FacebookTwitterg+Mail

ਪਾਕਿਸਤਾਨੀ ਅਦਾਕਾਰਾ ਦੇ ਸਮਰਥਨ 'ਚ 'ਰਈਸ' ਦੇ ਨਿਰਦੇਸ਼ਕ, ਕਿਹਾ-'ਉਹ ਦੁਸ਼ਮਣ ਨਹੀਂ, ਕਲਾਕਾਰ ਸੀ'

we have wronged mahira khan  says raees director rahul dholakia
16 December, 2017 11:49:20 AM

ਨਵੀਂ ਦਿੱਲੀ(ਬਿਊਰੋ)— ਫਿਲਮ 'ਰਈਸ' ਦੀ ਰਿਲੀਜ਼ਿੰਗ ਤੋਂ ਸਾਲ ਬਾਅਦ ਇਸ ਦੇ ਨਿਰਦੇਸ਼ਕ ਰਾਹੁਲ ਢੋਲਕੀਆ ਨੇ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਦਾ ਸਮਰਥਨ ਕੀਤਾ ਹੈ। ਫਿਲਮ 'ਰਈਸ' ਦੀ ਰਿਲੀਜ਼ ਤੋਂ ਪਹਿਲਾਂ ਇਸ ਦਾ ਵਿਰੋਧ ਹੋਇਆ ਸੀ, ਕਿਉਂਕਿ ਇਸ 'ਚ ਸ਼ਾਹਰੁਖ ਖਾਨ ਨੇ ਓਪੋਜਿਟ ਪਾਕਿਸਤਾਨੀ ਕਲਾਕਾਰ ਮਾਹਿਰਾ ਖਾਨ ਸੀ।

Punjabi Bollywood Tadka

ਉੜੀ ਅੱਤਵਾਦੀ ਹਮਲੇ ਤੋਂ ਬਾਅਦ ਕੁਝ ਸੰਗਠਨਾਂ ਨੇ ਪਾਕਿਸਤਾਨੀ ਕਲਾਕਾਰਾਂ ਨੂੰ ਬੈਨ ਕਰਨ ਦੀ ਮੰਗ ਕੀਤੀ ਸੀ। ਇਸੇ ਦੌਰਾਨ ਫਿਲਮ ਦਾ ਵੀ ਕਾਫੀ ਵਿਰੋਧ ਹੋਇਆ ਸੀ।

Punjabi Bollywood Tadka
ਹਾਲ ਹੀ 'ਚ ਮਾਹਿਰਾ ਖਾਨ ਨੇ ਇਸ ਬਾਰੇ ਦੁਬਈ 'ਚ ਹੋਏ ਇਕ ਐਵਾਰਡ ਇਵੈਂਟ 'ਚ ਗੱਲ ਕੀਤੀ। ਉਨ੍ਹਾਂ ਨੇ ਇੰਟਰਵਿਊ 'ਚ ਕਿਹਾ, ਸ਼ਾਹਰੁਖ ਖਾਨ, ਰਾਹੁਲ, ਰਿਤੇਸ਼ ਬੱਤਰਾ ਜਾਂ ਫਿਰ ਫਰਹਾਨ ਅਖਤਰ ਸਾਰਿਆਂ ਦਾ ਸਾਥ ਬੇਹੱਦ ਸ਼ਾਨਦਾਰ ਰਿਹਾ। ਸਾਡੇ ਸਾਰਿਆਂ ਤੋਂ ਉੱਪਰ ਸਾਡੀ ਫਿਲਮ ਸੀ, ਜਿਸ ਨੇ ਸਾਨੂੰ ਇਕੱਠੇ ਕੀਤਾ। ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ।''


ਰਾਹੁਲ ਢੋਲਕੀਆ ਨੇ ਇਸ ਇੰਟਰਵਿਊ ਦੌਰਾਨ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਅਸੀਂ ਗਲਤ ਸੀ। ਸਾਡੇ ਲੋਕ ਭੁੱਲ ਗਏ ਸੀ ਕਿ ਉਹ (ਮਾਹਿਰਾ ਖਾਨ) ਇਕ ਕਲਾਕਾਰ ਹੈ, ਦੁਸ਼ਮਣ ਨਹੀਂ। ਅਸੀਂ ਇਕ ਐਕਟਰ ਦੇ ਤੌਰ 'ਤੇ ਉਸ ਦੇ ਅਧਿਕਾਰਾਂ ਤੋਂ ਦੂਰ ਰਹੇ, ਜੋ ਕੀ ਗਲਤ ਸੀ। ਮਾਹਿਰਾ ਤੁਸੀਂ ਬੇਮਿਸਾਲ ਹੋ, 'ਰਈਸ' ਦਾ ਹਿੱਸਾ ਬਣਨ ਲਈ ਧੰਨਵਾਦ।''  


Tags: Mahira Khan Rahul DholakiaRaees Masala Awards 2017Shah Rukh Khan Ritesh BatraFarhan Akhtarਮਾਹਿਰਾ ਖਾਨਰਾਹੁਲ ਢੋਲਕੀਆ