FacebookTwitterg+Mail

ਦੰਗਲ ਗਰਲ ਜ਼ਾਇਰਾ ਵਸੀਮ ਦੀ ਕਾਰ ਡੱਲ ਝੀਲ 'ਚ ਡਿੱਗੀ, ਵਾਲ-ਵਾਲ ਬਚੀ

zaira wasim car accident
10 June, 2017 10:23:05 PM

ਨਵੀਂ ਦਿੱਲੀ— 'ਦੰਗਲ' 'ਚ ਆਮਿਰ ਖਾਨ ਦੀ ਬੇਟੀ ਬਣੀ ਜ਼ਾਇਰਾ ਵਸੀਮ ਦੀ ਕਾਰ ਡੱਲ ਝੀਲ 'ਚ ਡਿੱਗ ਗਈ, ਜਿਸ ਦੌਰਾਨ ਉਹ ਵਾਲ-ਵਾਲ ਬਚ ਗਈ। ਦੱਸਿਆ ਜਾ ਰਿਹਾ ਹੈ ਕਿ ਜ਼ਾਇਰਾ ਵਸੀਮ ਆਪਣੇ ਦੋਸਤ ਨਾਲ ਸਫੈਦ ਰੰਗ ਦੀ ਸਕਾਰਪੀਓ ਕਾਰ 'ਚ ਕਿਤੇ ਜਾ ਰਹੀ ਸੀ ਕਿ ਅਚਾਨਕ ਉਨ੍ਹਾਂ ਦੀ ਗੱਡੀ ਸੜਕ ਤੋਂ ਉਤਰ ਗਈ ਤੇ ਡੱਲ ਝੀਲ 'ਚ ਜਾ ਡਿੱਗੀ।
ਇਕ ਅੰਗਰੇਜ਼ੀ ਅਖਬਾਰ ਮੁਤਾਬਕ ਜ਼ਾਇਰਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਆਰਿਫ ਨਾਲ ਕਿਤੇ ਜਾ ਰਹੀ ਸੀ। ਖਬਰਾਂ ਮੁਤਾਬਕ ਇਹ ਹਾਦਸਾ ਗੱਡੀ ਦੀ ਤੇਜ਼ ਰਫਤਾਰ ਹੋਣ ਕਾਰਨ ਵਾਪਰਿਆ। ਤੇਜ਼ ਰਫਤਾਰ ਹੋਣ ਕਾਰਨ ਡਰਾਈਵਰ ਆਪਣਾ ਕੰਟਰੋਲ ਗੱਡੀ ਤੋਂ ਗੁਆ ਬੈਠਾ ਤੇ ਗੱਡੀ ਡੱਲ ਝੀਲ 'ਚ ਡਿੱਗ ਗਈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਜਾਨ ਬਚਾਈ।
ਹਾਲਾਂਕਿ ਇਸ ਹਾਦਸੇ 'ਚ ਜ਼ਾਇਰਾ ਨੂੰ ਜ਼ਿਆਦਾ ਸੱਟਾ ਨਹੀਂ ਲੱਗੀਆਂ ਹਨ ਪਰ ਉਸ ਦਾ ਦੋਸਤ ਆਰਿਫ ਅਹਿਮਦ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਹੈ। ਇਹ ਘਟਨਾ ਦੇਰ ਰਾਤ 9 ਵਜੇ ਦੀ ਹੈ। ਦੱਸਣਯੋਗ ਹੈ ਕਿ ਇਸੇ ਸਾਲ ਆਈ ਆਮਿਰ ਖਾਨ ਦੀ ਫਿਲਮ 'ਦੰਗਲ' 'ਚ ਜ਼ਾਇਰਾ ਨੇ ਆਮਿਰ ਦੀ ਬੇਟੀ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਜ਼ਾਇਰਾ ਨੇ ਗੀਤਾ ਫੋਗਾਟ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।


Tags: Zaira Wasim Car Accident Dangal Aamir Khan ਜ਼ਾਇਰਾ ਵਸੀਮ ਆਮਿਰ ਖਾਨ ਦੰਗਲ