FacebookTwitterg+Mail

ਜਦੋਂ ਰੈੱਡ ਕਾਰਪੇਟ 'ਤੇ ਇਨ੍ਹਾਂ ਹਸੀਨਾਵਾਂ ਨੇ ਪਹਿਨੀਆਂ ਪਾਰਦਰਸ਼ੀ ਤੇ ਘਟੀਆ ਡਰੈੱਸਾਂ (ਦੇਖੋ ਤਸਵੀਰਾਂ)

    1/10
14 February, 2017 10:31:44 PM
ਲਾਸ ਏਂਜਲਸ— ਐਤਵਾਰ ਨੂੰ 59ਵੇਂ ਗਰੈਮੀ ਐਵਾਰਡਸ ਸਮਾਰੋਹ ਕਰਵਾਇਆ ਗਿਆ। ਲਾਸ ਏਂਜਲਸ ਦੇ ਸਟੇਪਲ ਸੈਂਟਰ 'ਚ ਹੋਏ ਸਮਾਰੋਹ ਦੇ ਰੈੱਡ ਕਾਰਪੇਟ 'ਤੇ ਹਾਲੀਵੁੱਡ ਦੀਆਂ ਕਈ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਉਂਝ ਗਰੈਮੀ 'ਚ ਅਕਸਰ ਸਿੰਗਰ ਕਈ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੇ ਪਹਿਰਾਵੇ ਪਹਿਨ ਕੇ ਪਹੁੰਚ ਜਾਂਦੇ ਹਨ। ਆਓ ਨਜ਼ਰ ਮਾਰਦੇ ਹਾਂ ਹੁਣ ਤਕ ਦੇ ਸਭ ਤੋਂ ਘਟੀਆ ਪਹਿਰਾਵਿਆਂ 'ਤੇ—
ਪਹਿਲੀ ਤਸਵੀਰ ਗਰੈਮੀ ਐਵਾਰਡਸ 2013 ਦੀ ਹੈ, ਜਿਥੇ ਮਸ਼ਹੂਰ ਸਿੰਗਰ ਜੈਨੀਫਰ ਲੋਪੇਜ਼ ਵਰਸਾਚੇ ਦੀ ਪਾਰਦਰਸ਼ੀ ਡਰੈੱਸ 'ਚ ਨਜ਼ਰ ਆ ਰਹੀ ਹੈ।
ਦੂਜੀ ਤਸਵੀਰ ਵੀ ਗਰੈਮੀ ਐਵਾਰਡਸ 2013 ਦੇ ਰੈੱਡ ਕਾਰਪੇਟ ਦੀ ਹੈ, ਜਿਥੇ ਵਿਵਾਦਾਂ 'ਚ ਰਹਿੰਦੀ ਸਿੰਗਰ ਮਿਆ ਨੇ ਆਪਣਾ ਬੇਬੀ ਬੰਪ ਦਿਖਾਇਆ ਸੀ।
ਤੀਜੀ ਤਸਵੀਰ ਗਰੈਮੀ ਐਵਾਰਡਸ 2001 ਦੀ ਹੈ, ਜਿਸ 'ਚ ਸਿੰਗਰ ਟੋਨੀ ਬ੍ਰੇਕਸਟਨ ਨੇ ਡਿਜ਼ਾਈਨਰ ਰਿਚਰਡ ਟਾਇਲਰ ਦੀ ਸਫੈਦ ਡਰੈੱਸ ਪਹਿਨੀ ਸੀ। ਇਹ ਡਰੈੱਸ ਉਮੀਦ ਤੋਂ ਕਿਤੇ ਜ਼ਿਆਦਾ ਭੜਕਾਊ ਸੀ।
ਰਿਹਾਨਾ ਨੇ ਗਰੈਮੀ 2011 ਦੇ ਰੈੱਡ ਕਾਰਪੇਟ 'ਤੇ ਜੀਨ ਪੌਲ ਗੌਲਟੀਅਰ ਦੀ ਪਾਰਦਰਸ਼ੀ ਆਫ ਸ਼ੋਲਡਰ ਕੱਟ ਵਾਲੀ ਸਫੈਦ ਡਰੈੱਸ ਪਹਿਨੀ ਸੀ।
2015 ਗਰੈਮੀ ਐਵਾਰਡਸ ਦੇ ਰੈੱਡ ਕਾਰਪੇਟ 'ਤੇ ਸਿੰਗਰ ਬਿਲਓਨਾ ਕਿਊਏਰੇਟੀ ਨੇ ਮੈਟਲ ਬਾਡੀਸੂਟ ਪਹਿਨ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਸਿੰਗਰ ਹਾਲਸੇਅ ਗਰੈਮੀ 2017 ਦੇ ਰੈੱਡ ਕਾਰਪੇਟ 'ਤੇ ਬ੍ਰਾ-ਲੈੱਸ ਅਵਤਾਰ 'ਚ ਪਹੁੰਚੀ।
ਲੇਖਿਕਾ ਤੇ ਸਿੰਗਰ ਫਰਗੀ ਨੇ ਗਰੈਮੀ 2012 'ਚ ਸੰਤਰੀ ਰੰਗ ਦੀ ਡਰੈੱਸ ਪਹਿਨੀ ਸੀ। ਇਸ ਡਰੈੱਸ ਦੇ ਅੰਦਰ ਉਸ ਨੇ ਕਾਲੇ ਰੰਗ ਦੇ ਅੰਦਰੂਨੀ ਕੱਪੜੇ ਪਹਿਨੇ ਹੋਏ ਸਨ।
ਇਨ੍ਹਾਂ ਤੋਂ ਇਲਾਵਾ ਲੇਡੀ ਗਾਗਾ, ਨਿੱਕੀ ਮਿਨਾਜ ਤੇ ਜੌਏ ਵਿਲਾ ਵੀ ਘਟੀਆ ਪਹਿਰਾਵੇ 'ਚ ਨਜ਼ਰ ਆ ਚੁੱਕੀਆਂ ਹਨ।

Tags: Red Carpet Grammy Awards Worst Dresses