FacebookTwitterg+Mail

ਦਿੱਲੀ 'ਚ ਆਰਗਨਾਇਜ 'ਵਾਰ ਆਫ ਡੀ. ਜੇ' 'ਚ ਪੇਸ਼ਕਾਰੀ ਕਰ ਕੇ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ ਸੀ ਯੋ ਯੋ ਹਨੀ ਸਿੰਘ ਨੇ!

    1/14
15 March, 2017 10:17:41 AM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ, ਰੈਪਰ, ਫਿਲਮੀ ਅਭਿਨੇਤਾ ਅਤੇ ਸੰਗੀਤ ਨਿਰਮਾਤਾ ਯੋ ਯੋ ਹਨੀ ਸਿੰਘ ਅੱਜ ਆਪਣਾ 34 ਵਾਂ ਜਨਮਦਿਨ ਮਨਾ ਰਿਹਾ ਹੈ। ਉਨ੍ਹਾਂ ਦਾ ਜਨਮ 15 ਮਾਰਚ 1983 ਨੂੰ ਹੁਸ਼ਿਆਰਪੁਰ, ਪੰਜਾਬ 'ਚ ਹੋਇਆ ਸੀ। ਭਾਰਤ ਦੇ ਮਸ਼ਹੂਰ ਰੈਪਰਾਂ 'ਚੋਂ ਹਨੀ ਸਿੰਘ ਇਕ ਹੈ। ਹਨੀ ਸਿੰਘ ਪਿਛਲੇ ਕਾਫੀ ਸਮੇਂ ਤੋਂ ਲਾਈਮਲਾਈਟ ਤੋਂ ਗਾਇਬ ਹੈ। ਜਦੋਂਕਿ ਸੋਸ਼ਲ ਮੀਡੀਆ ਦੇ ਜਰੀਏ ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜਿਆ ਹੋਇਆ ਹੈ। ਸਾਲ 2000 'ਚ ਉਨ੍ਹਾਂ ਨੇ ਨਵੀਂ ਦਿੱਲੀ ਦੇ ਗੁਰੂ ਨਾਨਕ ਪਬਲਿਕ ਸਕੂਲ ਤੋਂ ਪੜਾਈ ਪੂਰੀ ਕੀਤੀ ਸੀ।
ਵਾਰ ਆਫ ਡੀ. ਜੇ. ਤੋਂ ਸ਼ੁਰੂ ਕੀਤਾ ਸਫਰ...
ਹਨੀ ਸਿੰਘ ਨੇ ਦਿੱਲੀ 'ਚ ਆਰਗਨਾਇਜ 'ਵਾਰ ਆਫ ਡੀ. ਜੇ' 'ਚ ਪੇਸ਼ਕਾਰੀ ਕਰ ਕੇ ਆਪਣੇ ਗਾਇਕੀ ਦਾ ਸਫਰ ਸ਼ੁਰੂ ਕੀਤਾ ਸੀ। ਇਸ ਪ੍ਰਤੀਯੋਗਤਾ 'ਚ ਉਸ ਨੇ ਦੂਜਾ ਸਥਾਨ ਹਾਸਲ ਕੀਤਾ ਸੀ। ਮਿਡਨਾਇਟ 'ਚ ਪਹਿਲਾਂ ਦਰਜਾ ਹਾਸਲ ਕਰਨ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਗਾਇਕੀ ਤੋਂ ਇਲਾਵਾ ਹਨੀ ਸਿੰਘ ਪੰਜਾਬੀ ਅਤੇ ਹਿੰਦੀ ਫਿਲਮਾਂ 'ਚ ਐਕਟਿੰਗ ਵੀ ਕਰ ਚੁੱਕਾ ਹੈ।
ਕ੍ਰਿਕੇਟ ਦਾ ਦੀਵਾਨਾ ਹੈ ਯੋ ਯੋ...
ਹਨੀ ਸਿੰਘ ਕ੍ਰਿਕਟ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਸਾਲ 2003 ਵਰਲਡ ਕੱਪ 'ਚ ਜਦੋਂ ਭਾਰਤ ਨੇ ਪਾਕਿਸਥਾਨ ਨੂੰ ਹਰਾਇਆ ਸੀ। ਉਸ ਦੌਰਾਨ ਹਨੀ ਆਪਣੀ '' ਕਾਰ 'ਚ ਪਾਗਲਾਂ ਵਾਂਗ ਡਰਾਇਵਿੰਗ ਕਰ ਕੇ ਜਸ਼ਨ ਮਨਾਇਆ ਸੀ। ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਉਹ '' ਅਤੇ ਪੰਜਾਬੀ ਐੱਮ. ਸੀ. ਦੇ ਵੀ ਪ੍ਰਸ਼ੰਸਕ ਰਿਹਾ ਹੈ।
ਬਾਲੀਵੁੱਡ ਦੇ ਸਭ ਤੋਂ ਮਹਿੰਗਾ ਗਾਇਕ...
ਸੁਨੀਲ ਬੋਹਰਾ ਦੀ ਫਿਲਮ 'ਮਸਤਾਨ' ਦੇ ਗਾਣੇ 'ਮੁਝੇ ਨੀਟ ਪਿਲਾ ਦੇ ਸੱਜਣਾ' ਲਈ ਉਸ ਨੇ 70 ਲੱਖ ਰੁਪਏ ਚਾਰਜ ਕੀਤੇ ਸੀ। ਕਿਸੇ ਬਾਲੀਵੁੱਡ ਗਾਇਕ ਦੁਆਰਾ ਲਿਆ ਗਿਆ ਇਹ ਸਭ ਤੋਂ ਵੱਡਾ ਅਮਾਉਂਟ ਹੈ।
ਨਿੱਜ਼ੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਿਹਾ...
ਹਨੀ ਸਿੰਘ ਆਪਣੇ ਗਾਣਿਆਂ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿੰਦਾ ਹੈ ਪਰ ਨਿੱਜ਼ੀ ਜ਼ਿੰਦਗੀ ਨੂੰ ਲੈ ਕੇ ਉਹ ਸੁਰਖੀਆਂ 'ਚ ਰਹਿੰਦਾ। ਸਾਲ 2015 ਅਗਸਤ ਤੱਕ ਇਸ ਗੱਲ 'ਤੇ ਸਪੈਂਸ ਸੀ ਕਿ ਉਸ ਦਾ ਵਿਆਹ ਹੋਇਆ ਹੈ ਜਾਂ ਨਹੀਂ ਪਰ ਰਿਐਲਿਟੀ ਸ਼ੋਅ 'ਇੰਡੀਆਜ਼ ਰੋਅ ਸਟਾਰ' 'ਚ ਅਚਾਨਕ ਉਸ ਦੀ ਪਤਨੀ ਸ਼ਾਲਿਨੀ ਨੂੰ ਲਿਆ ਕੇ ਵਿਆਹ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਪਹਿਲਾਂ ਇੰਟਰਨੈੱਟ 'ਤੇ ਉਸ ਦੇ ਵਿਆਹ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸੀ ਪਰ ਹਨੀ ਸਿੰਘ ਨੇ ਉਨ੍ਹਾਂ ਤਸਵੀਰਾਂ ਨੂੰ ਫੋਟੋਸ਼ੂਟ ਦੱਸਿਆ ਸੀ।
ਹਨੀ ਸਿੰਘ ਦੇ ਰਿਹੈਬ ਸੈਂਟਰ ਜਾਣ ਦੀ ਵੀ ਖਬਰ ਆਈ ਸੀ...
ਪਿਛਲੇ ਕੁਝ ਸਾਲਾਂ ਤੋਂ ਹਨੀ ਸਿੰਘ ਬਾਲੀਵੁੱਡ ਤੋਂ ਕਿਤੇ ਗਾਇਬ ਹੋ ਗਿਆ ਸੀ। ਕੁਝ ਦਿਨ ਪਹਿਲਾਂ ਉਸ ਦੇ ਰਿਹੈਬ ਸੈਂਟਰ 'ਚ ਇਲਾਜ ਕਰਾਉਣ ਦੀਆਂ ਖਬਰਾਂ ਵੀ ਆਈਆਂ ਸੀ, ਜਿਨ੍ਹਾਂ ਨੂੰ ਬਾਅਦ 'ਚ ਹਨੀ ਸਿੰਘ ਨੇ ਆਪ ਗਲਤ ਦੱਸਿਆ ਸੀ।

Tags: Yo Yo Honey Singh birthday hirdesh Singhਯੋ ਯੋ ਹਨੀ ਸਿੰਘ