FacebookTwitterg+Mail

ਸ਼ਾਦੀਸ਼ੁਦਾ ਯੁਵਰਾਜ ਸਿੰਘ ਨੇ ਕੀਤੀ ਜ਼ਹੀਰ ਖਾਨ ਦੀ ਗਰਲਫਰੈਂਡ ਨਾਲ ਫਲਰਟ ਕਰਨ ਦੀ ਕੋਸ਼ਿਸ਼!

yuvraj singh tweeted about sagrika ghatge on twitter
18 February, 2017 09:50:59 PM
ਮੁੰਬਈ— ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਜ਼ਹੀਰ ਖਾਨ ਆਪਣੇ ਪ੍ਰੇਮ ਸਬੰਧਾਂ ਕਾਰਨ ਕਾਫੀ ਚਰਚਾ 'ਚ ਹਨ। ਫਿਲਮ ਅਭਿਨੇਤਰੀ ਸਾਗਰਿਕਾ ਘਟਗੇ ਤੇ ਜ਼ਹੀਰ ਖਾਨ ਨੂੰ ਲੈ ਕੇ ਹਮੇਸ਼ਾ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਯੁਵਰਾਜ ਸਿੰਘ ਨੇ ਆਪਣੇ ਦੋਸਤ ਜ਼ਹੀਰ ਖਾਨ ਦੀ ਖਿਚਾਈ ਕਰਦਿਆਂ ਟਵੀਟ ਕੀਤਾ, ਜਿਸ 'ਚ ਉਸ ਨੇ ਲਿਖਿਆ, 'ਸਾਗਰਿਕਾ ਫਿਲਮ ਇਰਾਦਾ ਲਈ ਬਹੁਤ-ਬਹੁਤ ਵਧਾਈਆਂ। ਟੀਮ ਇੰਡੀਆ ਦੇ ਉਪ ਕਪਤਾਨ ਨੂੰ ਡੇਟ ਕਰਨਾ ਚੰਗੀ ਪਸੰਦ ਸੀ ਪਰ ਚੰਗਾ ਹੋਇਆ ਅਜਿਹਾ ਤੁਸੀਂ ਅਸਲ ਜ਼ਿੰਦਗੀ 'ਚ ਨਹੀਂ ਕੀਤਾ।'
ਸਾਗਰਿਕਾ ਨੇ ਫਿਲਮ 'ਚੱਕ ਦੇ ਇੰਡੀਆ' 'ਚ ਪ੍ਰੀਤੀ ਸਭਰਵਾਲ ਦਾ ਕਿਰਦਾਰ ਨਿਭਾਇਆ ਸੀ, ਜਿਸ 'ਚ ਉਸ ਨੂੰ ਇੰਡੀਆ ਦੇ ਉਪ ਕਪਤਾਨ ਨਾਲ ਪਿਆਰ ਹੋ ਜਾਂਦਾ ਹੈ। ਪਿਛਲੇ ਸਾਲ ਯੁਵਰਾਜ ਸਿੰਘ ਤੇ ਹੇਜ਼ਲ ਕੀਚ ਦੇ ਵਿਆਹ 'ਚ ਜ਼ਹੀਰ ਤੇ ਸਾਗਰਿਕਾ ਘਟਗੇ ਦੋਵੇਂ ਇਕੱਠੇ ਸ਼ਾਮਲ ਹੋਏ ਸਨ। ਹਾਲਾਂਕਿ ਉਦੋਂ ਸਾਗਰਿਕਾ ਨੇ ਕਿਹਾ ਸੀ ਕਿ ਉਸ ਨੂੰ ਫਰਕ ਨਹੀਂ ਪੈਂਦਾ ਕਿ ਲੋਕ ਉਸ ਬਾਰੇ ਕੀ ਸੋਚਦੇ ਹਨ। ਉਹ ਜਿਸ ਤਰ੍ਹਾਂ ਦੀ ਹੈ, ਉਸ ਤਰ੍ਹਾਂ ਦੀ ਹੀ ਰਹੇਗੀ।

Tags: Yuvraj Singh Zaheer Khan Sagarika Ghatge Girlfriend ਸਾਗਰਿਕਾ ਘਟਗੇ ਯੁਵਰਾਜ ਸਿੰਘ ਜ਼ਹੀਰ ਖਾਨ