FacebookTwitterg+Mail

ਛੇੜਛਾੜ ਮਾਮਲੇ ਤੋਂ ਬਾਅਦ ਇਵੈਂਟ 'ਚ ਪਹੁੰਚੀ ਜ਼ਾਇਰਾ ਬੋਲੀ- 'ਮੇਰਾ ਪਿੱਛਾ ਕਰਨਾ ਬੰਦ ਕਰੋ'

zaira wasim
10 December, 2017 06:45:14 PM

ਮੁੰਬਈ (ਬਿਊਰੋ)— ਫਲਾਈਟ 'ਚ ਇਕ ਸ਼ਖਸ ਵਲੋਂ ਛੇੜਛਾੜ ਦਾ ਸ਼ਿਕਾਰ ਹੋਈ ਅਭਿਨੇਤਰੀ ਜ਼ਾਇਰਾ ਵਸੀਮ ਹੁਣ ਇਸ ਮਾਮਲੇ 'ਤੇ ਕੋਈ ਵੀ ਬਿਆਨ ਦੇਣ ਤੋਂ ਬੱਚਦੀ ਨਜ਼ਰ ਆ ਰਹੀ ਹੈ। ਹਾਲਾਕਿ ਜ਼ਾਇਰਾ ਨੇ ਆਰੋਪੀ ਯਾਤਰੀ ਖਿਲਾਫ ਮੁੰਬਈ ਪੁਲਸ 'ਚ FIR ਦਰਜ ਕਰਵਾ ਦਿੱਤੀ ਹੈ ਪਰ ਹਾਲ ਹੀ 'ਚ ਇਵੈਂਟ 'ਚ ਪਹੁੰਚੀ ਜ਼ਾਇਰਾ ਨੇ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਇੱਥੇ ਤੱਕ ਕਿ ਮੀਡੀਆ ਨੂੰ ਉਸਨੇ ਇਹ ਤੱਕ ਕਹਿ ਦਿੱਤਾ 'ਮੇਰਾ ਪਿੱਛਾ ਕਰਨਾ ਬੰਦ ਕਰੋ'। 17 ਸਾਲ ਦੀ ਜ਼ਾਇਰਾ ਮੁੰਬਈ ਦੇ ਇਕ ਇਵੈਂਟ 'ਚ ਸ਼ਾਮਿਲ ਹੋਣ ਲਈ ਪਹੁੰਚੀ। ਸੂਤਰਾਂ ਦੀ ਮੰਨੀਏ ਤਾਂ ਜ਼ਾਇਰਾ ਨਾਲ ਪੱਤਰਕਾਰਾਂ ਨੇ ਛੇੜਛਾੜ ਵਾਲੇ ਮਾਮਲੇ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮੀਡੀਆ ਨੂੰ ਪੂਰੀ ਤਰ੍ਹਾਂ ਅਣ-ਦੇਖਿਆ ਕਰ ਦਿੱਤਾ। ਜ਼ਾਇਰਾ ਨੂੰ ਸਵਾਲ ਪੁੱਛਣ ਦੇ ਸਮੇਂ ਨਾ ਸਿਰਫ ਪੱਤਰਕਾਰਾਂ ਨੂੰ ਜ਼ਾਇਰਾ ਕੋਲ ਜਾਣ ਲਈ ਰੋਕਿਆ ਗਿਆ, ਬਲਕਿ ਪੱਤਰਕਾਰਾਂ ਨਾਲ ਕਾਫੀ ਬਦਸਲੂਕੀ ਵੀ ਕੀਤੀ ਗਈ।

ਜ਼ਾਇਰਾ ਇਸ ਇਵੈਂਟ 'ਚ ਆਪਣੀ ਮਾਂ ਅਤੇ ਮੈਨੇਜ਼ਰ ਨਾਲ ਪਹੁੰਚੀ। ਇਵੈਂਟ ਦੌਰਾਨ ਪਹਿਲਾਂ ਤਾਂ ਜ਼ਾਇਰਾ ਨੇ ਸਭ ਨੂੰ ਕਿਹਾ, ''ਸਟਾਪ ਹਾਊਟਿੰਗ ਮੀ' (ਮੇਰਾ ਪਿੱਛਾ ਕਰਨਾ ਬੰਦ ਕਰੋ)। ਫਿਰ ਜ਼ਾਇਰਾ ਨੇ ਮੀਡੀਆ ਨੂੰ ਕਈ ਘੰਟੇ ਇੱਧਰ-ਉਧਰ ਘੁਮਾਉਣ ਤੋਂ ਬਾਅਦ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ। ਜ਼ਾਇਰਾ ਨੇ ਇਵੈਂਟ 'ਚ ਆਪਣਾ ਕੰਮ ਖਤਮ ਕੀਤਾ ਅਤੇ ਬਿਨਾਂ ਗੱਲ ਕੀਤੇ ਉੱਥੋਂ ਨਿਕਲ ਗਈ। ਜਾਣਕਾਰੀ ਮੁਤਾਬਕ ਇਸ ਇਵੈਂਟ 'ਚ ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਵੀ ਪਹੁੰਚੇ ਸਨ ਪਰ ਜ਼ਾਇਰਾ ਦੇ ਮੁੱਦੇ ਨੂੰ ਲੈ ਕੇ ਇਵੈਂਟ 'ਚ ਮਚੀ ਦੋੜ-ਭੱਜ ਨੂੰ ਦੇਖ ਕੇ ਉਹ ਇਵੈਂਟ 'ਚੋਂ ਜਲਦੀ ਨਿਕਲ ਗਏ।


Tags: Zaira Wasim FIR Passenger Flight Event Bollywood Actress