FacebookTwitterg+Mail

ਗੇਅ ਐਕਟਰ ਨਾਲ ਸੀਨ ਦੇਣ ਤੋਂ ਕੀਤਾ ਸੀ ਮਨ੍ਹਾ, ਘਰ 'ਚ ਮ੍ਰਿਤਕ ਮਿਲੀ 23 ਸਾਲਾ ਐਡਲਟ ਸਟਾਰ

adult film star august ames dies
07 December, 2017 06:31:25 PM

ਕੈਲੀਫੋਰਨੀਆ (ਬਿਊਰੋ)— ਐਡਲਟ ਫਿਲਮ ਅਭਿਨੇਤਰੀ ਅਗਸਟ ਏਮਸ ਮੰਗਲਵਾਰ ਨੂੰ ਆਪਣੇ ਘਰ 'ਚ ਮ੍ਰਿਤਕ ਮਿਲੀ। ਅਮਰੀਕਾ ਦੇ ਕੈਲੀਫੋਰਨੀਆ 'ਚ ਰਹਿ ਰਹੀ ਅਗਸਟ ਦੀ ਮੌਤ ਦੀ ਪੁਸ਼ਟੀ ਮੈਡੀਕਲ ਅਫਸਰ ਨੇ ਕੀਤੀ। ਪੁਲਸ ਨੇ ਮੌਤ ਦੇ ਕਾਰਨ ਦਾ ਖੁਲਾਸਾ ਤਾਂ ਨਹੀਂ ਕੀਤਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਅਗਸਟ ਨੇ ਆਤਮ-ਹੱਤਿਆ ਕੀਤੀ ਹੈ। ਉਹ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਟਰੋਲਜ਼ ਦਾ ਸ਼ਿਕਾਰ ਹੋਈ ਸੀ।
Punjabi Bollywood Tadka

ਫਿਲਮ 'ਚ ਕੰਮ ਕਰਨ ਤੋਂ ਕੀਤਾ ਸੀ ਮਨ੍ਹਾ
ਅਗਸਟ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਉਹ ਅਜਿਹੇ ਸ਼ਖਸ ਨਾਲ ਕੰਮ ਨਹੀਂ ਕਰੇਗੀ, ਜਿਸ ਨੇ ਪਹਿਲਾਂ ਗੇਅ ਪੋਰਨ 'ਚ ਕੰਮ ਕੀਤਾ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ, 'ਜੋ ਵੀ ਕੱਲ ਦੇ ਸ਼ੋਅ 'ਚ ਮੈਨੂੰ ਰਿਪਲੇਸ ਕਰ ਰਹੀ ਹੈ, ਉਹ ਅਜਿਹੇ ਸ਼ਖਸ ਨਾਲ ਕੰਮ ਕਰੇਗੀ, ਜੋ ਗੇਅ ਪੋਰਨ ਦਾ ਹਿੱਸਾ ਰਿਹਾ ਹੈ।'
Punjabi Bollywood Tadka

ਹੋਮੋਫੋਬਿਕ ਹੋਣ ਦਾ ਲੱਗਾ ਸੀ ਦੋਸ਼
ਇਸ ਤੋਂ ਬਾਅਦ ਅਗਸਟ 'ਤੇ ਹੋਮੋਫੋਬਿਕ ਹੋਣ ਦਾ ਦੋਸ਼ ਲੱਗਾ ਸੀ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਸ ਕੋਲੋਂ ਪੁੱਛਿਆ ਸੀ ਕਿ ਕੀ ਉਹ ਹੋਮੋਫੋਬਿਕ ਹੈ। ਇਸ ਦੇ ਜਵਾਬ 'ਚ ਅਗਸਟ ਨੇ ਲਿਖਿਆ ਸੀ, 'ਮੈਂ ਹੋਮੋਫੋਬਿਕ ਨਹੀਂ ਹਾਂ। ਜ਼ਿਆਦਾਤਰ ਲੜਕੀਆਂ ਉਨ੍ਹਾਂ ਲੜਕਿਆਂ ਨਾਲ ਕੰਮ ਨਹੀਂ ਕਰਦੀਆਂ, ਜਿਨ੍ਹਾਂ ਨੇ ਗੇਅ ਪੋਰਨ 'ਚ ਕੰਮ ਕੀਤਾ ਹੋਵੇ। ਅਜਿਹਾ ਲੜਕੀਆਂ ਸੁਰੱਖਿਆ ਕਾਰਨਾਂ ਕਰਕੇ ਕਰਦੀਆਂ ਹਨ। ਪਤਾ ਨਹੀਂ ਉਹ ਲੋਕ ਆਪਣੀ ਨਿੱਜੀ ਜ਼ਿੰਦਗੀ 'ਚ ਕੀ ਕਰਦੇ ਹੋਣਗੇ।'
Punjabi Bollywood Tadka
ਆਤਮ-ਹੱਤਿਆ ਦਾ ਸ਼ੱਕ
ਉਸ ਦੇ ਇਸ ਟਵੀਟ ਤੋਂ ਬਾਅਦ ਲੋਕ ਉਸ ਨੂੰ ਟਰੋਲ ਕਰਨ ਲੱਗੇ ਸਨ। ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਉਸ ਨੇ ਖੁਦ ਦੇ ਡਿਪ੍ਰੈਸ਼ਨ 'ਚ ਹੋਣ ਦੀ ਗੱਲ ਵੀ ਆਖੀ ਸੀ। ਕਿਹਾ ਜਾ ਰਿਹਾ ਹੈ ਕਿ ਉਸ ਨੇ ਡਿਪ੍ਰੈਸ਼ਨ ਦੇ ਚਲਦਿਆਂ ਹੀ ਆਤਮ-ਹੱਤਿਆ ਕੀਤੀ ਹੈ।​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: August Ames Adult Star Death Gay Actor Social Media