FacebookTwitterg+Mail

'ਦਆ ਭਾਬੀ' ਤੋਂ ਬਾਅਦ ਹੁਣ ਇਕ ਹੋਰ ਟੀ. ਵੀ. ਅਭਿਨੇਤਰੀ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਤਸਵੀਰਾਂ

    1/21
26 November, 2015 10:49:05 PM
ਮੁੰਬਈ- ਟੀ. ਵੀ. ਇੰਡਸਟਰੀ 'ਚ ਵਿਆਹਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੀ ਦਆ ਭਾਬੀ ਉਰਫ ਦਿਸ਼ਾ ਵਾਕਾਨੀ ਤੋਂ ਬਾਅਦ ਹੁਣ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ ਵਰਸ਼ਾ ਉਰਫ ਪੂਜਾ ਜੋਸ਼ੀ ਵੀ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਬੀਤੇ ਦਿਨੀਂ ਉਸ ਨੇ ਅਕੋਲਾ ਬੇਸਡ ਬਿਜ਼ਨੈੱਸਮੈਨ ਮਨੀਸ਼ ਨਾਲ ਸੱਤ ਫੇਰੇ ਲਏ। ਵਿਆਹ ਮੁੰਬਈ 'ਚ ਹੋਇਆ।
ਆਪਣੇ ਵਿਆਹ ਬਾਰੇ ਪੂਜਾ ਨੇ ਕਿਹਾ, 'ਆਖਿਰਕਾਰ, ਮੈਂ ਵਿਆਹ ਕਰਵਾ ਰਹੀ ਹਾਂ। ਹਮੇਸ਼ਾ ਮੇਰਾ ਸੁਪਨਾ ਸੀ ਕਿ ਮੇਰਾ ਵਿਆਹ ਪੂਰੇ ਰੀਤੀ-ਰਿਵਾਜਾਂ ਨਾਲ ਹੋਵੇ। ਖੁਸ਼ ਹਾਂ ਕਿ ਸਭ ਕੁਝ ਪਲਾਨ ਮੁਤਾਬਕ ਹੋ ਰਿਹਾ ਹੈ। ਹਨੀਮੂਨ ਲਈ ਅਸੀਂ ਕੇਰਲ ਜਾਣ ਦਾ ਪਲਾਨ ਬਣਾ ਰਹੇ ਹਾਂ।' ਪੂਜਾ ਦੇ ਵਿਆਹ 'ਚ ਰੋਹਨ ਮਹਿਰਾ, ਅੰਸ਼ੁਲ ਕੌਰ, ਲਤਾ ਸਭਰਵਾਲ, ਸੰਜੀਵ ਸੇਠ ਸਣੇ ਕਈ ਟੀ. ਵੀ. ਸਿਤਾਰੇ ਮੌਜੂਦ ਸਨ। ਸਾਰਿਆਂ ਨੇ ਨਵੇਂ ਵਿਆਹ ਜੋੜੇ ਨੂੰ ਸ਼ੁੱਭਕਮਾਨਾਵਾਂ ਦਿੱਤੀਆਂ। ਪੂਜਾ ਦੀ ਬੈਸਟ ਫਰੈਂਡ ਮੁਗਧਾ ਚਾਫੇਕਰ ਤੇ ਪ੍ਰੋਡਿਊਸਰ ਰੰਜਨ ਸ਼ਾਹੀ ਵੀ ਵਿਆਹ 'ਚ ਸ਼ਾਮਲ ਸਨ।
ਵਿਆਹ ਤੋਂ ਠੀਕ ਇਕ ਦਿਨ ਪਹਿਲਾਂ ਪੂਜਾ ਦੇ ਪਰਿਵਾਰ ਨੇ ਉਸ ਦਾ ਸੰਗੀਤ ਸਮਾਗਮ ਹੋਸਟ ਕੀਤਾ ਸੀ। ਇਸ ਮੌਕੇ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ ਮੁੱਖ ਅਭਿਨੇਤਰੀ ਹਿਨਾ ਖਾਨ ਤੇ ਹੋਰ ਸਿਤਾਰੇ ਮੌਜੂਦ ਸਨ। ਹਾਲਾਂਕਿ ਹਿਨਾ ਪੂਜਾ ਦੇ ਵਿਆਹ 'ਚ ਸ਼ਰੀਕ ਨਹੀਂ ਹੋ ਸਕੀ। ਇਸ ਦਾ ਕਾਰਨ ਉਸ ਦਾ ਰੁੱਝਾ ਸ਼ੈਡਿਊਲ ਹੈ। ਇਸ ਤੋਂ ਇਲਾਵਾ ਸ਼ੋਅ ਦੇ ਮੁੱਖ ਅਭਿਨੇਤਾ ਕਰਨ ਮਹਿਰਾ ਨੇ ਵੀ ਇਸ ਵਿਆਹ ਨੂੰ ਮਿਸ ਕਰ ਦਿੱਤਾ ਕਿਉਂਕਿ ਉਹ ਇਨ੍ਹੀਂ ਦਿਨੀਂ ਛੁੱਟੀਆਂ 'ਤੇ ਹਨ।

Tags: ਵਿਆਹ ਪੂਜਾ ਜੋਸ਼ੀ Marriage Pooja Joshi