FacebookTwitterg+Mail

ਜਦੋਂ ਸ਼ਾਹਿਦ-ਮੀਰਾ ਦੀ ਹੋਈ ਸੈਫ ਤੇ ਕਰੀਨਾ ਨਾਲ ਟੱਕਰ!

    1/2
06 October, 2015 07:12:43 PM
ਨਵੀਂ ਦਿੱਲੀ- ਸ਼ਾਹਿਦ ਜਲਦ ਹੀ ਫਿਲਮ 'ਰੰਗੂਨ' 'ਚ ਸੈਫ ਅਲੀ ਖਾਨ ਨਾਲ ਨਜ਼ਰ ਆਉਣਗੇ ਅਤੇ ਕਰੀਨਾ ਨਾਲ ਉਹ ਫਿਲਮ 'ਉੜਤਾ ਪੰਜਾਬ' 'ਚ ਨਜ਼ਰ ਆਉਣਗੇ। ਪਿਛਲੇ ਦਿਨੀਂ ਸ਼ਾਹਿਦ ਅਤੇ ਸੈਫ ਦੀ ਮੁਲਾਕਾਤ ਹੋਈ ਅਤੇ ਉਹ ਵੀ ਆਪਣੀ ਪਤਨੀਆਂ ਦੇ ਨਾਲ। ਦਰਅਸਲ ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਨਾਲ ਜਿਮ 'ਚ ਸਨ ਅਤੇ ਉਸ ਦੌਰਾਨ ਸੈਫ ਅਲੀ ਖਾਨ ਨੇ ਆਪਣੀ ਬੇਗਮ ਕਰੀਨਾ ਕਪੂਰ ਖਾਨ ਨਾਲ ਵੀ ਐਂਟਰੀ ਕੀਤੀ ਤਾਂ ਇਨ੍ਹਾਂ ਸਟਾਰ ਜੋੜਿਆਂ ਦਾ ਇਕ-ਦੂਜੇ ਨਾਲ ਸਾਹਮਣਾ ਹੋਇਆ ਪਰ ਇਨ੍ਹਾਂ ਨੇ ਇਕ ਦੂਜੇ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਇਕ-ਦੂਜੇ ਨਾਲ ਗੱਲਬਾਤ ਕੀਤੀ ਅਤੇ ਕਰੀਬ 10 ਮਿੰਟ ਤਕ ਇਸ ਸਟਾਰ ਜੋੜੀ ਨੇ ਇਕੱਠੇ ਵਧੀਆ ਸਮਾਂ ਬਤੀਤ ਕੀਤਾ।
ਸ਼ਾਹਿਦ ਅਤੇ ਮੀਰਾ ਦੇ ਵਿਆਹ 'ਤੇ ਸੈਫ ਅਲੀ ਅਤੇ ਕਰੀਨਾ ਨੂੰ ਸੱਦਾ ਵੀ ਭੇਜਿਆ ਗਿਆ ਸੀ। ਸੈਫ ਅਤੇ ਕਰੀਨਾ ਸ਼ਾਹਿਦ ਅਤੇ ਮੀਰਾ ਦੇ ਵਿਆਹ ਦਾ ਹਿੱਸਾ ਨਹੀ ਬਣ ਸਕੇ। ਸੂਤਰਾਂ ਮੁਤਾਬਕ ਸੈਫ ਅਤੇ ਕਰੀਨਾ ਨੇ ਸ਼ਾਹਿਦ ਅਤੇ ਮੀਰਾ ਦੇ ਵਿਆਹ 'ਤੇ ਆਪਣੀਆਂ ਸ਼ੁਭਕਾਮਨਾਵਾਂ ਦੇ ਨਾਲ ਖੂਬਸੂਰਤ ਤੋਹਫਾ ਵੀ ਭੇਜਿਆ। ਇਸ ਤੋਂ ਇਲਾਵਾ ਕਰੀਨਾ ਕਪੂਰ ਨੇ ਵੀ ਆਪਣੇ ਪੁਰਾਣੇ ਪ੍ਰੇਮੀ ਸ਼ਾਹਿਦ ਕਪੂਰ ਨੂੰ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਇਕ ਇੰਟਰਵਿਊ 'ਚ ਵਧਾਈ ਦਿੱਤੀ ਸੀ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਸ਼ਾਹਿਦ ਕਪੂਰ ਮੀਰਾ ਕਰੀਨਾ ਕਪੂਰ ਸੈਫ Shahid Kapoor kareena Kapoor