FacebookTwitterg+Mail

'ਕੀ ਐਂਡ ਕਾ' ਦੇ ਸੈੱਟ 'ਤੇ ਕਰੀਨਾ ਨੂੰ ਮਿਲਿਆ ਆਪਣਾ ਸਭ ਤੋਂ ਵੱਡਾ ਫੈਨ

when kareena met her biggest fan
27 August, 2015 09:28:54 PM
ਨਵੀਂ ਦਿੱਲੀ- ਅਭਿਨੇਤਰੀ ਕਰੀਨਾ ਕਪੂਰ ਖਾਨ ਬਾਲੀਵੁੱਡ ਦੇ ਸਾਰੇ ਨਵੇਂ ਸਿਤਾਰਿਆਂ ਦੀ ਪਹਿਲੀ ਪਸੰਦ ਹੈ। ਭਾਵੇਂ ਉਹ ਅਭਿਨੇਤਾ ਸਿਧਾਰਥ ਮਲਹੋਤਰਾ ਹੋਵੇ ਜਾਂ ਫਿਰ ਰਣਵੀਰ ਸਿੰਘ, ਹਰ ਕੋਈ ਕਰੀਨਾ ਦਾ ਦੀਵਾਨਾ ਹੈ ਤੇ ਉਸ ਨਾਲ ਫਿਲਮ ਕਰਨਾ ਚਾਹੁੰਦਾ ਹੈ ਤੇ ਹੁਣ ਇਸੇ ਲਿਸਟ 'ਚ ਅਭਿਨੇਤਾ ਅਰਜੁਨ ਕਪੂਰ ਦਾ ਨਾਂ ਵੀ ਜੁੜਿਆ ਗਿਆ ਹੈ। ਜੀ ਹਾਂ, ਅਰਜੁਨ ਸਿਰਫ ਕਹਿਣ ਲਈ ਹੀ ਖੁਦ ਨੂੰ ਕਰੀਨਾ ਦਾ ਡਾਈ ਹਾਰਟ ਫੈਨ ਨਹੀਂ ਦੱਸਦੇ, ਸਗੋਂ ਅਰਜੁਨ ਦੀ ਮੰਨੀਏ ਤਾਂ ਉਨ੍ਹਾਂ ਨੇ ਕਰੀਨਾ ਦੀਆਂ ਸਿਰਫ ਸਾਰੀਆਂ ਫਿਲਮਾਂ ਦੇਖੀਆਂ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸਾਰੀਆਂ ਫਿਲਮਾਂ ਦੇ ਡਾਇਲਾਗ ਵੀ ਯਾਦ ਹਨ।
ਕਰੀਨਾ ਮੁਤਾਬਕ ਫਿਲਮ 'ਕੀ ਐਂਡ ਕਾ' ਦੇ ਸੈੱਟ 'ਤੇ ਅਰਜੁਨ ਰੋਜ਼ ਉਸ ਨੂੰ ਉਸੇ ਦੀ ਫਿਲਮ ਦਾ ਕੋਈ ਡਾਇਲਾਗ ਸੁਣਾਉਂਦੇ ਹਨ। ਅਰਜੁਨ ਨੇ ਕਰੀਨਾ ਨੂੰ ਦੱਸਿਆ ਕਿ ਉਹ ਉਸ ਦੀ ਪਹਿਲੀ ਫਿਲਮ 'ਰਿਫਿਊਜੀ' ਤੋਂ ਬਾਅਦ ਹੀ ਕਰੀਨਾ ਦੇ ਦੀਵਾਨੇ ਹੋ ਗਏ ਸਨ ਤੇ ਉਸ ਦੀ ਹਰ ਫਿਲਮ ਦੇਖਦੇ ਸਨ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਕਰੀਨਾ ਕਪੂਰ ਅਰਜੁਨ ਕਪੂਰ Kareena Kapoor Arjun Kapoor