FacebookTwitterg+Mail

ਦੁਬਈ ਦੀ ਜੇਲ 'ਚ ਬੰਦ ਪਤਨੀ ਨੂੰ ਨਹੀਂ ਮਿਲ ਰਹੀ ਬੇਲ, ਨਿਰਾਸ਼ ਹੋ ਕੇ ਇਹ ਐਕਟਰ ਪਰਤਿਆ ਸ਼ੂਟਿੰਗ 'ਤੇ

amit tandon
21 August, 2017 03:20:48 PM

ਨਵੀਂ ਦਿੱਲੀ— ਟੀ. ਵੀ. ਅਭਿਨੇਤਾ ਅਮਿਤ ਟੰਡਨ ਆਖਿਰਕਾਰ ਸੈੱਟ 'ਤੇ ਪਰਤ ਹੀ ਆਏ ਤੇ ਉਸ ਨੇ ਏਕਤਾ ਕਪੂਰ ਦੇ ਸੀਰੀਅਲ 'ਕਸਮ...' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਸਲ 'ਚ ਅਮਿਤ ਦੀ ਪਤਨੀ ਰੂਬੀ ਪਿਛਲੇ ਇਕ ਮਹੀਨੇ ਤੋਂ ਦੁਬਈ ਦੀ ਜੇਲ 'ਚ ਬੰਦ ਹੈ ਤੇ ਉਹ ਜੇਲ ਤੋਂ ਬਾਹਰ ਆਉਣ ਦਾ ਹਰ ਯਤਨ ਪਿਛਲੇ ਕੁਝ ਦਿਨਾਂ ਤੋਂ ਕਰ ਰਹੀ ਸੀ। ਦੋ ਵਾਰ ਪਤਨੀ ਨੂੰ ਜੇਲ ਤੋਂ ਬਾਹਰ ਕੱਢਾਉਣ ਲਈ ਦੁਬਈ ਵੀ ਗਏ ਸਨ ਪਰ ਬੇਲ ਰਿਜੈਕਟ ਕਰ ਦਿੱਤੀ ਗਈ।  ਉਸ ਨੂੰ ਸਮਝ ਨਹੀਂ ਆ ਰਿਹਾ ਕਿ ਪਤਨੀ ਨੂੰ ਜੇਲ ਤੋਂ ਕਿਵੇਂ ਬਾਹਰ ਕੱਢਣ। ਨਿਰਾਸ਼ ਅਮਿਤ ਆਪਣੇ ਕੰਮ 'ਤੇ ਪਰਤ ਹੀ ਆਇਆ। 

Punjabi Bollywood Tadka
ਸੂਤਰਾਂ ਮੁਤਾਬਕ ਰੂਬੀ 'ਤੇ ਕੁਝ ਸਰਕਾਰੀ ਅਧਿਕਾਰੀਆਂ ਨਾਲ ਬਦਸਲੂਕੀ ਕਰਨ ਦਾ ਦੋਸ਼ ਲੱਗਾ ਹੈ ਤੇ ਉਸ ਨੇ ਉਨ੍ਹਾਂ ਨੂੰ ਧਮਕੀ ਵੀ ਦਿੱਤੀ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰੂਬੀ ਦੀ ਬੇਲ ਇਕ ਵਾਰ ਰੱਦ ਵੀ ਹੋ ਚੁੱਕੀ ਹੈ। ਅਮਿਤ ਟੰਡਨ ਪਿਛਲੇ ਕੁਝ ਸਮੇਂ ਤੋਂ ਰੂਬੀ ਦੀ ਮਦਦ ਲਈ ਦੁਬਈ 'ਚ ਸੀ। ਪਿਛਲੇ ਕੁਝ ਸਮੇਂ ਤੋਂ ਉਸ ਦੇ ਰਿਸ਼ਤੇ ਟੁੱਟਣ ਦੀ ਚਰਚਾ ਤਾਂ ਸੀ ਹੀ ਹੁਣ ਖਬਰ ਆਈ ਹੈ ਕਿ ਰੂਬੀ ਪਿਛਲੇ ਇਕ ਮਹੀਨੇ ਤੋਂ ਦੁਬਈ ਦੀ ਜੇਲ 'ਚ ਬੰਦ ਹੈ। ਦੱਸ ਦਈਏ ਕਿ ਰੂਬੀ ਇਕ ਡਰਮੈਟੋਲਿਜਸਟ ਹੈ। ਦੋਹਾਂ ਦੀ ਇਕ ਬੇਟੀ ਵੀ ਹੈ।  

Punjabi Bollywood Tadka
ਦੱਸ ਦਈਏ ਕਿ ਅਮਿਤ ਟੰਡਨ ਸਭ ਤੋਂ ਪਹਿਲਾ 'ਇੰਡੀਅਨ ਆਈਡਲ ਸੀਜ਼ਨ 1' ਨਾਲ ਚਰਚਾ 'ਚ ਆਇਆ ਸੀ। ਇਸ ਤੋਂ ਬਾਅਦ ਉਹ 'ਯੇ ਹੈ ਮੁਹੱਬਤੇਂ', 'ਕਿਉਂਕਿ ਸਾਸ ਵੀ ਕਭੀ ਬਹੂ ਥੀ', 'ਭਾਬੀ', 'ਅਦਾਲਤ ਸੀਜ਼ਨ 2', 'ਕੈਸਾ ਯੇ ਪਿਆਰ ਹੈ', 'ਜਰਾ ਨਚਕੇ ਦਿਖਾ' ਵਰਗੇ ਟੀ. ਵੀ. ਸ਼ੋਅ 'ਚ ਨਜ਼ਰ ਆ ਚੁੱਕੇ ਹਨ। ਅਮਿਤ ਦਾ ਵਿਆਹ ਅੱਜ ਤੋਂ 10 ਸਾਲ ਪਹਿਲਾ ਰੂਬੀ ਨਾਲ ਹੋਇਆ ਸੀ ਤੇ ਇਸ ਕਪੱਲ ਦੀ 7 ਸਾਲਾਂ ਦੀ ਬੇਟੀ ਹੈ।


Tags: Amit TandonRubyDubai jailਅਮਿਤ ਟੰਡਨਰੂਬੀ ਦੁਬਈ ਜੇਲ