FacebookTwitterg+Mail

ਮਹਿੰਦੀ-ਹਲਦੀ ਸੈਰੇਮਨੀ ਤੋਂ ਲੈ ਕੇ ਵਿਆਹ ਤੱਕ ਦੀਆਂ ਦੇਖੋ ਆਰਿਆ ਬੱਬਰ ਦੀਆਂ ਪਤਨੀ ਨਾਲ ਖਾਸ ਤਸਵੀਰਾਂ

yuvraj singh and jasmine puri
24 May, 2018 04:03:34 PM

ਮੁੰਬਈ(ਬਿਊਰੋ)— ਬਾਲੀਵੁੱਡ ਤੇ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਾਜ ਬੱਬਰ ਦੇ ਬੇਟੇ ਆਰਿਆ ਬੱਬਰ ਅੱਜ ਆਪਣਾ 36ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਦੱਸ ਦੇਈਏ ਕਿ ਆਰਿਆ ਬੱਬਰ ਨੇ ਸਾਲ 2016 'ਚ ਪ੍ਰੇਮਿਕਾ ਜੈਸਮਿਨ ਪੁਰੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ।
Punjabi Bollywood Tadka
ਅੱਜ ਤੁਹਾਨੂੰ ਆਰਿਆ ਦੇ ਜਨਮਦਿਨ 'ਤੇ ਉਨ੍ਹਾਂ ਦੇ ਵਿਆਹ ਦੀਆਂ ਕੁਝ ਖਾਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਦੱਸ ਦੇਈਏ ਕਿ ਆਰਿਆ ਦੇ ਵਿਆਹ ਦੀਆਂ ਤਸਵੀਰਾਂ ਟੀ. ਵੀ. ਅਦਾਕਾਰਾ ਕਰਿਸ਼ਮਾ ਤੰਨਾ ਨੇ ਸਭ ਤੋਂ ਪਹਿਲਾਂ ਸ਼ੇਅਰ ਕੀਤੀਆਂ ਸਨ। 
Punjabi Bollywood Tadka
ਆਰਿਆ ਬੱਬਰ ਰਿਐਲਿਟੀ ਟੀ.ਵੀ. ਸ਼ੋਅ 'ਬਿੱਗ ਬੌਸ' ਸੀਜ਼ਨ 8 'ਚ ਵੀ ਨਜ਼ਰ ਆ ਚੁੱਕੇ ਹਨ। ਆਰਿਆ ਬੱਬਰ ਨੇ ਫਿਲਮ 'ਅਬ ਕੇ ਬਰਸ' ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਗੁਰੂ', 'ਰੈੱਡੀ' ਅਤੇ 'ਤੀਸ ਮਾਰ ਖਾਨ' ਵਰਗੀਆਂ ਕਈ ਮਸ਼ਹੂਰ ਫਿਲਮਾਂ 'ਚ ਕੰਮ ਕੀਤਾ ਹੈ। 
Punjabi Bollywood Tadka
ਸਾਲ 2010 'ਚ ਉਨ੍ਹਾਂ ਨੇ 'ਵਿਰਸਾ' ਫਿਲਮ 'ਚ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ 'ਯਾਰ ਅਣਮੁੱਲੇ', 'ਹੀਰ ਐਂਡ ਹੀਰੋ', 'ਇਸ਼ਕ ਡਾਟ ਕੌਮ' ਸਮੇਤ ਹੋਰਨਾਂ ਪੰਜਾਬੀ ਫਿਲਮਾਂ 'ਚ ਕੰਮ ਕੀਤਾ। 'ਯਾਰ ਅਣਮੁੱਲੇ' ਫਿਲਮ 'ਚ ਆਰਿਆ ਬੱਬਰ ਦੀ ਅਦਾਕਾਰੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਆਰਿਆ ਬੱਬਰ ਟੀ. ਵੀ. ਸ਼ੋਅ 'ਸੰਕਟ ਮੋਚਨ ਹਨੁਮਾਨ' 'ਚ 'ਰਾਵਣ' ਦਾ ਕਿਰਦਾਰ ਨਿਭਾਅ ਕੇ ਲੋਕਾਂ ਦੀ ਖੂਬ ਵਾਹ-ਵਾਹੀ ਬਟੋਰੀ।
Punjabi Bollywood Tadka
ਦੱਸਣਯੋਗ ਹੈ ਕਿ ਆਰਿਆ ਬੱਬਰ ਦਾ ਪ੍ਰੇਮ ਸੰਬੰਧ 2 ਸਾਲ ਪੁਰਾਣਾ ਹੈ। ਦੱਸ ਦੇਈਏ ਕਿ ਆਰਿਆ ਦੀ ਪਤਨੀ ਤੇ ਰਾਜ ਬੱਬਰ ਦੀ ਨੂੰ ਜੈਸਮਿਨ ਇਕ ਪ੍ਰੋਡਕਸ਼ਨ ਕੰਪਨੀ 'ਚ ਕੰਮ ਕਰਦੀ ਹੈ। ਆਰਿਆ ਬੱਬਰ ਤੇ ਜੈਸਮਿਨ ਪੁਰੀ 22 ਫਰਵਰੀ ਨੂੰ ਗੁਰੂਦੁਆਰੇ 'ਚ ਪੰਜਬੀ ਰੀਤੀ-ਰਿਵਾਜਾਂ ਨਾਲ ਵਿਆਹ ਦੇ ਬੰਧਨ 'ਚ ਬੰਝੇ ਸਨ।
Punjabi Bollywood Tadka
ਜਾਣਕਾਰੀ ਅਨੁਸਾਰ 21 ਫਰਵਰੀ ਨੂੰ ਹਲਦੀ ਅਤੇ ਮਹਿੰਦੀ ਸੈਰੇਮਨੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇੰਨੀ ਦਿਨੀਂ ਬਾਲੀਵੁੱਡ 'ਚ ਵੀ ਕਈ ਅਜਿਹੀਆਂ ਜੋੜੀਆਂ ਹਨ, ਜਿਨ੍ਹਾਂ ਨੇ ਸਿੱਖ ਰੀਤੀ ਰਿਵਾਜਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ ਹਨ। ਇਨ੍ਹਾਂ ਜੋੜੀਆਂ 'ਚ ਸੋਨਮ ਕਪੂਰ, ਨੇਹਾ ਧੂਪੀਆ, ਅਨੁਸ਼ਕਾ ਸ਼ਰਮਾ ਦਾ ਨਾਂ ਸ਼ਾਮਲ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Aarya BabbarJasmine PuriHappy BirthdayVirsaYaar AnnmulleJatts In GolmaalNaughty JattsHeer and HeroIshq Dot Com

Edited By

Sunita

Sunita is News Editor at Jagbani.