FacebookTwitterg+Mail

ਐਕਟਿੰਗ ਤੋਂ ਬਾਅਦ ਹੁਣ ਹਨੀ ਸਿੰਘ ਨਾਲ ਇਸ ਫਿਲਮ 'ਚ ਰੈਪ ਕਰੇਗਾ ਸੈਫ ਅਲੀ ਖਾਨ

yo yo honey singh and saif ali khan
26 April, 2018 11:22:38 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਆਪਣੀ ਐਕਟਿੰਗ ਦੇ ਜੌਹਰ ਦਿਖਾਉਣ ਤੋਂ ਬਾਅਦ ਹੁਣ ਸੈਫ ਅਲੀ ਖਾਨ ਜਲਦ ਹੀ ਆਉਣ ਵਾਲੀ ਫਿਲਮ 'ਬਾਜ਼ਾਰ' 'ਚ ਰੈਪ ਕਰਦਾ ਵੀ ਨਜ਼ਰ ਸਕਦਾ ਹੈ। ਖਬਰਾਂ ਮੁਤਾਬਕ, ਨਿਖਿਲ ਆਡਵਾਨੀ ਦੀ ਫਿਲਮ 'ਬਾਜ਼ਾਰ' ਦਾ ਨਿਰਦੇਸ਼ਨ ਗੌਰਵ ਚਾਵਲਾ ਕਰਨ ਜਾ ਰਹੇ ਹਨ। ਬਤੌਰ ਡਾਇਰੈਕਟਰ ਇਹ ਗੌਰਵ ਚਾਵਲਾ ਦੀ ਪਹਿਲੀ ਫਿਲਮ ਹੈ। ਇਸ ਫਿਲਮ 'ਚ ਸੈਫ ਅਲੀ ਖਾਨ, ਹਨੀ ਸਿੰਘ ਨਾਲ ਰੈਪ ਕਰਦੇ ਨਜ਼ਰ ਆਉਣਗੇ। ਇਸ ਫਿਲਮ 'ਚ ਚਿਤਰਾਂਗਦਾ ਸਿੰਘ ਤੇ ਰਾਧਿਕਾ ਆਪਟੇ ਮੁੱਖ ਭੂਮਿਕਾ 'ਚ ਨਜ਼ਰ ਆਉਣਗੀਆਂ। ਫਿਲਮ ਦੇ ਇਕ ਸਪੈਸ਼ਲ ਗੀਤ ਲਈ ਹਨੀ ਸਿੰਘ ਤੇ ਸੈਫ ਅਲੀ ਖਾਨ ਤਿਆਰੀ ਕਰ ਰਹੇ ਹਨ। ਇਸ ਮਿਊਜ਼ਿਕ ਵੀਡੀਓ ਨੂੰ ਮੁੰਬਈ 'ਚ ਹੀ ਸ਼ੂਟ ਕੀਤਾ ਜਾਵੇਗਾ।
Punjabi Bollywood Tadka
ਸੂਤਰਾਂ ਮੁਤਾਬਕ, ਸੈਫ ਨੂੰ ਮਿਊਜ਼ਿਕ ਬਾਰੇ ਕਾਫੀ ਜਾਣਕਾਰੀ ਹੈ। ਉਹ ਤਾਂ ਕਰੀਬ 20 ਸਾਲਾਂ ਤੋਂ ਗਿਟਾਰ ਵਜਾ ਰਹੇ ਹਨ। ਉਨ੍ਹਾਂ ਨੇ ਨਾ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ 'ਚ ਵੀ ਕੰਸਰਟ ਪਰਫਾਰਮ ਕੀਤਾ ਹੈ। ਉਹ 'ਜੈਜ' ਤੇ 'ਰੌਕ ਐਂਡ ਰੋਲ' ਮਿਊਜ਼ਿਕ ਦੇ ਬਹੁਤ ਵੱਡੇ ਫੈਨ ਹਨ। ਉਹ ਆਪਣੀਆਂ ਫਿਲਮਾਂ ਪ੍ਰਤੀ ਕਾਫੀ ਦਿਲਚਸਪੀ ਲੈਂਦੇ ਹਨ। ਜਦੋਂ ਵਿੱਕੀ ਤੇ ਗੌਰਵ ਨੇ ਉਨ੍ਹਾਂ ਨੂੰ ਦੱਸਿਆ ਕਿ ਫਿਲਮ 'ਚ ਤੁਹਾਨੂੰ ਹਨੀ ਸਿੰਘ ਨਾਲ ਰੈਪ ਕਰਨਾ ਹੈ ਤਾਂ ਉਹ ਬੇਹੱਦ ਖੁਸ਼ ਹੋ ਗਏ।
Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਬਾਜ਼ਾਰ' ਸਟਾਕ ਮਾਰਕਿਟ 'ਤੇ ਆਧਾਰਿਤ ਹੈ, ਜਿਸ 'ਚ ਸੈਫ ਅਲੀ ਖਾਨ ਇਕ ਚਲਾਕ ਬਿਜ਼ਨੈੱਸਮੈਨ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਅਤੁਲ ਕੁਲਕਰਣੀ ਤੇ ਅਨੁਪ੍ਰਿਯਾ ਗੋਇੰਕਾ ਨੇ ਵੀ ਕੰਮ ਕੀਤਾ ਹੈ।


Tags: Yo Yo Honey SinghSaif Ali KhanBazaar Chitrangada SinghGauravv ChawlaBollywood Celebrity

Edited By

Sunita

Sunita is News Editor at Jagbani.