FacebookTwitterg+Mail

ਅਦਾਕਾਰਾ ਪ੍ਰਿਯੰਕਾ ਦੀ ਇਕ ਦਿਨ ਦੀ ਫੀਸ ਉੱਡਾ ਦੇਵੇਗੀ ਤੁਹਾਡੇ ਹੋਸ਼!

your senses actress will spend a day fee for priyanka
28 August, 2016 12:01:24 PM

ਮੁੰਬਈ—ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀ 'ਤੇ ਹਨ। ਪ੍ਰਿਯੰਕਾ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਧੂਮ ਮਚਾ ਰਹੀ ਹੈ। ਜ਼ਾਹਿਰ ਹੈ ਕਿ ਪ੍ਰਿਯੰਕਾ ਦੀ ਇੰਨੀ ਡਿਮਾਂਡ ਹੋਵੇਗੀ ਤਾਂ ਉਨ੍ਹਾਂ ਦੀ ਫੀਸ ਵੀ ਜ਼ਿਆਦਾ ਹੋਵੇਗੀ। ਪ੍ਰਿਯੰਕਾ ਨੇ ਇਕ ਐਡ ਫਿਲਮ ਲਈ ਇੰਨੇ ਪੈਸੇ ਲਏ ਹਨ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਦਰਅਸਲ ਪ੍ਰਿਯੰਕਾ ਨੂੰ ਅਸਮ ਟੂਰੀਜਮ ਦੇ ਪ੍ਰਮੋਸ਼ਨ ਲਈ ਇਕ ਐਡ ਸ਼ੂਟ ਕਰਨ ਦਾ ਆਫਰ ਮਿਲਿਆ ਤਾਂ ਪ੍ਰਿਯੰਕਾ ਨੇ ਇਕ ਦਿਨ ਦੇ ਸ਼ੂਟ ਲਈ ਡੇਢ ਕਰੋੜ ਦੀ ਫੀਸ ਚਾਰਜ ਕਰ ਦਿੱਤੀ। ਇਸ ਐਡ ਦੇ ਸ਼ੂਟ 'ਚ 10 ਦਿਨ ਲੱਗਣਗੇ ਯਾਨੀ ਇਕ ਐਡ ਲਈ ਉਹ ਪੂਰੇ 15 ਕਰੋੜ ਚਾਰਜ ਕਰ ਰਹੀ ਹੈ। ਅਸਮ ਸਰਕਾਰ ਨੇ ਵੀ ਪ੍ਰਿਯੰਕਾ ਦੇ ਇਸ ਭਾਰੀ ਭਰਕਮ ਡਿਮਾਂਡ ਨੂੰ ਮੰਨ ਲਿਆ ਹੈ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਤੋਂ ਅਸਮ 'ਚ ਹੜ੍ਹ ਨਾਲ ਭਾਰੀ ਤਬਾਹੀ ਮਚੀ ਹੈ, ਉਥੇ ਦੇ ਹਾਲਾਤ ਉਂਝ ਹੀ ਕੁਝ ਚੰਗੇ ਨਹੀਂ ਹਨ। ਅਜਿਹੇ 'ਚ ਪ੍ਰਿਯੰਕਾ ਨੇ ਇੰਨੀ ਵੱਡੀ ਅਮਾਊਂਟ ਦੀ ਡਿਮਾਂਡ ਕਰ ਦਿੱਤੀ ਅਤੇ ਸਰਕਾਰ ਨੇ ਉਸ ਦੀ ਮੰਗ ਮੰਨ ਲਈ।


Tags: fee Priyanka ਅਦਾਕਾਰਾ ਪ੍ਰਿਯੰਕਾ ਫੀਸ