FacebookTwitterg+Mail

72 ਸਾਲ ਦੀ ਉਮਰ 'ਚ 'ਹੋਮ ਅਲੋਨ' ਦੇ ਅਭਿਨੇਤਾ ਜਾਨ ਹਰਡ ਨੇ ਦੁਨੀਆ ਨੂੰ ਕਿਹਾ ਅਲਵਿਦਾ

john heard home alone actor dies
23 July, 2017 12:47:13 PM

ਲਾਂਸ ਏਂਜਲਸ— ਸੁਪਰਹਿੱਟ ਹਾਲੀਵੁੱਡ ਫਿਲਮ 'ਹੋਮ ਅਲੋਨ' ਦੇ ਅਭਿਨੇਤਾ ਜਾਨ ਹਰਡ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਬੀਤੇ ਸ਼ਨੀਵਾਰ ਰਾਤ ਨੂੰ 72 ਸਾਲ ਦੀ ਉਮਰ 'ਚ ਉਸ ਦੀ ਮੌਤ ਹੋ ਗਈ। ਜਾਨ 'ਹੋਮ ਅਲੋਨ' ਫਿਲਮ 'ਚ ਮੁੱਖ ਕਿਰਦਾਰ ਕੇਵਿਨ ਮੈਕੈਲਿਸਟਰ ਦੇ ਪਿਤਾ ਦੀ ਭੂਮਿਕਾ 'ਚ ਸਨ। ਉਸ ਦੀ ਇਹ ਭੂਮਿਕਾ ਕਾਫੀ ਪਸੰਦ ਕੀਤੀ ਗਈ ਸੀ।

ਐੱਚ. ਬੀ. ਓ. ਦੀ ਸੀਰੀਜ਼ 'ਦਿ ਸੋਪ੍ਰਾਨੋਸ' ਲਈ ਉਸ ਨੂੰ ਐਮੀ ਐਵਾਰਡ ਵੀ ਮਿਲਿਆ ਸੀ। ਸਾਲ 1945 'ਚ ਵਾਸ਼ਗਿੰਟਨ 'ਚ ਜੰਮੇ ਜਾਨ ਨੇ ਥੀਏਟਰ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ 25 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਸੀ। 


Tags: Hollywood CelebrityHome AloneJohn HeardDeathਹੋਮ ਅਲੋਨਜਾਨ ਹਰਡਮੌਤ