FacebookTwitterg+Mail

ਸਲਮਾਨ ਦੇ ਅਪਾਰਟਮੈਂਟ 'ਚ ਦਾਖਲ ਹੋਈ ਮਹਿਲਾ, ਪਤਨੀ ਹੋਣ ਦਾ ਕੀਤਾ ਦਾਅਵਾ

woman claims salman khan her husband enters actor s residence
18 March, 2018 10:39:18 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਇਕ ਫੈਨ ਉਸ ਦੇ ਬਾਂਦ੍ਰਾ ਸਥਿਤ ਅਪਾਰਟਮੈਂਟ 'ਚ ਦਾਖਲ ਹੋ ਗਈ। ਉਹ ਕਿਸੇ ਤਰ੍ਹਾਂ ਸਕਿਓਰਿਟੀ ਦੇ ਘੇਰੇ ਨੂੰ ਪਾਰ ਕਰ ਕੇ ਗਲੈਕਸੀ ਅਪਾਰਟਮੈਂਟ ਅੰਦਰ ਦਾਖਲ ਹੋ ਕੇ ਸਲਮਾਨ ਦੇ ਦਰਵਾਜ਼ੇ ਤਕ ਪਹੁੰਚ ਗਈ। ਇਸ ਦੌਰਾਨ ਇਤਫਾਕ ਨਾਲ ਪੁਲਸ ਦੀ ਥਾਂ ਫਾਇਰ ਬ੍ਰਿਗੇਡ ਦਾ ਅਲਾਰਮ ਵੱਜ ਗਿਆ। ਉਕਤ ਔਰਤ ਲਗਾਤਾਰ ਕਹਿੰਦੀ ਰਹੀ ਕਿ ਉਹ ਸਲਮਾਨ ਖਾਨ ਦੀ ਪਤਨੀ ਹੈ ਅਤੇ ਸਲਮਾਨ ਖਾਨ ਉਸ ਦੇ ਪਤੀ ਹਨ। ਘਟਨਾ ਸਮੇਂ ਸਲਮਾਨ ਖੁਦ ਘਰ 'ਚ ਮੌਜੂਦ ਨਹੀਂ ਸੀ।
Punjabi Bollywood Tadka

ਕੁਝ ਸਾਲਾਂ ਪਹਿਲਾਂ ਸਲਮਾਨ ਖਾਨ ਦੇ ਘਰ ਇਕ ਲੜਕੀ ਨੇ ਬੇਹੱਦ ਹੈਰਾਨੀਜਨਕ ਘਟਨਾ ਨੂੰ ਅੰਜ਼ਾਮ ਦਿੱਤਾ। ਸੂਤਰਾਂ ਮੁਤਾਬਕ ਸਲਮਾਨ ਖਾਨ ਦੇ ਘਰ ਇਕ ਲੜਕੀ ਤੇਜ਼ ਹਥਿਆਰ ਨਾਲ ਦਾਖਲ ਹੋ ਗਈ। ਲੜਕੀ ਨੇ ਸੁਸਾਈਡ ਕਰਨ ਦੀ ਧਮਕੀ ਤੱਕ ਦੇ ਦਿੱਤੀ ਸੀ। ਇਕ ਰਿਪੋਰਟ ਮੁਤਾਬਕ ਕੁਝ ਦਿਨਾਂ ਪਹਿਲਾਂ ਦੁਪਹਿਰ ਕਰੀਬ 12.30 ਵਜੇ ਇਕ ਲੜਕੀ ਸਲਮਾਨ ਦੇ ਘਰ ਗਲੈਕਸ਼ੀ ਅਪਾਰਟਮੈਂਟ 'ਚ ਦਾਖਲ ਹੋ ਗਈ ਸੀ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਗੇਟ 'ਤੇ ਸਿਕਿਓਰਿਟੀ ਢਿੱਲੀ ਸੀ, ਜਿਸ ਸਮੇਂ ਲੜਕੀ ਸਲਮਾਨ ਖਾਨ ਦੇ ਘਰ 'ਚ ਦਾਖਲ ਹੋਈ, ਉਸ ਸਮੇਂ ਗੇਟ 'ਤੇ ਦੋ ਗਾਰਡ ਡਿਊਟੀ 'ਤੇ ਤਾਇਨਾਤ ਸਨ।


Tags: Salman KhanHusbandRace 3ApartmentBollywood Celebrity

Edited By

Sunita

Sunita is News Editor at Jagbani.