FacebookTwitterg+Mail

ਪ੍ਰਿੰਸ ਨਰੂਲਾ ਨੇ ਸਾਰਿਆਂ ਸਾਹਮਣੇ ਇੰਝ ਕੀਤਾ ਪਿਆਰ ਦਾ ਇਜ਼ਹਾਰ

yuvika chaudhary
21 May, 2018 03:28:13 PM

ਮੁੰਬਈ (ਬਿਊਰੋ)— 'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼ ਅਤੇ ਕਈ ਰਿਐਲਟੀ ਸ਼ੋਅਜ਼ ਕਰ ਚੁੱਕੇ ਟੀ.ਵੀ. ਐਕਟਰ ਪ੍ਰਿੰਸ ਨਰੂਲਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਆਪਣੀ ਗਰਲਫਰੈਂਡ ਯੁਵਿਕਾ ਚੌਧਰੀ ਸਾਹਮਣੇ ਗੋਡਿਆਂ ਭਾਰ ਬੈਠ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਇਹ ਵੀਡੀਓ ਇਕ ਫ਼ੈਸ਼ਨ ਸ਼ੋਅ ਦੌਰਾਨ ਦਾ ਹੈ, ਜਿਸ ਵਿਚ ਯੁਵਿਕਾ ਚੌਧਰੀ ਸ਼ੋਅ ਸਟਾਪਰ  ਦੇ ਤੌਰ 'ਤੇ ਸ਼ਾਮਿਲ ਹੋਈ ਸੀ ਅਤੇ ਰੈਂਪ ਵਾਕ ਕਰ ਰਹੀ ਸੀ। ਇਸ ਦੌਰਾਨ ਰੈਂਪ 'ਤੇ ਪ੍ਰਿੰਸ ਗੋਡਿਆਂ ਦੇ ਭਾਰ ਬੈਠ ਕੇ ਯੁਵਿਕਾ ਨੂੰ ਗੁਲਦਸਤਾ ਦਿੰਦੇ ਅਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਦਿਖੇ।

 

A post shared by Yuvikachaudhary (@yuvikachaudhary) on

ਇਸ ਤੋਂ ਬਾਅਦ ਯੁਵਿਕਾ ਅਤੇ ਪ੍ਰਿੰਸ ਨੇ ਇਕੱਠੇ ਡਾਂਸ ਵੀ ਕੀਤਾ। ਫੈਸ਼ਨ ਸ਼ੋਅ ਦਾ ਹਿੱਸਾ ਬਣੀ ਯੁਵਿਕਾ ਨੇ ਗੋਲਡਨ ਅਤੇ ਨੀਲੇ ਰੰਗ ਦਾ ਖੂਬਸੂਰਤ ਲਹਿੰਗਾ ਪਾਇਆ ਹੋਇਆ ਸੀ ਅਤੇ ਸਿਰ 'ਤੇ ਗੁਲਾਬੀ ਰੰਗ ਦਾ ਦੁਪੱਟਾ ਲਿਆ ਹੋਇਆ ਸੀ। ਇਸ ਲੁੱਕ 'ਚ ਯੁਵਿਕਾ ਕਾਫ਼ੀ ਖੂਬਸੂਰਤ ਲੱਗ ਰਹੀ ਸੀ।


ਧਿਆਨ ਯੋਗ ਹੈ ਕਿ ਯੁਵਿਕਾ ਅਤੇ ਪ੍ਰਿੰਸ 'ਬਿੱਗ ਬੌਸ' ਦੇ ਸੀਜ਼ਨ 9 'ਚ ਇਕੱਠੇ ਨਜ਼ਰ ਆਏ ਸਨ। ਉਦੋਂ ਤੋਂ ਹੀ ਦੋਵੇਂ ਇਕ-ਦੂੱਜੇ ਨੂੰ ਡੇਟ ਕਰ ਰਹੇ ਹਨ। ਇਸ ਸਾਲ ਜਨਵਰੀ ਵਿਚ ਪ੍ਰਿੰਸ ਨੇ ਤਸਵੀਰ ਸ਼ੇਅਰ ਕਰ ਕੇ ਇਸ ਗੱਲ ਨੂੰ ਵੀ ਮੰਨ ਲਿਆ ਸੀ ਕਿ ਉਨ੍ਹਾਂ ਨੇ ਯੁਵਿਕਾ ਨਾਲ ਮੰਗਣੀ ਕਰ ਲਈ ਸੀ। ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਯੁਵਿਕਾ ਅਤੇ ਪ੍ਰਿੰਸ ਇਸ ਸਾਲ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।
Punjabi Bollywood Tadka


Tags: Prince NarulaYuvika ChaudharyVideoBigg Boss 9

Edited By

Manju

Manju is News Editor at Jagbani.