FacebookTwitterg+Mail

ਜਦੋਂ ਅਦਾਕਾਰਾ ਨੇ ਇਸ ਖੌਫਨਾਕ ਘਟਨਾ ਨੂੰ ਦਿੱਤਾ ਅੰਜ਼ਾਮ, ਡਰ ਕਾਰਨ ਮਿਥੁਨ-ਸ਼੍ਰੀਦੇਵੀ ਨੇ ਤੋੜ ਲਿਆ ਸੀ ਆਪਣਾ ਰਿਸ਼ਤਾ

yogeeta bali happy birthday
13 August, 2017 01:22:36 PM

ਮੁੰਬਈ— ਬੀਤੇ ਜ਼ਮਾਨੇ ਦੀ ਬਾਲੀਵੁੱਡ ਅਦਾਕਾਰਾ ਯੋਗਿਤਾ ਬਾਲੀ ਦਾ ਅੱਜ ਜਨਮਦਿਨ ਹੈ। ਅੱਜ ਉਨ੍ਹਾਂ ਦਾ 65ਵਾਂ ਜਨਮਦਿਨ ਹੈ। 13 ਅਗਸਤ ਨੂੰ ਮੁੰਬਈ 'ਚ ਜੰਮੀ ਯੋਗਿਤਾ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਹਾਲਾਂਕਿ ਪਿਛਲੇ ਸਾਲ 28 ਸਾਲਾਂ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਹੈ। ਉਸ ਦੀ ਆਖਿਰੀ ਫਿਲਮ 'ਆਖਿਰੀ ਬਦਲਾ' 1989 'ਚ ਆਈ ਸੀ। ਦੱਸ ਦਈਏ ਕਿ ਯੋਗਿਤਾ ਨੇ ਅਭਿਨੇਤਾ ਮਿਥੁਨ ਚੱਕਰਵਰਤੀ ਨਾਲ ਵਿਆਹ ਕਰਨ ਲਈ ਆਪਣੇ ਪਹਿਲੇ ਪਤੀ ਕਿਸ਼ੋਰ ਕੁਮਾਰ ਨੂੰ ਤਲਾਕ ਦੇ ਦਿੱਤਾ ਸੀ।

Punjabi Bollywood Tadka

ਕਿਸ਼ੋਰ-ਯੋਗਿਤਾ ਦਾ ਵਿਆਹ ਸਿਰਫ 2 ਸਾਲ ਹੀ ਚੱਲ ਸਕਿਆ। ਜਦੋਂ ਯੋਗਿਤਾ ਨੇ ਕਿਸ਼ੋਰ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਤਾਂ ਉਸ ਦੀ ਮਾਂ ਇਸ ਤੋਂ ਸਖਤ ਨਫਰਤ ਸੀ। ਅਮਿਤਾਭ ਬੱਚਨ ਨਾਲ ਡੈਬਿਊ ਕਰਨ ਵਾਲੀ ਯੋਗਿਤਾ ਨੇ ਸਾਲ 1971 'ਚ ਆਊ ਫਿਲਮ 'ਪਰਵਾਨਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਅਮਿਤਾਭ ਬੱਚਨ ਤੇ ਨਵੀਨ ਨਿਰਸ਼ਲ ਲੀਡ ਕਿਰਦਾਰ 'ਚ ਸੀ। ਹਾਲਾਂਕਿ ਫਿਲਮ 'ਚ ਅਮਿਤਾਭ ਨੇ ਨਿਰਾਤਮਕ ਕਿਰਦਾਰ ਨਿਭਾਇਆ ਸੀ।

Punjabi Bollywood Tadka

ਉਂਝ ਤਾਂ ਯੋਗਿਤਾ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਕਈ ਫਿਲਮਾਂ 'ਚ ਕੰਮ ਕੀਤਾ ਪਰ ਜ਼ਿਆਦਾਤਰ ਫਿਲਮਾਂ 'ਚ ਉਹ ਸਪੋਰਟਿੰਗ ਜਾਂ ਫਿਰ ਸੈਕਿੰਡ ਲੀਡ ਕਿਰਦਾਰ 'ਚ ਹੀ ਨਜ਼ਰ ਆਈ ਸੀ। ਫਿਲਮਾਂ ਤੋਂ ਜ਼ਿਆਦਾ ਯੋਗਿਤਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹੀ। ਮਾਂ ਦੀ ਮਰਜੀ ਬਗੈਰ ਹੀ ਯੋਗਿਤਾ ਨੇ ਕਿਸ਼ੋਰ ਕੁਮਾਰ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਕੁਝ ਸਾਲ ਬਾਅਦ ਹੀ ਦੋਵਾਂ 'ਚ ਅਣਬਣ ਹੋਣ ਲੱਗੀ, ਜਿਸ ਕਾਰਨ ਇੰਨ੍ਹਾਂ ਦਾ ਰਿਸ਼ਤਾ ਜ਼ਿਆਦਾ ਦੇਰ ਨਾ ਚੱਲ ਸਕਿਆ। ਇਕ ਅਜਿਹਾ ਵੀ ਦੌਰ ਆਇਆ ਸੀ ਜਦੋਂ ਯੋਗਿਤਾ ਨੇ ਮਿਖੁਨ ਲਈ ਪਤੀ ਕਿਸ਼ੋਰ ਕੁਮਾਰ ਨੂੰ ਛੱਡ ਦਿੱਤਾ ਸੀ। 

Punjabi Bollywood Tadka
ਸੂਤਰਾਂ ਮੁਤਾਬਕ ਸਾਲ 1984 'ਚ ਰਿਲੀਜ਼ ਹੋਈ ਫਿਲਮ 'ਜਾਗ ਉਠਾ ਇਨਸਾਨ' ਦੀ ਸ਼ੂਟਿੰਗ ਦੌਰਾਨ ਮਿਥੁਨ ਤੇ ਸ਼੍ਰੀਦੇਵੀ ਦੀਆਂ ਨਜ਼ਦੀਕੀਆਂ ਵਧੀਆਂ ਸਨ। ਹਾਲਾਂਕਿ ਸ਼੍ਰੀਦੇਵੀ ਨੂੰ ਇਹ ਗੱਲ ਦਾ ਪਤਾ ਸੀ ਕਿ ਮਿਥੁਨ ਵਿਆਹੁਤਾ ਹੈ ਪਰ ਫਿਰ ਵੀ ਇਸ ਗੱਲ 'ਤੇ ਉਸ ਨੂੰ ਕੋਈ ਇਤਰਾਜ ਨਹੀਂ ਸੀ। ਦੋਵਾਂ 'ਚ ਕਾਫੀ ਗੂੜ੍ਹੇ ਸੰਬੰਧ ਸਨ। ਜਦੋਂ ਦੋਵਾਂ ਦਾ ਪਿਆਰ ਕਾਫੀ ਜ਼ਿਆਦਾ ਵਧ ਗਿਆ ਸੀ ਤਾਂ ਯੋਗਿਤਾ ਨੇ ਮਿਥੁਨ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ।

Punjabi Bollywood Tadka

ਯੋਗਿਤਾ ਨੇ ਕਈ ਵਾਰ ਮਿਥੁਨ ਨੂੰ ਸ਼੍ਰੀਦੇਵੀ ਨਾਲੋਂ ਆਪਣਾ ਰਿਸ਼ਤਾ ਤੋੜਨ ਨੂੰ ਕਿਹਾ। ਹਾਲਾਂਕਿ ਬਾਵਜੂਦ ਇਸ ਦੇ ਮਿਥੁਨ ਸਮਝਣ ਲਈ ਤਿਆਰ ਹੀ ਨਹੀਂ ਸੀ। ਇਸ ਤੋਂ ਬਾਅਦ ਯੋਗਿਤਾ ਬਾਲੀ ਨੇ ਮਿਥੁਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਇਹ ਰਿਸ਼ਤਾ ਨਾ ਤੋੜਿਆ ਤਾਂ ਉਹ ਆਪਣੀ ਜਾਨ ਦੇ ਦੇਵੇਗੀ।

Punjabi Bollywood Tadka

ਜਦੋਂ ਯੋਗਿਤਾ ਨੇ ਦੇਖਿਆ ਕਿ ਮੇਰੀ ਕਿਸੇ ਵੀ ਗੱਲ ਦਾ ਮਿਥੁਨ 'ਤੇ ਕੋਈ ਅਸਰ ਨਹੀਂ ਹੋ ਰਿਹਾ ਤਾਂ ਉਸ ਨੇ ਖੁਦਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਉਸ ਨੇ ਜਾਨਲੇਵਾ ਦਵਾਈਆਂ ਦਾ ਓਵਰਡੋਜ ਲੈ ਲਿਆ ਸੀ। ਹਾਲਾਂਕਿ ਬਾਅਦ 'ਚ ਉਸ ਨੂੰ ਬਚਾਅ ਲਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਸ਼੍ਰੀਦੇਵੀ ਨੂੰ ਵੀ ਅਹਿਸਾਸ ਹੋਇਆ ਕਿ, ਮੈਂ ਗਲਤ ਕਰ ਰਹੀ ਹਾਂ। ਇਸ ਤੋਂ ਬਾਅਦ ਸ਼੍ਰੀਦੇਵੀ ਤੇ ਮਿਥੁਨ ਨੇ ਇਕ ਦੂਜੇ ਨਾਲੋਂ ਆਪਣਾ ਰਿਸ਼ਤਾ ਤੋੜ ਲਿਆ ਸੀ।


Tags: Bollywood CelebrityYogeeta BaliBirthdaySrideviMithun ChakrabortyAakhri Badla ਯੋਗਿਤਾ ਬਾਲੀਆਖਿਰੀ ਬਦਲਾਮਿਥੁਨ ਚੱਕਰਵਰਤੀ ਸ਼੍ਰੀਦੇਵੀ