FacebookTwitterg+Mail

'ਵੰਡਰ ਵੂਮਨ' ਦਾ ਟ੍ਰੇਲਰ ਰਿਲੀਜ਼, 2 ਜੂਨ ਨੂੰ ਆਵੇਗੀ ਪਹਿਲੀ ਫੀਮੇਲ ਸੁਪਰਹੀਰੋ ਫਿਲਮ

08 May, 2017 12:05:55 PM
ਮੁੰਬਈ— ਡੀ. ਸੀ. ਦੀ ਆਉਣ ਵਾਲੀ ਫਿਲਮ 'ਵੰਡਰ ਵੂਮਨ' 2 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਫਿਲਮ ਦਾ ਆਖਿਰੀ ਟ੍ਰੇਲਰ ਆਇਆ ਹੈ। ਟ੍ਰੇਲਰ ਨੂੰ ਐੱਮ. ਟੀ. ਵੀ. ਫਿਲਮ ਐਵਾਰਡਸ ਦੌਰਾਨ ਲਾਂਚ ਕੀਤਾ ਗਿਆ। ਇਸ ਟ੍ਰੇਲਰ 'ਚ ਵੰਡਰ ਵੂਮਨ ਅਰਥਾਤ ਡਾਇਨਾ 'ਗੇਲ ਗੈਡਟ) ਨੂੰ ਆਪਣੇ ਜਨਮ ਭੂਮੀ ਥੇਮਿਸ਼ੀਰਾ ਤੋਂ ਸਾਡੀ ਦੁਨੀਆ 'ਚ ਕਿਵੇਂ ਆਉਂਦੀ ਹੈ। ਸਾਡੀ ਦੁਨੀਆ 'ਚ ਆਉਂਦੇ ਹੀ ਉਨ੍ਹਾਂ ਦਾ ਸਾਹਮਣਾ ਅਰਮੀਕੀ ਪਾਇਲਟ ਕ੍ਰਿਸ ਪਾਇਨ ਨਾਲ ਹੁੰਦਾ ਹੈ। ਇਹ ਕਹਾਣੀ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਦੀ ਹੈ। ਐਕਸ਼ਨ ਅਤੇ ਰੋਮਾਂਸ ਦੇ ਨਾਲ-ਨਾਲ ਟ੍ਰੇਲਰ 'ਚ ਇਹ ਪਹਿਲੂ ਵੀ ਨਜ਼ਰ ਆਉਂਦਾ ਹੈ ਕਿ ਕਿਵੇਂ ਉਸ ਸਮੇਂ ਦੇ ਸਮਾਜ 'ਚ, ਜਿਥੇ ਮਹਿਲਾਵਾਂ ਨਾਲ ਇੱਕ ਖਾਸ ਤਰੀਕੇ ਦੇ ਵਿਵਹਾਰ ਦੀ ਉਮੀਦ ਕੀਤੀ ਜਾਂਦੀ ਹੈਸ਼ 'ਵੰਡਰ ਵੂਮਨ' ਕਿਵੇਂ ਫਿੱਟ ਬੈਠਣ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਪਹਿਲਾਂ ਵੰਡਰ ਵੂਮਨ ਦੇ ਕਈ ਟੀ. ਵੀ. ਸਪਾਟ ਅਤੇ ਟ੍ਰੇਲਰ ਆ ਚੁੱਕੇ ਹਨ।
ਦੱਸਣਯੋਗ ਹੈ ਕਿ ਡੀ. ਸੀ. ਵੱਲੋਂ ਸੁਪਰਮੈਨਸ ਬੈਟਮੈਨ ਅਤੇ ਮਾਰਵਲ ਵੱਲੋਂ ਆਰੀਅਨ ਮੈਨ, ਕੈਪਟਨ ਅਮਰੀਕਾ, ਥੋਰ ਅਤੇ ਅੰਟਮੈਨ ਵਰਗੇ ਕਿਰਦਾਰਾਂ 'ਤੇ ਫਿਲਮਾਂ ਆ ਚੁੱਕੀਆਂ ਹਨ। ਇਨ੍ਹਾਂ ਫਿਲਮਾਂ 'ਚ ਸਕਾਰਲੇਟ ਵਿਚ ਅਤੇ ਬਲੈਕ ਵੀਡੋ ਵਰਗੀਆਂ ਮਹਿਲਾ ਸੁਪਰਹੀਰੋ ਨਜ਼ਰ ਤਾਂ ਆਉਂਦੀ ਹੈ ਪਰ ਪਹਿਲੀ ਵਾਰ ਹੈ ਕਿ ਕੋਈ ਸੁਪਰਹੀਰੋ ਆਪਣੀ ਫਿਲਮ 'ਚ ਨਜ਼ਰ ਆਵੇਗੀ।

Tags: Gal GadotChris PineConnie NielsonRobin WrightDavid Thewlis ਵੰਡਰ ਵੂਮਨਸੁਪਰਹੀਰੋ ਫਿਲਮ