FacebookTwitterg+Mail

ਸਲਮਾਨ ਖਾਨ ਤੋਂ ਕਿੱਸ ਮਿਲਦੇ ਹੀ ਮਾਡਲ ਦੀ ਚਮਕੀ ਕਿਸਮਤ, ਮਿਲਿਆ ਵੱਡਾ ਆਫਰ

yogita bihani
17 May, 2018 05:19:08 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੇ ਗੇਮ ਸ਼ੋਅ 'ਦਸ ਕਾ ਦਸ' ਦਾ ਪਹਿਲਾ ਪ੍ਰੋਮੋ ਰਿਲੀਜ਼ ਹੁੰਦੇ ਹੀ ਚਰਚਾ ਦਾ ਵਿਸ਼ਾ ਬਣਾ ਗਿਆ ਅਤੇ ਇਸ 'ਚ ਨਜ਼ਰ ਆਉਣ ਵਾਲੀ ਲੜਕੀ ਵੀ ਰਾਤੋਂ-ਰਾਤ ਸੁਰਖੀਆਂ 'ਚ ਛਾ ਗਈ। ਇਸ ਖੂਬਸੂਰਤ ਲੜਕੀ ਦਾ ਨਾਂ ਹੈ ਯੋਗਿਤਾ ਬਿਹਾਨੀ।

Punjabi Bollywood Tadka

ਸਲਮਾਨ ਖਾਨ ਨਾਲ ਕੁਝ ਸੈਕਿੰਡਜ਼ ਦੇ ਇਸ ਪ੍ਰੋਮੋ ਦਿਖ ਕੇ ਇਹ ਮਾਡਲ ਇੰਨੀ ਹਿੱਟ ਹੋ ਗਈ ਕਿ ਹੈ ਕਿ ਉਸ ਦੀ ਝੋਲੀ 'ਚ ਵੱਡੇ-ਵੱਡੇ ਆਫਰਜ਼ ਆ ਰਹੇ ਹਨ।

 

A post shared by Yogita Bihani (@iyogitabihani) on

ਯੋਗਿਤਾ ਬਿਹਾਨੀ ਨੂੰ ਏਕਤਾ ਕਪੂਰ ਨੇ ਆਪਣੀ ਸੀਰੀਅਲ 'ਦਿਲ ਹੀ ਤੋ ਹੈ' ਲਈ ਸਾਈਨ ਕਰ ਲਿਆ ਹੈ। ਇਹ ਸੀਰੀਅਲ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਸੁਪਰਹਿੱਟ ਫਿਲਮ 'ਕਭੀ ਖੁਸ਼ੀ ਕਭੀ ਗਮ' ਦਾ ਰੀਮੇਕ ਹੈ। ਸੂਤਰਾਂ ਮੁਤਾਬਕ ਏਕਤਾ ਨੇ ਇਸ ਸ਼ੋਅ ਲਈ ਕਰਨ ਕੁੰਦਰਾ ਨੂੰ ਵੀ ਕਾਸਟ ਕੀਤਾ ਹੈ।

Punjabi Bollywood Tadka

ਏਕਤਾ ਕਪੂਰ ਦੇ ਸ਼ੋਅ 'ਚ ਕੰਮ ਮਿਲਣ 'ਤੇ ਯੋਗਿਤਾ ਨੇ ਕਿਹਾ, ''ਉਂਝ ਤਾਂ ਮੈਂ ਕਾਫੀ ਸਮੇਂ ਤੋਂ ਐਕਟਿੰਗ 'ਚ ਕਿਸਮਤ ਅਜ਼ਮਾ ਰਹੀ ਸੀ ਪਰ ਇਕ ਹੀ ਮਹੀਨੇ 'ਚ ਮੈਨੂੰ ਇੰਨੇ ਵੱਡੇ ਮੌਕੇ ਮਿਲੇ ਕਿ ਮੈਂ ਸੱਤਵੇਂ ਆਸਮਾਨ 'ਤੇ ਪਹੁੰਚ ਗਈ ਹਾਂ।'' ਉਸ ਨੇ ਕਿਹਾ, ''ਸਲਮਾਨ ਖਾਨ ਨਾਲ ਕੰਮ ਕਰਨਾ ਮੇਰੀ ਹੁਣ ਤੱਕ ਦੀ ਜ਼ਿੰਦਗੀ ਦਾ ਬੈਸਟ ਅਨੁਭਵ ਰਿਹਾ ਹੈ।

Punjabi Bollywood Tadka

ਹਰ ਐਕਟਰ ਚਾਹੁੰਦਾ ਹੈ ਕਿ ਕਰੀਅਰ 'ਚ ਘੱਟ ਤੋਂ ਘੱਟ ਇਕ ਵਾਰ ਉਸ ਨੂੰ ਇਹ ਮੌਕਾ ਮਿਲੇ।'' ਏਕਤਾ ਕਪੂਰ ਦਾ ਇਹ ਸੀਰੀਅਲ ਇਕ ਅਮੀਰ ਘਰਾਣੇ ਦੀ ਕਹਾਣੀ ਹੈ, ਜਿਨ੍ਹਾਂ ਦਾ ਕਾਫੀ ਵੱਡਾ ਕਾਰੋਬਾਰ ਹੋਵੇਗਾ। ਸ਼ੋਅ 'ਚ ਯੋਗਿਤਾ ਬਿਹਾਨੀ ਅਤੇ ਕਰਨ ਕੁੰਦਰਾ ਦੀ ਜੋੜੀ ਦਿਖੇਗੀ।

Punjabi Bollywood Tadka

ਇਨ੍ਹਾਂ ਤੋਂ ਇਲਾਵਾ ਸ਼ੋਅ 'ਚ ਅਕਸ਼ੈ ਡੋਗਰਾ, ਸੁਦੀਪਾ ਸਿੰਘ ਅਤੇ ਬਿਜੌਏ ਆਨੰਦ ਵੀ ਨਜ਼ਰ ਆਉਣਗੇ। ਇਸ ਸ਼ੋਅ ਸੋਨੀ ਟੀ. ਵੀ. 'ਤੇ ਪ੍ਰਸਾਰਿਤ ਹੋਵੇਗਾ। ਯੋਗਿਤਾ ਬਿਹਾਨੀ ਨੇ ਹਾਲ ਹੀ 'ਚ ਸਾਊਥ ਦੇ ਸੁਪਰਸਟਾਰ ਨਾਗਾਅਰਜੁਨ ਨਾਲ ਇਕ ਜਿਊਲਰੀ ਬ੍ਰਾਂਡ ਲਈ ਵਿਗਿਆਪਣ ਦੀ ਸ਼ੂਟਿੰਗ ਕੀਤੀ ਹੈ। ਯੋਗਿਤਾ ਮਿਸ ਇੰਡਿਆ ਪੇਜੇਂਟ 'ਚ ਵੀ ਹਿੱਸਾ ਲੈ ਚੁੱਕੀ ਹੈ।

Punjabi Bollywood Tadka


Tags: Ekta KapoorYogita BihaniDil Hi To Hai10 Ka DumSalman Khan

Edited By

Chanda Verma

Chanda Verma is News Editor at Jagbani.