FacebookTwitterg+Mail

Video Viral: ਸਲਮਾਨ ਦੀ ਇਸ ਹੀਰੋਇਨ ਨੂੰ ਟਰੋਲਰ ਨੇ ਚੜ੍ਹਾਇਆ ਗੁੱਸਾ, ਦਿੱਤਾ ਮੂੰਹਤੋੜ ਜਵਾਬ

zareen khan
17 February, 2018 04:51:03 PM

ਨਵੀਂ ਦਿੱਲੀ(ਬਿਊਰੋ)— ਸਲਮਾਨ ਖਾਨ ਨਾਲ 'ਵੀਰ' ਫਿਲਮ ਨਾਲ ਡੈਬਿਊ ਕਰਨ ਵਾਲੀ ਅਦਾਕਾਰਾ ਜ਼ਰੀਨ ਖਾਨ ਨੇ ਸੋਸ਼ਲ ਮੀਡੀਆ 'ਤੇ ਹੋਣ ਵਾਲੀ ਟੋਰਲਿੰਗ ਨੂੰ ਲੈ ਕੇ ਆਪਣਾ ਦਰਦ ਬਿਆਨ ਕੀਤਾ ਹੈ। ਜ਼ਰੀਨ ਨੇ ਦੱਸਿਆ, ''ਟਰੋਲ 'ਚ ਜੋ ਕੁਝ ਵੀ ਲੋਕ ਲਿਖਦੇ ਹਨ, ਉਹ ਸਿਰਫ ਸਾਨੂੰ ਹੀ ਪ੍ਰਭਾਵਿਤ ਨਹੀਂ ਕਰਦਾ ਬਲਕਿ ਸਾਡੇ ਦੋਸਤਾਂ ਤੇ ਪਰਿਵਾਰ ਨੂੰ ਵੀ ਪ੍ਰਭਾਵਿਤ ਕਰਦਾ ਹੈ। ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਮੇਰੀ ਮੰਮੀ ਸੋਸ਼ਲ ਮੀਡੀਆ 'ਤੇ ਨਹੀਂ ਹੈ, ਕਿਉਂਕਿ ਇਸ ਤਰ੍ਹਾਂ ਦੀ ਬੁਰੀ ਤੇ ਇਤਰਾਜ਼ਯੋਗ ਟਿੱਪਣੀਆਂ ਨਿਸ਼ਚਿਤ ਰੂਪ ਨਾਲ ਉਨ੍ਹਾਂ ਨੂੰ ਪਰੇਸ਼ਾਨ ਕਰਦੀਆਂ ਹਨ।'' ਜ਼ਰੀਨ ਸੋਸ਼ਲ ਮੀਡੀਆ 'ਤੇ ਟਰੋਲ ਦਾ ਸ਼ਿਕਾਰ ਰਹੀ ਹੈ। ਐੱਮ. ਟੀ. ਵੀ. ਦੇ ਨਵੇਂ ਸ਼ੋਅ 'ਐੱਮ. ਟੀ. ਵੀ. ਟਰੋਲ ਪੁਲਸ' 'ਚ ਅਦਾਕਾਰਾ ਤਾਪਸੀ ਪਨੂੰ ਦੇ ਇਕ ਐਪੀਸੋਡ ਨੂੰ ਦੇਖਣ ਤੋਂ ਬਾਅਦ ਜ਼ਰੀਨ ਨੇ ਇਸ ਸ਼ੋਅ ਦਾ ਹਿੱਸਾ ਬਣਨ ਲਈ ਸੰਪਰਕ ਕੀਤਾ।

ਇਸ ਸ਼ੋਅ ਦਾ ਪ੍ਰੋਮੋ ਵੀ ਰਿਲੀਜ਼ ਹੋਇਆ ਹੈ, ਜਿਸ 'ਚ ਜ਼ਰੀਨ ਖਾਨ ਸ਼ੋਅ ਦੇ ਹੋਸਟ ਰਣਵੀਰ ਸਿੰਘ ਨਾਲ ਹੈ ਤੇ ਟਰੋਲਰ 'ਤੇ ਗੁੱਸਾ ਕੱਢਦੀ ਹੋਈ ਕਾਫੀ ਕੁਝ ਬੋਲ ਰਹੀ ਹੈ। ਜ਼ਰੀਨ ਨੇ ਕਿਹਾ, ''ਮੈਂ ਤਾਪਸੀ ਦਾ 'ਐੱਮ. ਟੀ. ਵੀ. ਟਰੋਲ ਪੁਲਸ' ਐਪੀਸੋਡ ਦੇਖਿਆ। ਮੈਨੂੰ ਲੱਗਦਾ ਹੈ ਕਿ ਇਹ ਇਕ ਵੱਡੀ ਪਹਿਲ ਹੈ ਤੇ ਇਸ ਬਾਰੇ ਇਕ ਵੱਡੀ ਗੱਲ ਇਹ ਵੀ ਹੈ ਕਿ ਐੱਮ. ਟੀ. ਵੀ. ਉਨ੍ਹਾਂ ਲੋਕਾਂ ਦੀ ਮਦਦ ਕਰ ਰਿਹਾ ਹੈ, ਜਿਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਨਿਸ਼ਾਨਾ ਬਣਾਇਆ ਜਾਂਦਾ ਹੈ। ਸਾਡੇ ਸਮਾਜ 'ਚ ਕੁਝ ਲੋਕ ਹਨ, ਜੋ ਇੰਟਰਨੈੱਟ ਦੀ ਆੜ 'ਚ ਗੁੰਮਨਾਮ ਰਹਿ ਕੇ ਮੇਰੇ ਵਰਗੇ ਲੋਕਾਂ ਨੂੰ ਟਰੋਲ ਕਰਦੇ ਹਨ।'' ਦੱਸਣਯੋਗ ਹੈ ਕਿ ਹਾਲ ਹੀ 'ਚ ਜ਼ਰੀਨ ਦੀ ਹਾਰਰ ਫਿਲਮ '1921' ਰਿਲੀਜ਼ ਹੋਈ ਸੀ ਪਰ ਫਿਲਮ ਬਾਕਸਆਫਿਸ 'ਤੇ ਸਫਲਤਾ ਹਾਸਿਲ ਨਹੀਂ ਕਰ ਸਕੀ।


Tags: Zareen KhanMTV Troll PoliceTaapsee PannuVeerSalman Khan1921ਸਲਮਾਨ ਖਾਨ ਜ਼ਰੀਨ ਖਾਨ

Edited By

Chanda Verma

Chanda Verma is News Editor at Jagbani.