FacebookTwitterg+Mail

ਮਹਿਲਾ ਕਮਿਸ਼ਨ ਵੱਲੋਂ ਸਲਮਾਨ ਖਾਨ ਨੂੰ ਫਿਰ ਸੰਮਨ, 8 ਜੁਲਾਈ ਨੂੰ ਪੇਸ਼ੀ

women commission salman khan summons appearance on july 8
01 July, 2016 07:24:22 AM

ਮੁੰਬਈ : ਸੈਕਸ ਸ਼ੋਸ਼ਣ ਪੀੜਤ ਮਹਿਲਾ ਦੇ ਸਬੰਧ ਵਿਚ ਕੀਤੀ ਗਈ ਟਿੱਪਣੀ ਦੇ ਮਾਮਲੇ ਵਿਚ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਨੇ 8 ਜੁਲਾਈ ਨੂੰ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਮਹਿਲਾ ਕਮਿਸ਼ਨ ਦੇ ਨੋਟਿਸ ਦੇ ਜਵਾਬ ਵਿਚ ਸਲਮਾਨ ਖਾਨ ਨੇ ਕਥਿਤ ਤੌਰ 'ਤੇ ਮੁਆਫੀ ਨਹੀਂ ਮੰਗੀ ਸੀ, ਜਿਸ ਕਾਰਨ ਕਮਿਸ਼ਨ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਸੀ। ਯਾਦ ਰਹੇ ਕਿ ਫਿਲਮ 'ਸੁਲਤਾਨ' ਦੀ ਸ਼ੂਟਿੰਗ ਨੂੰ ਲੈ ਕੇ ਇਕ ਕਾਨਫਰੰਸ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸਲਮਾਨ ਨੇ ਕਿਹਾ ਸੀ ਕਿ ਇਸ ਫਿਲਮ ਦੀ ਸ਼ੂਟਿੰਗ ਕਾਫੀ ਥਕਾਉਣ ਵਾਲੀ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਰੇਪਡ ਵੂਮੈਨ (ਰੇਪ ਦੀ ਸ਼ਿਕਾਰ ਔਰਤ) ਵਰਗਾ ਮਹਿਸੂਸ ਹੁੰਦਾ ਸੀ। ਉਨ੍ਹਾਂ ਕਿਹਾ ਸੀ ਕਿ ਇਸਦੇ ਕਾਰਨ ਉਹ ਸਿੱਧੇ ਤੱਕ ਨਹੀਂ ਚੱਲ ਸਕਦੇ ਸਨ।


Tags: ਮਹਿਲਾ ਕਮਿਸ਼ਨਸਲਮਾਨਸੰਮਨSalmansummonsWomen Commission