FacebookTwitterg+Mail

ਜ਼ਾਇਰਾ ਵਸੀਮ ਹੀ ਨਹੀਂ, ਹੋਰ ਵੀ ਬਾਲੀਵੁੱਡ ਅਭਿਨੇਤਰੀਆਂ ਹੋ ਚੁੱਕੀਆਂ ਹਨ ਸ਼ੋਸ਼ਣ ਦਾ ਸ਼ਿਕਾਰ

zaira wasim
12 December, 2017 10:03:33 AM

ਜਲੰਧਰ(ਬਿਊਰੋ)— ਬੀਤੇ ਦੋ ਦਿਨ ਪਹਿਲਾਂ ਬਾਲੀਵੁੱਡ ਦੀ ਨਵੀਂ ਅਭਿਨੇਤਰੀ ਜ਼ਾਇਰਾ ਵਸੀਮ ਨਾਲ ਫਲਾਈਟ ਵਿਚ ਹੋਈ ਕਥਿਤ ਛੇੜਛਾੜ ਦਾ ਵਿਵਾਦ ਵਧਦਾ ਜਾ ਰਿਹਾ ਹੈ। ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿਚ ਸ਼ੋਸ਼ਣ ਦੀਆਂ ਸ਼ਿਕਾਰ ਹੋਈਆਂ ਹਨ ਪਰ ਉਨ੍ਹਾਂ ਨੇ ਉਸ ਦੌਰਾਨ ਆਪਣੇ ਨਾਲ ਹੋਈ ਇਸ ਘਟਨਾ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਹੈ।
ਹਾਲੀਵੁੱਡ ਦੇ ਫਿਲਮ ਨਿਰਮਾਤਾ ਹਾਰਵੇ ਵਾਇੰਸਟੀਨ 'ਤੇ ਇਕ ਮਹੀਨਾ ਪਹਿਲਾਂ ਲੱਗੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਹਾਲੀਵੁੱਡ ਅਤੇ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਨੇ ਸੋਸ਼ਲ ਮੀਡੀਆ 'ਤੇ 'ਮੀ ਟੂ' ਮੁਹਿੰਮ ਚਲਾ ਕੇ ਆਪਣੇ ਨਾਲ ਬੀਤੇ ਸਮੇਂ ਦੌਰਾਨ ਹੋਏ ਸ਼ੋਸ਼ਣ ਬਾਰੇ ਖੁਲਾਸਾ ਕੀਤਾ। ਇਸ ਮੁਹਿੰਮ ਤੋਂ ਬਾਅਦ ਜਿਥੇ ਔਰਤਾਂ ਵਿਚ ਉਨ੍ਹਾਂ ਨਾਲ ਹੋਏ ਸ਼ੋਸ਼ਣ ਬਾਰੇ ਜਨਤਕ ਰੂਪ ਨਾਲ ਜਾਣਕਾਰੀ ਦੇਣ ਦੀ ਹਿੰਮਤ ਆਈ ਹੈ, ਉਥੇ ਹੀ ਉਸ ਤੋਂ ਪ੍ਰੇਰਿਤ ਹੋ ਕੇ ਬਾਲੀਵੁੱਡ ਅਭਿਨੇਤਰੀ ਨੇ ਉਸ ਦੇ ਨਾਲ ਫਲਾਈਟ ਵਿਚ ਹੋਈ ਛੇੜਛਾੜ ਬਾਰੇ ਸੋਸ਼ਲ ਮੀਡੀਆ 'ਤੇ ਲਾਈਵ ਸਟ੍ਰੀਮਿੰਗ ਕਰਕੇ ਰੋਂਦੇ ਹੋਏ ਜਾਣਕਾਰੀ ਦਿੱਤੀ। ਜ਼ਾਇਰਾ ਵਸੀਮ ਤੋਂ ਇਲਾਵਾ ਵੀ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਹਨ, ਜੋ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ, ਜਿਸ ਵਿਚ ਬਾਲੀਵੁੱਡ ਦੀਆਂ ਕਈ ਦਿੱਗਜ਼ ਅਭਿਨੇਤਰੀਆਂ ਵੀ ਸ਼ਾਮਲ ਹਨ। ਬਾਲੀਵੁੱਡ ਦੀਆਂ ਇਹ ਅਭਿਨੇਤਰੀਆਂ ਹੋਈਆਂ ਹਨ ਸ਼ੋਸ਼ਣ ਦੀਆਂ ਸ਼ਿਕਾਰ...
ਚਿਤਰਾਂਗਦਾ
ਅਦਾਕਾਰਾ ਚਿਤਰਾਂਗਦਾ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸ ਨੇ ਸੈਕਸੁਅਲ ਹਰਾਸਮੈਂਟ ਦਾ ਸਾਹਮਣਾ ਕੀਤਾ ਸੀ। ਚਿਤਰਾਂਗਦਾ ਸਿੰਘ ਦਾ ਪਾਲਣ-ਪੋਸ਼ਣ ਦਿੱਲੀ ਵਿਚ ਹੋਇਆ ਹੈ ਅਤੇ ਦਿੱਲੀ ਵਿਚ ਔਰਤਾਂ ਦੀ ਸੁਰੱਖਿਆ 'ਤੇ ਗੱਲ ਕਰਦੇ ਹੋਏ ਉਸ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਸੀ ਕਿ ਮੈਂ ਵੀ ਸੈਕਸੁਅਲ ਹਰਾਸਮੈਂਟ ਝੱਲਿਆ ਹੈ। ਮੈਨੂੰ ਲੱਗਦਾ ਹੈ ਕਿ ਦਿੱਲੀ ਯੂਨੀਵਰਸਿਟੀ ਦੀ ਹਰ ਲੜਕੀ ਇਸ ਦਾ ਸਾਹਮਣਾ ਕਰਦੀ ਹੈ। ਉਸ ਦੇ ਮੁਤਾਬਕ ਤੁਸੀਂ ਇਥੇ ਡੀ. ਟੀ. ਸੀ. (ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ) ਬੱਸ ਵਿਚ ਸਫਰ ਨਹੀਂ ਕਰ ਸਕਦੇ।
ਸੋਨਮ ਕਪੂਰ
ਬੀਤੇ ਸਾਲ ਇਕ ਟਾਕ ਸ਼ੋਅ ਵਿਚ ਸੋਨਮ ਕਪੂਰ ਨੇ ਦੱਸਿਆ ਸੀ ਕਿ ਬਚਪਨ ਵਿਚ ਉਹ ਸ਼ੋਸ਼ਣ ਦਾ ਸ਼ਿਕਾਰ ਹੋਈ ਹੈ। ਉਸ ਨੇ ਦੱਸਿਆ ਕਿ ਮੈਂ ਇਸ ਬਾਰੇ 2-3 ਸਾਲ ਤੱਕ ਕਿਸੇ ਨਾਲ ਗੱਲ ਨਹੀਂ ਕੀਤੀ ਸੀ। ਮੈਨੂੰ ਉਹ ਘਟਨਾ ਚੰਗੀ ਤਰ੍ਹਾਂ ਯਾਦ ਹੈ। ਇਹ ਘਟਨਾ ਮੁੰਬਈ ਦੇ ਥਿਏਟਰ ਦੀ ਹੈ ਜਦੋਂ ਅਸੀਂ ਕੁਝ ਦੋਸਤ ਸਨੈਕਸ ਲੈਣ ਬਾਹਰ ਆਏ ਸੀ, ਉਥੇ ਇਕ ਆਦਮੀ ਸੀ, ਜਿਸ ਨੇ ਮੈਨੂੰ ਪਿੱਛਿਓਂ ਫੜਿਆ ਅਤੇ ਮੈਨੂੰ ਕੁਝ ਸਮਝ ਨਹੀਂ ਆਇਆ ਕਿ ਮੇਰੇ ਨਾਲ ਕੀ ਹੋ ਰਿਹਾ ਸੀ ਅਤੇ ਮੈਂ ਉਥੇ ਹੀ ਰੋਣਾ ਸ਼ੁਰੂ ਕਰ ਦਿੱਤਾ।
ਰੇਖਾ
ਬਾਲੀਵੁੱਡ ਦੀ ਐਵਰਗ੍ਰੀਨ ਅਦਾਕਾਰਾ ਰੇਖਾ ਦੀ ਬਾਇਓਗ੍ਰਾਫੀ 'ਰੇਖਾ : ਐਨ ਅਨਟੋਲਡ ਸਟੋਰੀ' ਵਿਚ ਰਾਈਟਰ ਯਾਸੀਰ ਉਮਾਨ ਨੇ ਦੱਸਿਆ ਸੀ ਕਿ 15 ਸਾਲ ਦੀ ਉਮਰ ਵਿਚ ਰੇਖਾ ਦਾ ਸ਼ੋਸ਼ਣ ਹੋਇਆ ਸੀ, ਜਿਸ 'ਚ ਵਿਸ਼ਵਜੀਤ ਨੇ ਉਸ ਨੂੰ ਜ਼ਬਰਦਸਤੀ 5 ਮਿੰਟ ਤੱਕ ਕਿੱਸ ਕੀਤੀ ਸੀ।
ਕਲਕੀ ਕੋਚਲਿਨ
ਅਦਾਕਾਰਾ ਕਲਕੀ ਕੋਚਲਿਨ ਵੀ ਬਚਪਨ ਵਿਚ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ। ਇਕ ਇੰਟਰਵਿਊ ਵਿਚ ਕਲਕੀ ਨੇ ਦੱਸਿਆ ਸੀ ਕਿ ਪਬਲਿਕ ਪਲੇਸ ਵਿਚ ਉਹ ਵੀ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ। ਉਸ ਨੇ ਦੱਸਿਆ ਕਿ ਪਬਲਿਕ ਪਲੇਸ 'ਤੇ ਇਕ ਵਿਅਕਤੀ ਨੇ ਪਿੱਛਿਓਂ ਆ ਕੇ ਮੈਨੂੰ ਫੜ ਲਿਆ ਸੀ, ਜਿਸ ਨਾਲ ਮੈਂ ਕਾਫੀ ਡਰ ਗਈ ਸੀ।
ਤੱਬੂ
ਅਦਾਕਾਰਾ ਤੱਬੂ ਦੀ ਵੱਡੀ ਭੈਣ ਅਤੇ ਅਦਾਕਾਰਾ ਫਰਹਾ ਨਾਜ਼ ਨੇ ਇਕ ਇੰਟਰਵਿਊ ਵਿਚ ਅਦਾਕਾਰ ਜੈਕੀ 'ਤੇ ਤੱਬੂ ਨੂੰ ਮੋਲੇਸਟ ਕਰਨ ਦਾ ਦੋਸ਼ ਲਾਇਆ ਸੀ। ਫਰਹਾ ਨੇ ਦੱਸਿਆ ਕਿ ਇਹ ਉਸ ਸਮੇਂ ਹੋਇਆ ਜਦੋਂ ਤੱਬੂ ਸਿਰਫ 14 ਜਾਂ 15 ਸਾਲ ਦੀ ਸੀ ਅਤੇ ਉਹ ਫਿਲਮ ਸ਼ੂਟਿੰਗ ਲਈ ਮਾਰੀਸ਼ਸ ਗਈ ਸੀ। ਇਸ ਫਿਲਮ ਵਿਚ ਫਰਹਾ ਦੇ ਕੋ-ਸਟਾਰ ਜੈਕੀ ਸ਼ਰਾਫ ਸਨ। ਉਸ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਜੈਕੀ ਨੇ ਉਸ ਦੀ ਭੈਣ ਨੂੰ ਛੇੜਿਆ ਸੀ ਅਤੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਖਬਰਾਂ ਮੁਤਾਬਕ ਜੈਕੀ 'ਤੇ ਲਾਏ ਗਏ ਦੋਸ਼ ਕਦੀ ਸਾਬਤ ਨਹੀਂ ਹੋ ਸਕੇ ਸਨ। ਮੰਨਿਆ ਜਾਂਦਾ ਹੈ ਕਿ ਤੱਬੂ ਅਤੇ ਜੈਕੀ ਨੇ ਕਦੀ ਇਕੱਠੇ ਕੰਮ ਨਹੀਂ ਕੀਤਾ।
ਕੰਗਨਾ ਰਣੌਤ 
ਆਪਣੇ ਬੜਬੋਲੇ ਅੰਦਾਜ਼ ਲਈ ਮਸ਼ਹੂਰ ਅਦਾਕਾਰਾ ਕੰਗਨਾ ਰਾਣਾਵਤ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸ ਨੂੰ ਫਿਜ਼ੀਕਲੀ ਅਬਿਊਜ਼ ਕੀਤਾ ਜਾ ਚੁੱਕਾ ਹੈ। ਉਸ ਨੇ ਇਹ ਵੀ ਦੱਸਿਆ ਕਿ ਅਜਿਹਾ ਕਰਨ ਵਾਲਾ ਫਿਲਮ ਇੰਡਸਟਰੀ ਤੋਂ ਹੀ ਹੈ। ਕੰਗਨਾ ਨੇ ਦੱਸਿਆ ਕਿ ਉਹ ਵਿਅਕਤੀ ਮੇਰੇ ਪਿਤਾ ਦੀ ਉਮਰ ਦਾ ਸੀ। ਮੈਂ ਉਸ ਸਮੇਂ 17 ਸਾਲ ਦੀ ਸੀ। ਉਸ ਵਿਅਕਤੀ ਨੇ ਮੇਰੇ ਸਿਰ 'ਤੇ ਕੁਝ ਮਾਰ ਦਿੱਤਾ ਸੀ, ਜਿਸ ਨਾਲ ਮੇਰੇ ਸਿਰ 'ਚੋਂ ਖੂਨ ਨਿਕਲਣ ਲੱਗਾ ਸੀ। ਇਸ ਤੋਂ ਬਾਅਦ ਮੈਂ ਆਪਣਾ ਸੈਂਡਲ ਉਤਾਰ ਕੇ ਉਸਦੇ ਸਿਰ 'ਤੇ ਇੰਨੀ ਜ਼ੋਰ ਨਾਲ ਮਾਰਿਆ ਕਿ ਉਸ ਦੇ ਸਿਰ 'ਚੋਂ ਵੀ ਖੂਨ ਨਿਕਲਣ ਲੱਗਾ।
ਅਨੁਸ਼ਕਾ ਸ਼ੰਕਰ
ਭਾਰਤ ਦੇ ਸਿਤਾਰ ਵਾਦਕ ਰਵੀਸ਼ੰਕਰ ਦੀ ਬੇਟੀ ਅਨੁਸ਼ਕਾ ਸ਼ੰਕਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਬਚਪਨ ਵਿਚ ਉਸ ਦਾ ਸੈਕਸ ਸ਼ੋਸ਼ਣ ਹੋਇਆ ਸੀ। ਉਸ ਨੇ ਕਿਹਾ ਸੀ ਕਿ ਕਿਸੇ ਨੇ ਮੈਨੂੰ ਜ਼ਬਰਦਸਤੀ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਇਹ ਉਦੋਂ ਹੋਇਆ ਜਦੋਂ ਮੈਂ ਇਸ ਦਰਦ ਨੂੰ ਸਮਝਦੀ ਵੀ ਨਹੀਂ ਸੀ। ਉਸ ਨੇ ਦੱਸਿਆ ਕਿ ਮੇਰੇ ਨਾਲ ਇਹ ਗੰਦਾ ਕੰਮ ਕਰਨ ਵਾਲਾ ਉਹ ਵਿਅਕਤੀ ਸੀ, ਜਿਸ 'ਤੇ ਮੇਰੇ ਮਾਤਾ-ਪਿਤਾ ਸਭ ਤੋਂ ਵੱਧ ਭਰੋਸਾ ਕਰਦੇ ਸਨ।


Tags: DangalZaira WasimKangana RanautRekhaChitrangada SinghSonam KapoorTabuKalki Koechlin