FacebookTwitterg+Mail

ਅੱਜ ਅੰਮ੍ਰਿਤਸਰ ਅਲਫ਼ਾ ਵਨ 'ਚ ਦਰਸ਼ਕਾਂ ਨਾਲ ਪੂਰੀ ਸਟਾਰ ਕਾਸਟ ਵੇਖੇਗੀ ਆਪਣੀ ਨਵੀ ਫਿਲਮ 'ਯਾਰਾਂ ਦੇ ਯਾਰ'

yaaran de yaar
13 October, 2017 09:43:01 AM

ਅੰਮ੍ਰਿਤਸਰ(ਬਿਊਰੋ)— ਅੱਜ ਸਿਨੇਮਾਘਰਾਂ 'ਚ ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਧੁੰਮਾਂ ਪਾਉਣ ਲਈ ਤਿਆਰ ਹੈ। ਸਿਨੇਮਾਘਰਾਂ 'ਚ ਇਸ ਫਿਲਮ ਨੂੰ ਦੇਖਣ ਵਾਲੇ ਦਰਸ਼ਕਾਂ ਲਈ ਇੱਕ ਖੁਸ਼ੀ ਦੀ ਗੱਲ ਹੈ ਕਿ ਫਿਲਮ 'ਯਾਰਾਂ ਦੇ ਯਾਰ' ਦੀ ਪੂਰੀ ਸਟਾਰ ਕਾਸਟ ਅੱਜ ਪਹਿਲੇ ਦਿਨ ਪਹਿਲਾ ਸ਼ੋਅ ਅੰਮ੍ਰਿਤਸਰ ਅਲਫ਼ਾ ਮਾਲ 'ਚ ਦਰਸ਼ਕਾਂ ਦੇ ਨਾਲ ਬੈਠ ਕੇ ਵੇਖਣਗੇ। ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਨੂੰ ਦਰਸ਼ਕਾਂ ਦੇ ਹਿੱਤ ਵਿੱਚ ਮੁੱਖ ਰੱਖਦੇ ਹੋਏ ਵੱਧ ਤੋਂ ਵੱਧ ਸਿਨੇਮਾ ਸਕ੍ਰੀਨਜ਼ ਦਿੱਤੀਆਂ ਗਈਆਂ ਹਨ ਤਾਂ ਜੋ ਦਰਸ਼ਕ ਆਪਣੇ ਪਰਿਵਾਰ ਸਮੇਤ ਫਿਲਮ ਨੂੰ ਵੇਖਣ ਜਾ ਸਕਣ। 

Punjabi Bollywood Tadka
ਜਾਣਕਾਰੀ ਮੁਤਾਬਕ ਅੱਜ ਅਲਫ਼ਾ ਮਾਲ ਵਿੱਚ ਪੰਜਾਬ ਪੁਲਸ ਦੇ ਆਈ ਜੀ ਡਾਕਟਰ ਕੁੰਵਰ ਵਿਜੈ ਪ੍ਰਤਾਪ ਵੀ ਪੂਰੀ ਸਟਾਰ ਕਾਸਟ ਦੇ ਨਾਲ ਦਰਸ਼ਕਾਂ ਦੇ ਰੂ-ਬ=ਰੂ ਹੋਣਗੇ। ਜਿਕਰਯੋਗ ਹੈ ਕੇ ਆਈ ਜੀ ਕੁੰਵਰ ਵਿਜੈ ਪ੍ਰਤਾਪ ਪਹਿਲੀ ਵਾਰ ਕਿਸੇ ਫਿਲਮ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ ਜੋ ਅਸਲ ਆਪਣੀ ਜ਼ਿੰਦਗੀ ਵਿੱਚ ਲੋਕਾਂ ਲਈ ਇੱਕ ਸੁਨੇਹਾ ਬਣ ਕੇ ਵਿਚਰਦੇ ਹਨ। ਇਸੇ ਹੀ ਤਰ੍ਹਾਂ ਉਹ ਫਿਲਮ ਦੇ 'ਚ ਆਪਣੀ ਭੂਮਿਕਾ ਨਿਭਾਉਂਦੇ ਹੋਏ ਦਰਸ਼ਕਾਂ ਦਾ ਦਿਲ ਜਿੱਤਣਗੇ। 
ਦੱਸਣਯੋਗ ਹੈ ਕਿ ਅੱਜ ਫਿਲਮ ਦੀ ਸਟਾਰ ਕਾਸਟ ਵਿੱਚ ਨਿਰਦੇਸ਼ਕ ਅਜੈ ਸਿੰਘ, ਨਿਰਮਾਤਾ ਵਿਜੈ ਸਿਕੰਦਰ, ਫਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਪ੍ਰਿੰਸ ਸਿੰਘ, ਮਾਹੀ ਸ਼ਰਮਾ, ਸਤਨਾਮ ਜਈ, ਮਹਿਕ ਸ਼ਰਮਾ ਤੋਂ ਇਲਾਵਾ ਸਹਿ ਕਲਾਕਾਰ ਵੀ ਫਿਲਮ ਨੂੰ ਵੇਖਣ ਲਈ ਆਉਣਗੇ ਤੇ ਫਿਲਮ ਦੇ ਇੰਟਰਵਲ ਵਿੱਚ ਦਰਸ਼ਕਾਂ ਨਾਲ ਫਿਲਮ ਦੇ ਬਾਰੇ ਗੱਲਬਾਤ ਵੀ ਕਰਨਗੇ।


Tags: Ajay singhVijay SikandarYaaran De YaarPrince Singh Mahi Sharma Aniket Sharma Gurjeet Dhillon Mehak Sharma Satnam Jayee Ashok Salwan Sukhbir Chacha BishnaPollywood celebrity