FacebookTwitterg+Mail

WOW : ਇਸ ਪੰਜਾਬੀ ਫਿਲਮ 'ਚ ਜਲਦ ਸੁਣਨ ਨੂੰ ਮਿਲੇਗਾ ਹਨੀ ਸਿੰਘ ਦਾ ਮਿਊਜ਼ਿਕ

we will listen yo  yo  honey singh beats very soon
06 November, 2017 02:07:14 PM

ਜਲੰਧਰ (ਬਿਊਰੋ)— ਹਨੀ ਸਿੰਘ ਦੀ ਮਿਊਜ਼ਿਕ ਇੰਡਸਟਰੀ 'ਚ ਵਾਪਸੀ ਦੀ ਹਰ ਕੋਈ ਉਡੀਕ ਕਰ ਰਿਹਾ ਹੈ। ਹਨੀ ਸਿੰਘ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਜੁੜੇ ਰਹਿਣ ਲਈ ਲਗਾਤਾਰ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ ਪਰ ਜੋ ਹਨੀ ਸਿੰਘ ਨੇ ਸ਼ੇਅਰ ਨਹੀਂ ਕੀਤਾ ਹੈ, ਉਹ ਹੈ ਉਨ੍ਹਾਂ ਦੀ ਮਿਊਜ਼ਿਕ ਇੰਡਸਟਰੀ 'ਚ ਹੋਣ ਵਾਲੀ ਵਾਪਸੀ ਦੀ ਖਬਰ।
ਜੀ ਹਾਂ, ਹਨੀ ਸਿੰਘ 'ਜੱਗਾ ਜਿਊਂਦਾ ਏ' ਨਾਂ ਦੀ ਪੰਜਾਬੀ ਫਿਲਮ 'ਚ ਮਿਊਜ਼ਿਕ ਦੇ ਰਹੇ ਹਨ। ਹਾਲ ਹੀ 'ਚ ਇਸ ਫਿਲਮ ਦਾ ਪੋਸਟਰ ਜਾਰੀ ਹੋਇਆ ਹੈ, ਜਿਨ੍ਹਾਂ ਦੇ ਮਿਊਜ਼ਿਕ ਡਾਇਰੈਕਟਰਾਂ 'ਚ ਹਨੀ ਸਿੰਘ, ਮੀਕਾ ਸਿੰਘ ਤੇ ਮਿਲਿੰਦ ਗਾਬਾ ਦੇ ਨਾਂ ਮੁੱਖ ਹਨ। ਜਿਵੇਂ ਹੀ ਫਿਲਮ ਦਾ ਪੋਸਟਰ ਰਿਲੀਜ਼ ਹੋਇਆ, ਹਨੀ ਸਿੰਘ ਦੇ ਫੈਨਜ਼ ਉਸ ਦਾ ਨਾਂ ਪੋਸਟਰ 'ਚ ਦੇਖ ਕੇ ਖੁਸ਼ ਹੋ ਗਏ।

 

#Repost @daahfilms with @repostapp ・・・ We will listen Yo! Yo! Honey Singh beats very soon in #JaggaJiundaE with leading...

Posted by Kainaat Arora on Sunday, November 5, 2017

ਇਹੀ ਨਹੀਂ ਫਿਲਮ ਦਾ ਪੋਸਟਰ ਵੀ ਕਾਫੀ ਵਾਇਰਲ ਹੋ ਰਿਹਾ ਹੈ। ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੀ ਕਾਇਨਾਤ ਅਰੋੜਾ ਨੇ ਬੀਤੇ ਦਿਨੀਂ ਫਿਲਮ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ ਨਾਲ ਉਨ੍ਹਾਂ ਲਿਖਿਆ, 'ਸਾਨੂੰ ਬਹੁਤ ਜਲਦ ਯੋ ਯੋ ਹਨੀ ਸਿੰਘ ਦਾ ਮਿਊਜ਼ਿਕ ਸੁਣਨ ਨੂੰ ਮਿਲੇਗਾ।'
ਦੱਸਣਯੋਗ ਹੈ ਕਿ ਫਿਲਮ ਦੀ ਸ਼ੂਟਿੰਗ ਅਜੇ ਜਾਰੀ ਹੈ। ਫਿਲਮ 2018 ਦੀ ਸ਼ੁਰੂਆਤ 'ਚ ਰਿਲੀਜ਼ ਹੋਵੇਗੀ। ਫਿਲਮ 'ਚ ਕਾਇਨਾਤ ਅਰੋੜਾ ਮੁੱਖ ਭੂਮਿਕਾ ਨਿਭਾਅ ਰਹੀ ਹੈ।


Tags: Yo Yo Honey Singh Music Jagga Jiunda E Kainaat Arora