FacebookTwitterg+Mail

ਰਾਤ ਨੂੰ ਡਾਂਸ, ਸਵੇਰ ਨੂੰ ਸਕੂਲ, ਇੰਝ ਬਿਤਿਆ 'ਬਿੱਗ ਬੌਸ' ਦੀ ਮੁਕਾਬਲੇਬਾਜ਼ ਸਪਨਾ ਦਾ ਬਚਪਨ

dancing at night again went to school in the morning
12 October, 2017 11:11:22 AM

ਹਰਿਆਣਾ— ਇੱਥੋਂ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ 'ਬਿਗ ਬੌਸ 11' ਕਾਰਨ ਚਰਚਾਵਾਂ 'ਚ ਹੈ। ਸ਼ੋਅ 'ਚ ਆਉਣ ਦੇ ਬਾਅਦ ਤੋਂ ਉਸ ਨੂੰ ਲੈ ਕੇ ਰੋਜ਼ ਕਈ ਕਹਾਣੀਆਂ ਅਤੇ ਵਿਵਾਦ ਸਾਹਮਣੇ ਆ ਰਹੇ ਹਨ। ਘਰ 'ਚ ਸਪਨਾ ਨੇ ਪਹਿਲੀ ਵਾਰ ਇਕ ਪ੍ਰਤੀਯੋਗੀ ਨਾਲ ਆਪਣੀ ਜ਼ਿੰਦਗੀ ਦੇ ਕਈ ਕਿੱਸੇ ਉਜਾਗਰ ਕੀਤੇ। ਸੰਘਰਸ਼ ਦੇ ਦਿਨਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਹ ਰਾਤ ਨੂੰ ਡਾਂਸ ਪ੍ਰੋਗਰਾਮ ਕਰਨ ਤੋਂ ਬਾਅਦ ਸਵੇਰੇ ਸਕੂਲ ਜਾਇਆ ਕਰਦੀ ਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੇ ਘਰੋਂ ਦੌੜ ਕੇ ਵਿਆਹ ਕੀਤਾ ਸੀ। ਸਪਨਾ ਨੇ ਆਪਣੇ ਘਰ ਦੇ ਇਹ ਕਿੱਸੇ ਸ਼ੋਅ ਦੇ ਪ੍ਰਤੀਯੋਗੀ ਰਹਿ ਚੁਕੇ ਪ੍ਰਿਯਾਂਕ ਸ਼ਰਮਾ ਨੂੰ ਦੱਸੀ। ਰਸੋਈ 'ਚ ਕੰਮ ਕਰਦੇ ਹੋਏ ਸਪਨਾ ਨੇ ਦੱਸਿਆ ਸੀ ਕਿ ਉਹ 9ਵੀਂ ਜਮਾਤ 'ਚ ਪੜ੍ਹਾਈ ਦੌਰਾਨ ਹੀ ਡਾਂਸ ਕਰ ਰਹੀ ਹੈ। ਅਜਿਹਾ ਘਰ ਦੀ ਖਰਾਬ ਆਰਥਿਕ ਹਾਲਤ ਕਾਰਨ ਹੋਇਆ। 2008 'ਚ ਉਸ ਦੇ ਪਿਤਾ ਦੀ ਮੌਤ ਹੋ ਗਈ ਅਤੇ 2009 'ਚ ਉਸ ਨੇ ਡਾਂਸ ਕਰਨਾ ਸ਼ੁਰੂ ਕੀਤਾ। ਜ਼ਿਕਰਯੋਗ ਹੈ ਕਿ ਆਕਾਸ਼ ਨਾਲ ਹੱਥੋਪਾਈ ਕਰਨ ਕਰ ਕੇ ਪ੍ਰਿਯਾਂਕ ਹੁਣ ਬਿਗ ਬੌਸ ਦੇ ਘਰੋਂ ਬਾਹਰ ਆ ਚੁਕੇ ਹਨ।Punjabi Bollywood Tadkaਸਪਨਾ ਅਨੁਸਾਰ ਉਸ ਦੀ ਇਕ ਵੱਡੀ ਭੈਣ ਵੀ ਹੈ, ਜਿਸ ਦੇ 2 ਵਿਆਹ ਹੋਏ ਸਨ। ਹਾਲਾਂਕਿ ਦੋਹਾਂ ਵਾਰ ਉਨ੍ਹਾਂ ਨੂੰ ਪਤੀ ਤੋਂ ਧੋਖਾ ਮਿਲਿਆ। ਇਸੇ ਕਾਰਨ ਸਪਨਾ ਲੜਕਿਆਂ 'ਤੇ ਜ਼ਿਆਦਾ ਭਰੋਸਾ ਨਹੀਂ ਕਰਦੀ ਹੈ। ਉਸ ਨੇ ਦੱਸਿਆ ਕਿ ਮਾਂ ਨਾਲ ਰਹਿਣ ਕਾਰਨ ਉਸ ਨੂੰ ਪਿਆਰ ਲਈ ਸਮਾਂ ਨਹੀਂ ਮਿਲਿਆ। ਸਪਨਾ ਨੇ ਦੱਸਿਆ ਕਿ ਪਿਤਾ ਬਹੁਤ ਸ਼ਰਾਬ ਪੀਂਦੇ ਸਨ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਪਨਾ ਨੇ ਕਿਹਾ,''ਉਸ ਦੀ ਮਾਂ ਬਹੁਤ ਖੂਬਸੂਰਤ ਹੈ। ਉਸ ਦੇ ਮਾਤਾ-ਪਿਤਾ ਨੇ ਘਰਵਾਲਿਆਂ ਦੀ ਮਰਜ਼ੀ ਦੇ ਖਿਲਾਫ ਦੌੜ ਕੇ ਵਿਆਹ ਕੀਤਾ ਸੀ। 'ਬਿਗ ਬੌਸ' ਦੇ ਘਰ 'ਚ ਸਪਨਾ ਦੀਆਂ ਆਰਸ਼ੀ ਖਾਨ ਅਤੇ ਜੋਤੀ ਕੁਮਾਰ ਨਾਲ ਲੜਾਈਆਂ ਵੀ ਹੋ ਚੁਕੀਆਂ ਹਨ। ਸਪਨਾ ਨੇ ਦੋਹਾਂ ਨੂੰ ਹਰਿਆਣਵੀ ਸ਼ੈਲੀ 'ਚ ਜਵਾਬ ਦਿੱਤਾ।Punjabi Bollywood Tadka


Tags: Sapna Chaudhary School ਸਪਨਾ ਚੌਧਰੀ ਸਕੂਲ