FacebookTwitterg+Mail

ਬੋਲਡ ਅੰਦਾਜ਼ 'ਚ ਸਿਗਰੇਟ ਪੀਂਦੀ ਨਜ਼ਰ ਆਈ ਯੁਵਰਾਜ ਦੀ ਭਾਬੀ, ਸ਼ੇਅਰ ਕੀਤੀਆਂ ਤਸਵੀਰਾਂ

yuvraj singh sister in law akanksha sharma new bold pics
11 March, 2018 07:27:26 PM

ਮੁੰਬਈ (ਬਿਊਰੋ)— 'ਬਿੱਗ ਬੌਸ 10' ਦੀ ਮੁਕਾਬਲੇਬਾਜ਼ ਤੇ ਕ੍ਰਿਕਟਰ ਯੁਵਰਾਜ ਸਿੰਘ ਦੀ ਸਾਬਕਾ ਭਾਬੀ ਆਕਾਂਕਸ਼ਾ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਨਵੇਂ ਬੋਲਡ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ 'ਚ ਹੈ।
Punjabi Bollywood Tadka
ਉਸ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਸਿਗਰੇਟ ਪੀਂਦੀ ਨਜ਼ਰ ਆ ਰਹੀ ਹੈ।
Punjabi Bollywood Tadka
ਉਸ ਨੇ ਇਸ ਫੋਟੋਸ਼ੂਟ 'ਚ ਸਫੈਦ ਤੇ ਗੁਲਾਬੀ ਰੰਗ ਦੀ ਡਰੈੱਸ ਤੇ ਗਹਿਣੇ ਪਹਿਨੇ ਹੋਏ ਹਨ। ਦੱਸਣਯੋਗ ਹੈ ਕਿ ਆਪਣੇ ਇੰਸਟਾਗ੍ਰਾਮ 'ਤੇ ਗਲੈਮਰੈੱਸ ਤਸਵੀਰਾਂ ਨਾਲ ਕਿੱਸ ਤੇ ਸੈਕਸ ਵਰਗੇ ਮੁੱਦਿਆਂ 'ਤੇ ਪੋਸਟ ਕਰਨ ਵਾਲੀ ਆਕਾਂਕਸ਼ਾ ਪਤੀ ਤੋਂ ਦੂਰ ਗੁਰੂਗ੍ਰਾਮ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ।
Punjabi Bollywood Tadka
27 ਫਰਵਰੀ 2014 ਨੂੰ ਆਕਾਂਕਸ਼ਾ ਦਾ ਵਿਆਹ ਯੁਵਰਾਜ ਸਿੰਘ ਦੇ ਭਰਾ ਜ਼ੋਰਾਵਰ ਸਿੰਘ ਨਾਲ ਹੋਇਆ ਸੀ ਤੇ 30 ਅਪ੍ਰੈਲ 2015 ਨੂੰ ਦੋਵਾਂ ਨੇ ਤਲਾਕ ਦੀ ਅਰਜ਼ੀ ਦੇ ਦਿੱਤੀ ਸੀ।
Punjabi Bollywood Tadka
ਰਿਪੋਰਟ ਮੁਤਾਬਕ ਹਨੀਮੂਨ ਲਈ ਜੋੜੀ ਗੋਆ, ਦੁਬਈ ਤੇ ਮਲੇਸ਼ੀਆ ਗਈ ਸੀ। ਵਾਪਸ ਆਉਣ ਤੋਂ ਬਾਅਦ ਆਕਾਂਕਸ਼ਾ ਨੇ ਪਤੀ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਣ ਤੋਂ ਸਾਫ ਮਨ੍ਹਾ ਕਰ ਦਿੱਤਾ ਸੀ।​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Akanksha Sharma Yuvraj Singh Zorawar Singh Instagram Photoshoot Bigg Boss

Edited By

Rahul Singh

Rahul Singh is News Editor at Jagbani.