FacebookTwitterg+Mail

ਫਿਲਮ 'ਯਾਰਾਂ ਦੇ ਯਾਰ' ਨੇ ਸਿਨੇਮਾਘਰਾਂ 'ਚ ਲਾਈਆਂ ਰੌਣਕਾਂ, ਦਰਸ਼ਕਾਂ ਨੇ ਬਣਾਇਆ ਹਿੱਟ

yaaran de yaar
13 October, 2017 06:26:23 PM

ਅੰਮ੍ਰਿਤਸਰ (ਬਿਊਰੋ)— ਅੱਜ ਆਖਿਰਕਾਰ ਫਿਲਮ ਪ੍ਰੇਮੀਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ। 13 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਨਵੀਂ ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਅੱਜ ਸਿਨੇਮਾਘਰਾਂ ਦੀ ਸ਼ਾਨ ਬਣ ਗਈ। ਫਿਲਮ 'ਯਾਰਾਂ ਦੇ ਯਾਰ' ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਸੰਸਾਰ ਭਰ ਦੇ ਸਿਨੇਮਾ ਦੇ ਵਿੱਚ ਲੱਗੀ ਇਹ ਫਿਲਮ ਨੇ ਅੱਜ ਖੂਬ ਵਾਹ ਵਾਹ ਖੱਟੀ ਹੈ ਪੰਜਾਬ ਦੇ 'ਚ ਤਾਂ ਦਰਸ਼ਕਾਂ ਨੇ ਇਸ ਫਿਲਮ ਨੂੰ ਆਪਣਾ ਪਿਆਰ ਦਿੱਤਾ ਹੈ। ਉਸ ਦੇ ਨਾਲ-ਨਾਲ ਪੰਜਾਬ ਤੋਂ ਬਾਹਰ ਜਿਥੇ ਜਿਥੇ ਵੀ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੈ ਉਥੋਂ ਦੀ ਰਿਪੋਰਟ ਦੇ ਮੁਤਾਬਿਕ ਸਾਰੇ ਸਿਨੇਮਾ ਹਾਲ ਵਿੱਚ ਦਰਸ਼ਕਾਂ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ। ਫਿਲਮ ਦੇ ਕਲਾਕਾਰ ਭਾਵੇ ਇਸ ਫਿਲਮ ਦੇ ਵਿੱਚ ਨਵੇਂ ਸਨ ਪਰ ਜੋ ਇਸ ਫਿਲਮ 'ਚ ਆਪਣੇ ਕਲਾਕਾਰਾਂ ਨੇ ਆਪਣੀ ਮਿਹਨਤ ਨਾਲ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਇੱਕ ਵੱਖਰੀ ਜਗ੍ਹਾ ਬਣਾਈ ਹੈ ਇਸ ਦਾ ਪਤਾ ਉਸ ਵੇਲੇ ਲੱਗਾ ਜਦੋ ਦਰਸ਼ਕ ਫਿਲਮ ਵੇਖ ਕੇ ਸਿਨੇਮਾਘਰਾਂ ਤੋਂ ਬਾਹਰ ਆਏ ਤੇ ਮੀਡਿਆ ਦੇ ਰੂ-ਬ-ਰੂ ਹੋਏ ਤਾਂ ਉਹਨਾਂ ਦੇ ਚਿਹਰਿਆਂ ਤੇ ਇੱਕ ਵੱਖਰੀ ਖੁਸ਼ੀ ਵੇਖਣ ਨੂੰ ਮਿਲੀ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।

Punjabi Bollywood Tadka
ਫਿਲਮ ਦੀ ਸਟਾਰ ਕਾਸਟ ਨੇ ਜਿਥੇ ਅੱਜ ਦਰਸ਼ਕਾਂ ਦੇ ਨਾਲ ਬੈਠ ਕੇ ਆਪਣੀ ਫਿਲਮ ਨੂੰ ਵੇਖਿਆ ਉਥੇ ਹੀ ਅੰਮ੍ਰਿਤਸਰ ਦੇ ਆਈ. ਜੀ. ਡਾਕਟਰ ਕੁੰਵਰ ਵਿਜੈ ਪ੍ਰਤਾਪ ਨੇ ਵੀ ਕਿਹਾ ਕੇ ਮੈਨੂੰ ਵੀ ਇਸ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ ਹੈ ਜਿਸ ਲਈ ਮੈਨੂੰ ਅੱਜ ਖੁਸ਼ੀ ਵੀ ਹੈ ਕਿ ਮੈਂ ਸਾਰੀ ਫਿਲਮ ਦੀ ਸਟਾਰ ਕਾਸਟ ਨਾਲ ਫਿਲਮ ਸਿਨੇਮਾ 'ਚ ਬੈਠ ਕੇ ਵੇਖੀ ਹੈ। ਫਿਲਮ ਦੀ ਤਰੀਫ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਫਿਲਮ ਸੱਚ ਦੇ ਅਧਾਰ ਤੇ ਬਣਾਈ ਗਈ ਹੈ ਜੋ ਅੱਜ ਕਲ ਸਮਾਜ 'ਚ ਜੋ ਹੋ ਰਿਹਾ ਹੈ ਉਹ ਹੀ ਇਸ ਫਿਲਮ ਦੇ 'ਚ ਵਿਖਾਇਆ ਗਿਆ ਹੈ ਤੇ ਫਿਲਮ 'ਚ ਵੱਧ ਰਹੀਆਂ ਕੁਰੀਤੀਆਂ ਨੂੰ ਖਤਮ ਕਰ ਦਾ ਸੰਦੇਸ਼ ਹੈ ਜੋ ਮੈਂ ਆਪਣੇ ਦਰਸ਼ਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ।

Punjabi Bollywood Tadka
ਅੰਮ੍ਰਿਤਸਰ ਦੀ ਰਹਿਣ ਵਾਲੀ ਸੰਦੀਪ ਕੌਰ ਨੇ ਕਿਹਾ ਕੇ ਅਸੀਂ ਕਾਫੀ ਚਿਰ ਤੋਂ ਟੀ. ਵੀ. ਤੇ ਇਸ ਦੇ ਪ੍ਰੋਮੋ ਵੇਖ ਰਹੇ ਸੀ ਤੇ ਸਾਨੂੰ ਪੂਰੀ ਉਮੀਦ ਸੀ ਕਿ ਇਹ ਫਿਲਮ ਜ਼ਰੂਰ ਹਿੱਟ ਹੋਵੇਗੀ। ਇਸ ਲਈ ਅਸੀਂ ਅੱਜ ਫਿਲਮ 'ਯਾਰਾਂ ਦੇ ਯਾਰ' ਆਪਣੇ ਪਰਿਵਾਰ ਸਮੇਤ ਇਹ ਫਿਲਮ ਵੇਖਣ ਦੇ ਲਈ ਆਏ ਹਾਂ। ਜੀ ਅਸੀਂ ਇਸ ਫਿਲਮ ਦੇ ਟਰੇਲਰ 'ਚ ਵੇਖਿਆ ਸੀ ਕਿ ਫਿਲਮ ਦੇ ਹੀਰੋ ਪ੍ਰਿੰਸ ਸਿੰਘ ਦੇ ਜੋ ਐਕਸ਼ਨ ਸਨ ਕਮਾਲ ਸਨ ਪਰ ਜਦ ਅਸੀਂ ਇਹ ਫਿਲਮ ਸਿਨੇਮਾ 'ਚ ਪੂਰੀ ਵੇਖੀ ਤਾ ਉਸ ਦਾ 10 ਗੁਣਾ ਹੀਰੋ ਦਾ ਐਕਸ਼ਨ ਇਸ ਫਿਲਮ ਦੇ ਵਿਚ ਵੇਖਣ ਨੂੰ ਮਿਲਿਆ ਹੈ ਜੋ ਅਜੇ ਤੀਕ ਅਸੀਂ ਪੰਜਾਬੀ ਫਿਲਮ 'ਚ ਨਹੀਂ ਵੇਖਿਆ ਹੈ। ਸਰਦਾਰ ਰਾਜਿੰਦਰ ਸਿੰਘ ਨੇ ਫਿਲਮ ਦੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕੇ ਇਸ ਫਿਲਮ 'ਚ ਨਿਰਦੇਸ਼ਕ ਤੋਂ ਲੈ ਕੇ ਸਾਰੇ ਕਲਾਕਾਰ ਨਵੇਂ ਹਨ ਪਰ ਫਿਲਮ ਦੇ ਨਿਰਦੇਸ਼ਕ ਅਜੇ ਸਿੰਘ ਵੱਲੋਂ ਜੋ ਕੰਮ ਇਨ੍ਹਾਂ ਸਾਰੇ ਕਲਾਕਾਰਾਂ ਤੋਂ ਕਰਵਾਇਆ ਹੈ ਅਸੀਂ ਇਹ ਫਿਲਮ ਵੇਖ ਕੇ ਕਦੇ ਵੀ ਨਹੀਂ ਕਹਿ ਸਕਦੇ ਕਿ ਇਸ ਫਿਲਮ ਦੇ ਕਲਾਕਾਰਾਂ ਵੱਲੋਂ ਕੰਮ 'ਚ ਕੋਈ ਕਮੀ ਰਹਿ ਗਈ ਹੋਏ। ਇਸ ਤੋਂ ਸਿੱਧ ਹੁੰਦਾ ਹੈ ਕੇ ਇਹ ਫਿਲਮ ਹਿੰਦੀ ਫਿਲਮ ਦੀ ਤਰਾਂ ਬਹੁਤ ਚੰਗਾ ਬਿਜ਼ਨੈੱਸ ਕਰੇਗੀ ਇਸ ਸਾਡੀ ਉਮੀਦ ਹੈ।

Punjabi Bollywood Tadka
ਫਿਲਮ ਦੇ ਨਿਰਮਾਤਾ ਵਿਜੈ ਸਿਕੰਦਰ ਨੇ ਮੀਡਿਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਹਮੇਸ਼ਾ ਆਪਣੀ ਜਿੰਦਗੀ 'ਚ ਬਹੁਤ ਸਾਰੇ ਚੈਲੰਜ ਲਏ ਹਨ ਤੇ ਇਹ ਵੀ ਮੇਰੇ ਲਈ ਕਿਸੇ ਚੈਲੰਜ ਤੋਂ ਘੱਟ ਨਹੀਂ ਹੈ ਬੱਸ ਉਸ ਪਰਮਾਤਮਾ ਨੇ ਇਹ ਕੰਮ ਆਪ ਖੁਦ੍ਹ ਹਾਜਿਰ ਨਾਜਿਰ ਹੋ ਕੇ ਕੀਤਾ ਹੈ। ਨਿਰਮਾਤਾ ਨੇ ਕਿਹਾ ਕਿ ਫਿਲਮ ਨੂੰ ਬਣਾਉਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਫਿਲਮ ਨੂੰ ਸਿਨੇਮਾ ਤੱਕ ਦਰਸ਼ਕਾਂ 'ਚ ਲੈ ਕੇ ਆਉਣ ਬਹੁਤ ਵੱਡੀ ਗੱਲ ਹੈ ਜਿਸ ਲਈ ਮੈਨੂੰ ਆਪਣੀ ਸਾਰੀ ਟੀਮ ਤੇ ਬਹੁਤ ਮਾਨ ਵੀ ਹੈ। ਇਸ ਫਿਲਮ ਦੇ 'ਚ ਸਭ ਤੋਂ ਵੱਡੀ ਤੇ ਸਾਡੇ ਲਈ ਮਾਨ ਦੀ ਗੱਲ ਹੈ ਕਿ ਸਾਡੇ ਅੰਮ੍ਰਿਤਸਰ ਤੋਂ ਪੁਲਿਸ ਦੇ ਆਈ. ਜੀ. ਡਾਕਟਰ ਕੁੰਵਰ ਵਿਜੈ ਪ੍ਰਤਾਪ ਸਿੰਘ ਵੀ ਇਸ ਫਿਲਮ 'ਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਵੀ ਇਸ ਫਿਲਮ 'ਚ ਜੋ ਕੰਮ ਕੀਤਾ ਹੈ ਦਰਸ਼ਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਹੈ।

Punjabi Bollywood Tadka
ਫਿਲਮ ਦੇ ਵਿੱਚ ਬਤੋਰ ਅਦਾਕਾਰਾ ਮਾਹੀ ਸ਼ਰਮਾ ਤੇ ਮਹਿਕ ਸ਼ਰਮਾ ਨੇ ਵੀ ਆਪਣੀਆਂ ਖੁਸ਼ੀਆਂ ਉਹਨਾਂ ਦੀ ਫਿਲਮ ਵੇਖਣ ਆਏ ਦਰਸ਼ਕਾਂ ਨਾਲ ਇਨ੍ਹਾਂ ਅਦਾਕਾਰਾ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਫਿਲਮ 'ਯਾਰਾਂ ਦੇ ਯਾਰ' ਜੋ ਕਿ ਅੱਜ ਇਸ ਦਾ ਪਹਿਲਾ ਦਿਨ ਸੀ ਸੋ ਸਾਰਾ ਹਾਲ ਭਰਿਆ ਵੇਖ ਕੇ ਮੰਨ ਬਹੁਤ ਖੁਸ਼ ਹੋਇਆ ਉਸ ਦੇ ਨਾਲ- ਨਾਲ ਇਹ ਵੀ ਬਹੁਤ ਚੰਗਾ ਲੱਗਾ ਜਦੋ ਫਿਲਮ ਵੇਖਣ ਆਏ ਦਰਸ਼ਕਾਂ ਨੇ ਆਪਣੇ ਨਾਲ ਮੋਬਾਇਲ ਦੇ ਉੱਪਰ ਸਾਡੇ ਨਾਲ ਸੈਲਫੀਆਂ ਲੈਣ ਲਈ ਕਿਹਾ ਤੇ ਅਸੀਂ ਉਨ੍ਹਾਂ ਦਰਸ਼ਕਾਂ ਨਾਲ ਤਸਵੀਰਾਂ ਵੀ ਖਿਚਾਵਾਈਆਂ ਜੋ ਸਾਨੂੰ ਆਪਣੀ ਜਿੰਦਗੀ ਦੇ 'ਚ ਕਦੇ ਵੀ ਨਹੀਂ ਭੁਲੇਗਾ।

Punjabi Bollywood Tadka
ਫਿਲਮ ਦਾ ਸਫ਼ਰ ਕਦੇ ਇੱਕ ਵਿਲੀਅਣ ਤੋਂ ਬਿਨਾਂ ਨਹੀਂ ਪੂਰਾ ਹੁੰਦਾ ਫਿਲਮ 'ਚ ਆਪਣਾ ਨੇਗਟਿਵ ਕਿਰਦਾਰ ਨਿਭਾਅ ਰਹੇ ਸਤਨਾਮ ਜੇਈ ਨੇ ਕਿਹਾ ਕਿ ਇਸ ਫਿਲਮ ਦਾ ਤਜਰਬਾ ਹਮੇਸ਼ਾ ਹੀ ਮੇਰੇ ਲਈ ਇੱਕ ਯਾਦਗਾਰ ਦੀ ਤਰਾਂ ਹੋਵੇਗਾ ਅਸੀਂ ਅੱਜ ਸਾਰੇ ਹੀ ਕਲਾਕਾਰ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਤੇ ਉਨ੍ਹਾਂ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੰਮ ਨੂੰ ਪਸੰਦ ਕਰਕੇ ਇੱਕ ਕਲਾਕਾਰ ਨੂੰ ਤਾ ਸਫਲ ਬਣਾਇਆ ਹੀ ਹੈ ਪਰ ਉਸ ਦੇ ਨਾਲ-ਨਾਲ ਸਾਡੀ ਫਿਲਮ 'ਯਾਰਾਂ ਦੇ ਯਾਰ' ਨੂੰ ਵੀ ਹਿੱਟ ਕੀਤਾ ਹੈ। ਇਸ ਤੋਂ ਇਲਾਵਾ ਫਿਲਮ 'ਚ ਅੰਕੇਤ ਸ਼ਰਮਾ, ਅਨੀਸ਼ ਸ਼ਰਮਾ, ਅਸ਼ੋਕ ਸਲਵਾਨ, ਤਜਿੰਦਰ ਕੌਰ, ਰਕੇਸ਼ ਕੁਮਾਰ, ਗੁਰਜੀਤ ਢਿੱਲੋਂ ਆਦਿ ਅਹਿਮ ਭੂਮਿਕਾ ਨਿਭਾਅ ਰਹੇ ਹਨ।

Punjabi Bollywood TadkaPunjabi Bollywood Tadka


Tags: Yaaran De Yaar Kunwar Vijay Pratap Singh Prince Singh Mahi Sharma Aniket Sharma Amritsar