FacebookTwitterg+Mail

ਸਫਲਤਾ ਦੀ ਦੌੜ 'ਚ 'ਰੁਸਤਮ' ਨੇ ਪਛਾੜਿਆ 'ਮੋਹਿੰਜੋ ਦਾੜੋ' ਨੂੰ

ਬ ਕਸ ਆਫ ਸ ਰ ਸਤਮ ਮ ਹ ਜ ਦ ੜ mohenjo daro rustom box office
13 August, 2016 11:50:36 AM

ਮੁੰਬਈ— ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਬੀਤੇ ਦਿਨ ਰਿਲੀਜ਼ ਹੋਈ ਫਿਲਮ 'ਰੁਸਤਮ' ਨੂੰ ਰਿਤਿਕ ਰੋਸ਼ਨ ਦੀ ਫਿਲਮ 'ਮੋਹਿੰਜੋ ਦਾੜੋ' ਦੀ ਬਰਾਬਰੀ 'ਚ ਬਾਕਸ ਆਫਿਸ 'ਤੇ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਆਸ਼ੂਤੋਸ਼ ਗਵਾਰਿਕਰ ਦੀ ਨਿਰਦੇਸ਼ਤ ਫਿਲਮ 'ਮੋਹਿੰਜੋ ਦਾੜੋ' ਦੀ ਤੁਲਨਾ 'ਚ ਅਕਸ਼ੈ ਕੁਮਾਰ ਦੀ ਅਦਾਲਤੀ ਕਾਰਵਾਈਆਂ ਦੀ ਪਿੱਠਭੂਮੀ 'ਤੇ ਬਣੀ ਫਿਲਮ 'ਰੁਸਤਮ' ਨੂੰ ਆਲੋਚਕਾਂ ਅਤੇ ਦਰਸ਼ਕਾਂ ਦੀ ਬਿਹਤਰ ਪ੍ਰਤੀਕਿਰਿਆ ਮਿਲ ਰਹੀ ਹੈ। 'ਮੋਹਿੰਜੋ ਦਾੜੋ' ਰੋਮਾਂਸ ਅਤੇ ਇਤਿਹਾਸਿਕ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਣ 'ਤ ਅਸਫਲ ਰਹੀ ਹੈ। ਫਿਲਮ ਡਿਸਟੀਬਿਊਟਰ ਥੜਾਨੀ ਮੁਤਾਬਕ, ''ਸ਼ੁਰੂਆਤੀ ਦਿਨ ਅਕਸ਼ੈ ਦੀ ਫਿਲਮ 'ਰੁਸਤਮ' 12 ਤੋਂ 13 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਸਕਦੀ ਹੈ ਅਤੇ 'ਮੋਹਿੰਜੋ ਦਾੜੋ' ਦਾ ਅੰਕੜਾ 7-8 ਕਰੋੜ ਰੁਪਏ ਤੱਕ ਰਹਿ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਕਸ਼ੈ ਦੀ ਫਿਲਮ 'ਰੁਸਤਮ' ਨਾਨਾਵਟੀ ਮਾਮਲੇ 'ਤੇ ਆਧਾਰਿਤ ਹੈ, ਜਦਕਿ ਆਸ਼ੂਤੋਸ਼ ਗੋਵਾਰਿਕਰ ਦੀ ਫਿਲਮ 'ਮੋਹਿੰਜੋ ਦਾੜੋ' ਸਿੰਧੂ ਘਾਟੀ ਸੱਭਿਅਤਾ 'ਤੇ ਆਧਾਰਿਤ ਹੈ।


Tags: mohenjo daro and rustom box office