਉਸ ਨੂੰ ਦੇਖ ਕੇ ਸਾਫ ਕਿਹਾ ਜਾ ਸਕਦਾ ਹੈ ਕਿ ਇਸ ਅਦਾਕਾਰਾ ਲਈ ਇਸ ਮੁਕਾਮ ਤੱਕ ਪਹੁੰਚਣ ਦਾ ਸਫਰ ਆਸਾਨ ਨਹੀਂ ਰਿਹਾ ਹੋਵੇਗਾ।

ਦਿਸ਼ਾ ਦੇ ਵਾਇਰਲ ਹੋ ਰਹੇ ਵੀਡੀਓ ਵਿਚ ਉਸ ਦਾ ਐਕਟਿੰਗ ਨੂੰ ਲੈ ਕੇ ਜੁਨੂਨ ਅਤੇ ਹਾਰਡਵਰਕ ਸਾਫ ਦੇਖਿਆ ਜਾ ਸਕਦਾ ਹੈ। ਯੂ-ਟਿਊਬ 'ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਲੈ ਕੇ ਦਿਸ਼ਾ ਬੇਹੱਦ ਮਾਸੂਮ ਅਤੇ ਕਿਊਟ ਨਜ਼ਰ ਆ ਰਹੀ ਹੈ। ਉਸ ਦਾ ਇਹ ਆਡੀਸ਼ਨ ਇਕ ਕੋਲਡ ਕ੍ਰੀਮ ਦੇ ਐਡ ਲਈ ਹੈ। 'ਐਮ. ਐਸ. ਧੋਨੀ : ਦਿ ਅਨਟੋਲਡ ਸਟੋਰੀ' ਵਿਚ ਨਜ਼ਰ ਆਉਣ ਵਾਲੀ ਦਿਸ਼ਾ ਪਟਾਨੀ ਨੇ ਇਸ ਫਿਲਮ ਵਿਚ ਮਹਿੰਦਰ ਸਿੰਘ ਧੋਨੀ ਦੀ ਗਰਲਫ੍ਰੈਂਡ ਦਾ ਕਿਰਦਾਰ ਨਿਭਾਇਆ ਸੀ। ਉਸ ਦੇ ਇਸ ਕਿਰਦਾਰ ਨੂੰ ਖੂਬ ਸਰਾਹਨਾ (ਪ੍ਰਸ਼ੰਸਾਂ) ਮਿਲੀ ਸੀ।

Punjabi Bollywood Tadka

ਇਸ ਤੋਂ ਇਲਾਵਾ ਦਿਸ਼ਾ ਦਾ ਟਾਈਗਰ ਸ਼ਰਾਫ ਨਾਲ 'ਬੇਫਿਕਰਾ' ਨਾਂ ਦਾ ਵੀਡੀਓ ਵੀ ਖੂਬ ਮਸ਼ਹੂਰ ਰਿਹਾ ਸੀ। ਦਿਸ਼ਾ ਪਟਾਨੀ ਦੇ ਟਾਈਗਰ ਸ਼ਰਾਫ ਨਾਲ ਅਫੇਅਰ ਦੇ ਚਰਚੇ ਅੱਜ ਵੀ ਖੂਬ ਸੁਰਖੀਆਂ ਬਟੋਰ ਰਹੇ ਹਨ। ਦੋਵੇਂ ਫਿਲਮ 'ਬਾਗੀ 2' ਵਿਚ ਵੀ ਨਜ਼ਰ ਆਉਣ ਵਾਲੇ ਹਨ। ਕੁਝ ਦਿਨ ਪਹਿਲਾਂ ਹੀ 'ਬਾਗੀ 2' ਸ਼ੂਟਿੰਗ ਦੇ ਦੌਰਾਨ ਸਵਿਮਿੰਗ ਪੂਲ ਵਿਚ ਦਿਸ਼ਾ ਅਤੇ ਟਾਈਗਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਨਾ ਕੇਵਲ ਬਾਲੀਵੁੱਡ ਸਗੋਂ ਕਦੇ ਛੋਟੇ-ਛੋਟੇ ਕਮਰਸ਼ੀਅਲ ਐਡ ਲਈ ਵੀ ਆਡੀਸ਼ਨ ਦੇਣ ਵਾਲੀ ਦਿਸ਼ਾ ਹੁਣ ਕਈ ਇੰਟਰਨੈਸ਼ਨਲ ਬ੍ਰਾਂਡ ਦਾ ਚਿਹਰਾ ਬਣ ਚੁੱਕੀ ਹੈ। ਉਸ ਦੀ ਝੋਲੀ ਵਿਚ ਕਈ ਬ੍ਰਾਂਡਜ਼ ਆ ਚੁੱਕੇ ਹਨ। ਦੇਖੋ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਐਡ ਸ਼ੂਟ ਦੀਆਂ ਕੁਝ ਖਾਸ ਤਸਵੀਰਾਂ।


Tags: Tiger ShroffDisha Patani Baaghi 2Audition For A Commercialਦਿਸ਼ਾ ਪਟਾਨੀਟਾਈਗਰ ਸ਼ਰਾਫ