FacebookTwitterg+Mail

ਜ਼ਾਇਰਾ ਵਸੀਮ ਛੇੜਛਾੜ ਮਾਮਲਾ : ਮੁੰਬਈ ਪੁਲਸ ਨੇ ਦਰਜ ਕੀਤੀ ਅਣਪਛਾਤੇ ਵਿਅਕਤੀ ਖਿਲਾਫ FIR

zaira wasim
10 December, 2017 03:35:48 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਜ਼ਾਇਰਾ ਵਸੀਮ ਨਾਲ ਛੇੜਛਾੜ ਦੇ ਮਾਮਲੇ 'ਚ ਮੁੰਬਈ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਆਈ. ਪੀ. ਸੀ. ਦੀ ਧਾਰਾ 354 ਤੇ ਪੀ. ਓ. ਐੱਸ. ਸੀ. ਓ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਜ਼ਾਇਰਾ ਦੇ ਹੋਟਲ 'ਚ ਜਾ ਕੇ ਉਸ ਦਾ ਬਿਆਨ ਦਰਜ ਕੀਤਾ ਹੈ। ਦੂਜੇ ਪਾਸੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵੀ ਇਸ ਮਾਮਲੇ ਦੀ ਨਿੰਦਿਆ ਕਰਦਿਆਂ ਸਖਤ ਕਾਰਵਾਈ ਕਰਨ ਦੀ ਗੱਲ ਕੀਤੀ ਹੈ।


ਫਲਾਈਟ 'ਚ ਛੇੜਖਾਨੀ ਦੇ ਮਾਮਲੇ 'ਚ ਸਰਕਾਰ ਨੇ ਵੀ ਏਅਰਲਾਈਨਜ਼ ਕੰਪਨੀ ਤੋਂ ਰਿਪੋਰਟ ਮੰਗੀ ਹੈ। ਏਅਰ ਵਿਸਤਾਰਾ ਨੇ ਟਵੀਟ ਕਰਕੇ ਪੂਰੇ ਮਾਮਲੇ 'ਚ ਸਫਾਈ ਦਿੱਤੀ ਹੈ ਤੇ ਕਿਹਾ ਕਿ ਉਹ ਜ਼ਾਇਰਾ ਵਸੀਮ ਦਾ ਪੂਰਾ ਸਮਰਥਨ ਕਰਨਗੇ।

ਮਾਮਲੇ ਦਾ ਗਿਆਨ ਲੈਂਦੇ ਹੋਏ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਦੱਸਿਆ ਕਿ ਉਹ ਏਅਰ ਵਿਸਤਾਰਾ ਨੂੰ ਚਿੱਠੀ ਲਿਖੇਗੀ ਤੇ ਨਾਲ ਹੀ ਇਸ ਪੂਰੇ ਮਾਮਲੇ 'ਚ ਮਹਾਰਾਸ਼ਟਰ ਡੀ. ਜੀ. ਪੀ. ਨੂੰ ਕਾਰਵਾਈ ਕਰਨ ਲਈ ਆਖੇਗੀ।

ਦਿੱਲੀ ਮਹਿਲਾ ਕਮਿਸ਼ਨ ਦੀ ਚੀਫ ਸਵਾਤੀ ਜੈਹਿੰਦ ਨੇ ਕਿਹਾ ਕਿ ਅੱਜ ਹੀ ਨੋਟਿਸ ਏਅਰ ਵਿਸਤਾਰਾ ਏਅਰਲਾਈਨਜ਼ ਨੂੰ ਜਾਰੀ ਕਰਕੇ ਜਵਾਬ ਮੰਗਿਆ ਜਾਵੇਗਾ।

 

 

 

 


Tags: Vistara AirlineszairaDangalZaira WasimFIRAamir KhanInstagram Videoਆਮਿਰ ਖਾਨ ਦੰਗਲਜ਼ਾਇਰਾ ਵਸੀਮ