FacebookTwitterg+Mail

B'Day Special : ਪਾਰਟੀ ਸੌਂਗਸ ਲਈ ਮਸ਼ਹੂਰ ਹਨ ਯੋ ਯੋ ਹਨੀ ਸਿੰਘ

    1/11
15 March, 2017 09:41:26 AM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ, ਰੈਪਰ, ਫਿਲਮੀ ਅਭਿਨੇਤਾ ਅਤੇ ਸੰਗੀਤ ਨਿਰਮਾਤਾ ਯੋ ਯੋ ਹਨੀ ਸਿੰਘ ਅੱਜ ਆਪਣਾ 34 ਵਾਂ ਜਨਮਦਿਨ ਮਨਾ ਰਿਹਾ ਹੈ। ਉਨ੍ਹਾਂ ਦਾ ਜਨਮ 15 ਮਾਰਚ 1983 ਨੂੰ ਹੁਸ਼ਿਆਰਪੁਰ, ਪੰਜਾਬ 'ਚ ਹੋਇਆ ਸੀ। ਯੋ ਯੋ ਹਨੀ ਸਿੰਘ ਪਾਰਟੀ ਕਰਨ ਲਈ ਬੇਹੱਦ ਮਸ਼ਹੂਰ ਹਨ। ਉਨ੍ਹਾਂ ਦੇ ਪਾਰਟੀ ਸੌਂਗਸ ਨੇ ਹਰ ਜਗ੍ਹਾ ਰੰਗ ਬੰਨ੍ਹਿਆ ਹੁੰਦਾ ਹੈ। ਯੋ ਯੋ ਹਨੀ ਸਿੰਘ 34 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਅਸਲ ਨਾਂ ਹਿਕਦੇਸ਼ ਸਿੰਘ ਹੈ ਪਰ ਇਹ ਆਪਣੇ ਸਟੇਜੀ ਨਾਂ ਯੋ ਯੋ ਹਨੀ ਸਿੰਘ ਨਾਂ ਨਾਲ ਮਸ਼ਹੂਰ ਹੈ। ਇਸ ਜਨਮਦਿਨ 'ਤੇ ਜਾਣਦੇ ਹਾਂ ਕਿ ਹਨੀ ਸਿੰਘ ਨੇ ਬਾਲੀਵੁੱਡ ਦੇ ਕਿਹੜੇ ਵੱਡੇ ਸਿਤਾਰਿਆਂ ਨਾਲ ਪਾਰਟੀ ਕੀਤੀ ਹੈ।
ਹਨੀ ਸਿੰਘ ਨੇ ਅਮਿਤਾਭ ਬੱਚਨ ਤੋਂ ਲੈ ਕੇ ਬਾਲੀਵੁੱਡ ਦੇ ਵੱਡੇ-ਵੱਡੇ ਸੁਪਰਸਟਾਰਾਂ ਨਾਲ ਧਮਾਲ ਮਚਾਈ ਹੈ। ਇਸ ਲਿਸਟ 'ਚ ਹਨੀ ਸਿੰਘ ਦਾ ਅਮਿਤਾਭ ਬੱਚਨ ਨਾਲ 'ਪਾਰਟੀ ਵਿਦ ਦਿ ਭੂਤਨਾਥ', ਸ਼ਾਹਰੁਖ ਖਾਨ ਨਾਲ ਜ਼ਬਰਦਸਤ 'ਲੂੰਗੀ ਡਾਂਸ', ਖਿਲਾੜੀ ਅਕਸ਼ੇ ਕੁਮਾਰ ਨਾਲ 'ਪਾਰਟੀ ਔਲ ਨਾਈਟ', ਸਿੰਘਮ ਅਜੇ ਦੇਵਗਨ ਨਾਲ 'ਆਤਾ ਮਾਝੀ ਸਟਕਲੀ' ਸਮੇਤ ਕਈ ਮਸ਼ਹੂਰ ਪਾਰਟੀ ਸੌਂਗਸ ਸ਼ਾਮਲ ਹਨ।

Tags: Yo Yo Honey Singhhirdesh Singhbirthdayਯੋ ਯੋ ਹਨੀ ਸਿੰਘਹਿਕਦੇਸ਼ ਸਿੰਘ