FacebookTwitterg+Mail

ਦਿੱਲੀ ਦੀ ਭੀੜ 'ਚ ਜ਼ਰੀਨ ਖਾਨ ਨਾਲ ਹੋਈ ਛੇੜਛਾੜ, ਜਾਣੋ ਕੀ ਹੈ ਪੂਰਾ ਮਾਮਲਾ

zareen khan
19 November, 2017 01:17:46 PM

ਨਵੀਂ ਦਿੱਲੀ(ਬਿਊਰੋ)—  ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਨੂੰ ਲੈ ਕੇ ਇਕ ਖਬਰ ਸਾਹਮਣੇ ਆਈ ਹੈ। ਜ਼ਰੀਨ ਆਪਣੀ ਫਿਲਮ 'ਅਕਸਰ 2' ਦੀ ਪ੍ਰਮੋਸ਼ਨ 'ਚ ਦਿੱਲੀ ਰੁੱਝੀ ਸੀ, ਇਸ ਦੌਰਾਨ ਦਿੱਲੀ 'ਚ ਉਸ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ 'ਚ ਜ਼ਰੀਨ ਖਾਨ ਆਪਣੀ ਇਸ ਫਿਲਮ ਦੇ ਪ੍ਰਮੋਸ਼ਨ ਲਈ ਪੁੱਜੀ ਸੀ।

 Punjabi Bollywood Tadka
ਖਬਰਾਂ ਮੁਤਾਬਕ ਜ਼ਰੀਨ ਖਾਨ 'ਅਕਸਰ 2' ਦੇ ਪ੍ਰਮੋਸ਼ਨ ਇਵੈਂਟ ਲਈ ਫਿਲਮ ਦੀ ਟੀਮ ਨਾਲ ਦਿੱਲੀ ਪੁੱਜੀ ਸੀ। ਤਹਿ ਸ਼ੈਡਿਊਲ ਮੁਤਾਬਕ ਜ਼ਰੀਨ ਖਾਨ ਨਾਲ 15 ਮਿੰਟ ਦਾ ਇੰਟਰੈਕਸ਼ਨ ਰੱਖਿਆ ਸੀ ਪਰ ਆਰਗਨਾਈਜਰਸ ਪਹਿਲਾ ਹੀ ਤਹਿ ਸਮਾਂ ਲੈ ਚੁੱਕੇ ਸਨ।

Punjabi Bollywood Tadka

ਇਹੀ ਨਹੀਂ ਇਵੈਂਟ ਦੌਰਾਨ ਫਿਲਮ ਦੀ ਟੀਮ ਨੂੰ ਠੀਕ ਤਰ੍ਹਾਂ ਸਿਕਊਰਿਟੀ ਵੀ ਮੁਹੱਇਆ ਨਹੀਂ ਕਰਵਾਈ ਗਈ ਸੀ। ਇਸ ਦੌਰਾਨ ਫਿਲਮ ਦੀ ਟੀਮ ਜਦੋਂ ਡਿਨਰ ਕਰ ਰਹੀ ਸੀ ਤਾਂ ਜ਼ਰੀਨ ਨੇ ਆਪਣੀ ਇੰਟਰੈਕਸ਼ਨ ਨੂੰ ਖਤਮ ਕਰਕੇ ਉਥੋਂ ਨਿਕਲਣ ਦਾ ਫੈਸਲਾ ਲਿਆ।

Punjabi Bollywood Tadka
ਸੂਤਰਾਂ ਮੁਤਾਬਕ, ਜਿਵੇਂ ਹੀ ਜ਼ਰੀਨ ਖਾਨ ਗੱਲਬਾਤ ਕਰਕੇ ਨਿਕਲ ਰਹੀ ਸੀ ਕਿ ਵੈਨਊ 'ਤੇ 40 ਤੋਂ 50 ਲੋਕਾਂ ਦੀ ਭੀੜ ਨੇ ਉਸ ਨੂੰ ਘੇਰ ਲਿਆ। ਲੋਕ ਉਸ ਦੀਆਂ ਤਸਵੀਰਾਂ ਕਲਿਕ ਕਰਨ ਲੱਗ ਗਏ ਤੇ ਆਲਮ ਇਹ ਸੀ ਕਿ ਫੋਟੋਗ੍ਰਾਫਰਜ਼ ਦੇ ਕੈਮਰੇ ਜ਼ਰੀਨ ਖਾਨ ਦੇ ਇੰਨੇ ਕਰੀਬ ਸੀ ਕਿ ਉਹ ਸਮਝ ਹੀ ਨਹੀਂ ਸਕੀ ਕਿ ਇਹ ਸਭ ਕੀ ਹੋ ਰਿਹਾ ਹੈ।

Punjabi Bollywood Tadka

ਇਥੋਂ ਤੱਕ ਕੀ ਇਸ ਦੌਰਾਨ ਉਥੇ ਧੱਕਾ ਮੁੱਕੀ ਹੋਣੀ ਸ਼ੁਰੂ ਹੋ ਗਈ ਤੇ ਨੌਬਤ ਜ਼ਰੀਨ ਖਾਨ ਛੇੜਖਾਨੀ ਤੱਕ ਪੁੱਜ ਗਈ। ਹੈਰਾਨੀ ਦੀ ਗੱਲ ਇਹ ਸੀ ਕਿ ਟੀਮ ਦਾ ਕੋਈ ਵੀ ਮੇਲ ਮੈਂਬਰ ਜ਼ਰੀਨ ਜੀ ਮਦਦ ਲਈ ਅੱਗੇ ਨਹੀਂ ਆਇਆ। ਜ਼ਰੀਨ ਖਾਨ ਨੇ ਇਸ ਘਟਨਾ ਬਾਰੇ ਕਿਹਾ ਕਿ ਇਸ ਤਰ੍ਹਾਂ ਦੇ ਵਿਵਹਾਰ ਤੋਂ ਬੇਹੱਦ ਦੁੱਖੀ ਹੈ।

Punjabi Bollywood Tadka


Tags: Zareen KhanAksar 2Gautam RodeAbhinav Shuklaਅਕਸਰ 2ਜ਼ਰੀਨ ਖਾਨ