FacebookTwitterg+Mail

ਪ੍ਰਿੰਸ ਨਰੂਲਾ ਨਾਲ ਡੇਟਿੰਗ ਦੀਆਂ ਖਬਰਾਂ ਦਾ ਯੁਵਿਕਾ ਨੇ ਕੀਤਾ ਖੰਡਨ, ਦਿੱਤਾ ਇਹ Shocking ਬਿਆਨ

yuvika chaudhary prince narula
21 August, 2017 02:36:37 PM

ਮੁੰਬਈ— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 9 'ਚ ਅਭਿਨੇਤਰੀ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਦੇ ਰੋਮਾਂਸ ਦੇ ਕਿੱਸੇ ਕਾਫੀ ਚਰਚਾ 'ਚ ਸਨ। ਹੁਣ ਯੁਵਿਕਾ ਦਾ ਮੰਨਣਾ ਹੈ ਕਿ ਉਹ ਦੋਵੇਂ ਸਿਰਫ ਚੰਗੇ ਦੋਸਤ ਹਨ ਤੇ ਉਹ ਪ੍ਰਿੰਸ ਨੂੰ ਡੇਟ ਨਹੀਂ ਕਰ ਰਹੀ ਹੈ। ਯੁਵਿਕਾ ਨੇ ਕਿਹਾ, 'ਪ੍ਰਿੰਸ ਮੇਰਾ ਚੰਗਾ ਦੋਸਤ ਹੈ, ਉਹ ਇਕ ਬਹੁਤ ਸ਼ਾਨਦਾਰ ਤੇ ਜ਼ਮੀਨ ਨਾਲ ਜੁੜੇ ਹੋਏ ਅਭਿਨੇਤਾ ਹਨ। ਮੈਂ ਉਨ੍ਹਾਂ ਦੇ ਚੰਗੇ ਵਿਵਹਾਰ ਤੋਂ ਕਾਫੀ ਪ੍ਰਭਾਵਿਤ ਹਾਂ ਤੇ ਸਾਡੇ ਦੋਵਾਂ ਦੇ ਸਬੰਧ ਕਾਫੀ ਚੰਗੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਉਨ੍ਹਾਂ ਨੂੰ ਡੇਟ ਕਰ ਰਹੀ ਹਾਂ।'
Punjabi Bollywood Tadka
ਯੁਵਿਕਾ ਚੌਧਰੀ ਨੇ ਇਹ ਵੀ ਕਿਹਾ, 'ਜੇਕਰ ਮੈਂ ਅਜਿਹਾ ਕਰਦੀ ਹਾਂ ਤਾਂ ਕਿਸੇ ਤੋਂ ਨਹੀਂ ਲੁਕਾਉਂਦੀ, ਇਹ ਕੋਈ ਅਪਰਾਧ ਨਹੀਂ ਹੈ। ਮੈਂ ਇਸ ਤਰੀਕੇ ਦੀਆਂ ਅਫਵਾਹਾਂ ਤੋਂ ਤੰਗ ਆ ਚੁੱਕੀ ਹਾਂ। ਇਸ ਲਈ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ। ਜਿਸ ਦਿਨ ਮੇਰੇ ਦਿਲ 'ਚ ਉਸ ਲਈ ਕੁਝ ਹੋਵੇਗਾ, ਮੈਂ ਸਾਰਿਆਂ ਨੂੰ ਮਾਣ ਨਾਲ ਦੱਸਾਂਗੀ।'
Punjabi Bollywood Tadka
ਯੁਵਿਕਾ ਕਹਿੰਦੀ ਹੈ ਕਿ ਜ਼ਿੰਦਗੀ 'ਚ ਕੁਝ ਵੀ ਹੋ ਸਕਦਾ ਹੈ, ਇਸ ਲਈ ਜਿਸ ਤਰ੍ਹਾਂ ਚੱਲ ਰਿਹਾ ਹੈ, ਚੱਲਣ ਦੇਣਾ ਚਾਹੀਦਾ ਹੈ। ਯੁਵਿਕਾ ਨੇ ਕਿਹਾ, 'ਲੋਕਾਂ ਨੇ ਜੋ ਗੱਲ ਬਣਾਉਣੀ ਹੈ, ਬਣਾਉਣ ਦਿਓ, ਇਕ ਦੋਸਤ ਦੀ ਤਰ੍ਹਾਂ ਮੈਂ ਪ੍ਰਿੰਸ ਨਰੂਲਾ ਨਾਲ ਪਿਆਰ ਕਰਦੀ ਹਾਂ।'


Tags: Yuvika Chaudhary Prince Narula Relationship Bigg Boss