FacebookTwitterg+Mail

Watch Video: ਛੋਟੀ ਬੇਟੀ ਨਾਲ ਮਿਲ ਕੇ ਇਸ ਤਰ੍ਹਾਂ ਸੁਸ਼ਮਿਤਾ ਨੇ ਲਾਏ ਠੁਮਕੇ, ਵਾਇਰਲ ਹੋਇਆ ਵੀਡੀਓ

watch sushmita sen and daughter alisah dance to ed sheeran s shape of you
27 March, 2017 02:09:17 PM
ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਅਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਆਪਣੀਆਂ ਦੋਵੇਂ ਬੇਟੀਆਂ ਨਾਲ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਸੁਸ਼ਮਿਤਾ ਨੇ ਇੰਸਟਾਗ੍ਰਾਮ 'ਤੇ ਆਪਣੀ ਛੋਟੀ ਬੇਟੀ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਦੋਵੇਂ ਐਡ ਸ਼ੀਰਨ ਦੇ ਸ਼ੇਪ ਆਫ ਯੂ ਗੀਤ 'ਤੇ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ। ਵੀਡੀਓ ਸ਼ੇਅਰ ਕਰਦੇ ਹੋਏ ਸੁਸ਼ਮਿਤਾ ਸੇਨ ਨੇ ਲਿਖਿਆ ਹੈ, ''ਜਦੋਂ ਵੀ ਤੁਹਾਨੂੰ ਬੈਠ ਕੇ ਸਮਾਂ ਬਿਤਾਉਣ ਅਤੇ ਡਾਂਸ ਕਰਨ 'ਚੋਂ ਕਿਸੇ ਇੱਕ ਨੂੰ ਚੁਣਨਾ ਹੋਵੇ ਤਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਡਾਂਸ ਹੀ ਕਰੋਗੇ।'' ਇਸ ਵੀਡੀਓ 'ਚ ਸੁਸ਼ਮਿਤਾ ਦੀ ਛੋਟੀ ਬੇਟੀ ਅਲਿਸਾਹ ਬਹੁਤ ਹੀ ਕਿਊਟ ਡਾਂਸ ਕਰਦੀ ਹੈ। ਇਹ ਵੀਡੀਓ ਅਸਲ 'ਚ ਸੁਸ਼ਮਿਤਾ ਦੇ ਬੀਚ ਸਾਈਡ ਵੋਕੇਸ਼ਨ ਵੀਡੀਓਜ਼ ਦਾ ਇੱਕ ਮੋਂਟਾਜ ਹੈ, ਜਿਸ 'ਚ ਉਸ ਦੀ ਵੱਡੀ ਬੇਟੀ ਵੀ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ 'ਤੇ ਸਰਗਰਮ ਰਹਿਣ ਵਾਲੀ ਸੁਸ਼ਮਿਤਾ ਦੀਆਂ ਤਸਵੀਰਾਂ ਨੂੰ ਦੇਖ ਕੇ ਸਾਫ ਤੌਰ 'ਤੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਆਪਣੀਆਂ ਬੇਟੀਆਂ ਦੀਆਂ ਖੁਸ਼ੀਆਂ ਅਤੇ ਉਨ੍ਹਾਂ ਦੀ ਪਸੰਦ-ਨਾਪਸੰਦ ਦਾ ਕਿੰਨਾ ਜ਼ਿਆਦਾ ਧਿਆਨ ਰੱਖਦੀ ਹੈ। ਉਨ੍ਹਾਂ ਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਣ ਦਿੰਦੀ ਕਿ ਉਨ੍ਹਾਂ ਦੀ ਅਸਲੀ ਮਾਂ ਨਹੀਂ ਹੈ ਸਗੋਂ ਉਨ੍ਹਾਂ ਨੂੰ ਗੋਦ ਲਿਆ ਗਿਆ ਹੈ।
Click On The Link To See Video www.instagram.com/p/BSFCMtaB3mg/
ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਸੁਸ਼ਮਿਤਾ ਸੇਨ ਵੱਡੇ ਪਰਦੇ ਤੋਂ ਦੂਰ ਹੈ। ਉਨ੍ਹਾਂ ਨੂੰ ਆਖਿਰੀ ਵਾਰ ਅਨਿਲ ਕਪੂਰ ਦੇ ਪ੍ਰੋਡਕਸ਼ਨ ਦੀ ਫਿਲਮ 'ਨੋ ਪ੍ਰਾਬਲਮ' 'ਚ ਦੇਖਿਆ ਗਿਆ ਸੀ।

Tags: Sushmita Sendaughter AlisahEd SheeranShape Of Youinstagramਸੁਸ਼ਮਿਤਾ ਸੇਨਇੰਸਟਾਗ੍ਰਾਮਬੇਟੀ ਅਲਿਸਾਹ