FacebookTwitterg+Mail

ਅੱਜ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਪੰਜਾਬੀ ਫਿਲਮ 'ਯਾਰਾਂ ਦੇ ਯਾਰ'

yaaran de yaar
13 October, 2017 11:54:28 AM

ਜਲੰਧਰ(ਬਿਊਰੋ)— ਅੱਜ ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਸਿਨੇਮਾਘਰਾਂ 'ਚ ਧੁੰਮਾਂ ਪਾਉਣ ਲਈ ਤਿਆਰ ਹੈ। ਅੱਜ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ 'ਚ ਤੁਹਾਨੂੰ ਐਕਸ਼ਨ ਤੇ ਰੋਮਾਂਸ ਭਰਪੂਰ ਦੇਖਣ ਨੂੰ ਮਿਲੇਗਾ। ਦੱਸ ਦੇਈਏ ਕਿ ਫਿਲਮ 'ਯਾਰਾਂ ਦੇ ਯਾਰ' ਨਾਲ ਪ੍ਰਿੰਸ ਸਿੰਘ ਪਾਲੀਵੁੱਡ ਇੰਡਸਟਰੀ ਦੀ ਪਾਰੀ ਸ਼ੁਰੂ ਕਰ ਰਿਹਾ ਹੈ। 'ਯਾਰਾਂ ਦੇ ਯਾਰ' ਫਿਲਮ ਦੀ ਕਹਾਣੀ ਨੂੰ ਅਨੀਸ਼ ਸ਼ਰਮਾ ਤੇ ਵਿਲੀਅਮ ਨੇ ਲਿਖਿਆ ਹੈ। ਜਦ ਕਿ ਸਕ੍ਰੀਨਪਲੇਅ ਕੇ. ਜੇ. ਸਿੰਘ ਦਾ ਹੈ। ਫਿਲਮ 'ਚ ਐਕਸ਼ਨ ਤੇ ਧਮਾਕੇਦਾਰ ਗੀਤਾਂ ਦਾ ਵੀ ਜ਼ਬਰਦਸਤ ਤੜਕਾ ਲਾਇਆ ਗਿਆ ਹੈ। 
ਜਾਣਕਾਰੀ ਮੁਤਾਬਕ ਫਿਲਮ 'ਚ ਪ੍ਰਿੰਸ ਸਿੰਘ ਤੋਂ ਇਲਾਵਾ ਮਾਹੀ ਸ਼ਰਮਾ, ਅਨੀਕੇਤ ਸ਼ਰਮਾ, ਮਹਿਕ ਸ਼ਰਮਾ, ਸਤਨਾਮ ਜਈ, ਕੁੰਵਰ ਵਿਜੈ ਪ੍ਰਤਾਪ ਸਿੰਘ, ਚਾਚਾ ਬਿਸ਼ਨਾ, ਤਜਿੰਦਰ ਕੌਰ, ਰਾਕੇਸ਼, ਪਰਗਟ ਸਿੰਘ, ਵਿਸ਼ਾਲ, ਸਰੀਨ ਖਾਨ, ਜਸਪਾਲ, ਰੋਮੀ, ਅਸ਼ੋਕ ਸਲਵਾਨ, ਰਮੇਸ਼ ਤੇ ਸ਼ਨਸ਼ੇਰ ਸਿੰਘ ਵੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ। ਫਿਲਮ ਦੇ ਨਿਰਦੇਸ਼ਕ ਅਜੇ ਸਿੰਘ ਦੀ ਇਹੋ ਹੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਨਵੇ ਚਿਹਰਿਆਂ ਨੂੰ ਉਸ ਪਰਦੇ ਦੇ ਲਿਆਂਦਾ ਜਾਵੇ ਜਿੰਨਾ ਨੂੰ ਇਸ ਦੀ ਲੋੜ ਹੈ। ਇਸ ਲਈ ਅਸੀਂ ਇਸ ਫਿਲਮ ਦੇ ਵਿੱਚ ਸਿਰਫ ਨਵੇ ਚਿਹਰੇ ਹੀ ਲਏ ਹਨ ਤੇ ਉਹਨਾਂ ਨੇ ਇਸ ਫਿਲਮ ਦੇ ਲਈ ਬੜੀ ਕੜੀ ਮਿਹਨਤ ਕੀਤੀ ਹੈ ਤੇ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਫਿਲਮ 'ਯਾਰਾਂ ਦੇ ਯਾਰ' ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ।
ਜ਼ਿਕਰਯੋਗ ਹੈ ਕਿ ਫਿਲਮ 'ਚ ਪ੍ਰਿੰਸ ਸਿੰਘ, ਮਾਹੀ ਸ਼ਰਮਾ, ਅੰਕਿਤ ਸ਼ਰਮਾ, ਮਹਿਕ ਸ਼ਰਮਾ, ਸਤਨਾਮ ਜਈ ਤੋਂ ਇਲਾਵਾ ਬਹੁਤ ਸਾਰੇ ਕਲਾਕਾਰ ਕੰਮ ਕਰ ਰਹੇ ਹਨ। ਅਜੇ ਸਿੰਘ ਫਿਲਮ ਦੇ ਨਿਰਮਾਤਾ ਵਿਜੈ ਸਿਕੰਦਰ ਜੀ ਦਾ ਵੀ ਧੰਨਵਾਦ ਕਰਦੇ ਹਨ, ਜਿੰਨਾ ਦੇ ਪਿਆਰ ਸਦਕਾ ਉਨ੍ਹਾਂ ਨੇ ਇਹ ਫਿਲਮ ਬਣਾਉਣ 'ਚ ਕਾਮਯਾਬ ਹੋਏ ਹਨ। ਉਨ੍ਹਾਂ ਅੱਗੇ ਕਿਹਾ, ''ਪ੍ਰਮਾਤਮਾ ਹਮੇਸ਼ਾ ਉਨ੍ਹਾਂ ਨੂੰ ਤਰੱਕੀ ਬਕਸ਼ੇ ਮੇਰੀ ਹੱਥ ਜੋੜ ਕੇ ਉਸ ਪਰਮਾਤਮਾ ਦੇ ਅੱਗੇ ਇਹੋ ਹੀ ਅਰਦਾਸ ਹੈ।


Tags: Ajay singhVijay SikandarYaaran De YaarPrince Singh Mahi Sharma Aniket Sharma Gurjeet Dhillon Mehak Sharma Satnam Jayee Ashok Salwan Sukhbir Chacha BishnaPollywood celebrity