FacebookTwitterg+Mail

'ਦੇਸੀ ਸਵੈਗ' ਦੇ ਮੇਲੇ ਦੌਰਾਨ ਬ੍ਰਿਸਬੇਨ 'ਚ ਅਖਿਲ ਨੇ ਲੋਕਾਂ ਨੂੰ ਰੰਗਿਆ ਆਪਣੇ ਰੰਗ 'ਚ

akhil
03 July, 2017 04:14:38 PM

ਸਿਡਨੀ/ਪਰਥ (ਅਰਸ਼ਦੀਪ)— ਪੰਜਾਬੀ ਮਸ਼ਹੂਰ ਨਾਮੀ ਗਾਇਕ ਅਖਿਲ ਆਪਣੇ ਗੀਤਾਂ ਨਾਲ ਨੌਜਵਾਨ ਪੀੜ੍ਹੀ ਦੀ ਪਸੰਦ 'ਤੇ ਖਰਾ ਉਤਰਿਆ ਹੈ। ਹਾਲ ਹੀ 'ਚ ਆਸਟ੍ਰੇਲੀਆ ਦੇ ਬ੍ਰਿਸਬੇਨ 'ਚ 'ਦੇਸੀ ਸਵੈਗ' ਮੇਲੇ ਦੌਰਾਨ ਨਾਮੀ ਪੰਜਾਬੀ ਗਾਇਕ ਅਖਿਲ ਨੇ ਲਾਈਵ ਸ਼ੋਅ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵੱਖ-ਵੱਖ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਸ਼ੋਅ ਦੌਰਾਨ ਅਖਿਲ ਨੇ ਲੋਕਾਂ ਨੂੰ ਖੂਬ ਨਚਾਇਆ।

Punjabi Bollywood Tadka

ਮੇਲੇ ਦੌਰਾਨ ਉਨ੍ਹਾਂ ਨਾਲ ਮੌਜ਼ੂਦਾ ਲੋਕਾਂ ਨੇ ਗੀਤ ਦੀਆਂ ਕੁਝ ਲਾਈਨਾਂ ਨਾਲ ਗਾਈਆਂ। ਇਸ ਦੌਰਾਨ ਅਖਿਲ ਨੇ ਇਹ ਵੀ ਦੱਸਿਆ ਕਿ, ਜਦੋਂ ਦਾ ਮੈਂ ਆਸਟ੍ਰੇਲੀਆ ਆਇਆ ਹਾਂ, ਉਦੋਂ ਦਾ ਮੈਨੂੰ ਅੱਜ ਸੁਆਦ ਆਇਆ ਗਾਉਣ ਦਾ। ਇਸ ਸ਼ੋਅ ਦੌਰਾਨ ਅਖਿਲ ਦੀ ਆਵਾਜ਼ ਦਾ ਜਾਦੂ ਇਸ ਕਦਰ ਲੋਕਾਂ 'ਤੇ ਚੜ੍ਹਿਆ ਕਿ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਪੰਜਾਬੀ ਭਾਵੇਂ ਕਿਧਰੇ ਵੀ ਚਲੇ ਜਾਣ ਉਨ੍ਹਾਂ ਦੀ ਆਪਣੀ ਸੱਭਿਆਚਾਰ ਪ੍ਰਤੀ ਖਿੱਚ ਸਦਾ ਬਣੀ ਰਹਿੰਦੀ ਹੈ, ਜਿਸ ਕਾਰਨ ਉਹ ਪੰਜਾਬੀਅਤ ਦੀ ਸੇਵਾ ਵੱਖ-ਵੱਖ ਤਰੀਕਿਆਂ ਨਾਲ ਕਰਦੇ ਰਹਿੰਦੇ ਹਨ।


24 ਜੂਨ ਨੂੰ ਪਰਥ ਸ਼ਹਿਰ ਦੇ ਪਲਟੇਨੀਅਰ ਬਲਿਊ ਵਿਖੇ ਤੋਂ ਸ਼ੁਰੂ ਹੋਏ 'ਦੇਸੀ ਸਵੈਗ' ਦਾ ਮੇਲਾ ਬੀਤੇ ਦਿਨ 2 ਜੁਲਾਈ ਨੂੰ ਬ੍ਰਿਸਬੇਨ ਹੋ ਚੁੱਕਾ ਹੈ। ਇਸ ਤੋਂ ਇਲਾਵਾ ਬਾਕੀ ਦੇ ਮੇਲੇ ਇਨ੍ਹਾਂ ਤਰੀਕਾ ਨੂੰ ਹੋਣ ਜਾ ਰਹੇ ਹਨ। 7 ਜੁਲਾਈ ਨੂੰ ਕੇਨਜ਼, 8 ਜੁਲਾਈ ਨੂੰ ਸਿਡਨੀ ਸ਼ਹਿਰ ਦੇ ਸੀ-3 ਕਾਨਫਰੰਸ ਵੈਨਿਊ ਵਿਖੇ, 9 ਜੁਲਾਈ ਨੂੰ ਮੈਲਬੋਰਨ, 15 ਜੁਲਾਈ ਨੂੰ ਔਕਲੈਂਡ (ਨਿਊਜ਼ੀਲੈਂਡ) ਵਿਖੇ ਪ੍ਰੋਗਰਾਮ ਹੋਣਗੇ।


Tags: Desi Swag Sunanda Sharma Preet Harplal Akhil AustrailaBrisbaneਅਖਿਲਪ੍ਰੀਤ ਹਰਪਾਲ