FacebookTwitterg+Mail

ਬ੍ਰਿਟੇਨ ਦੇ 11 ਸਾਲਾ ਅਨੂਪ ਸਿੰਘ ਨੇ ਸੰਗੀਤ ਦੀ ਦੁਨੀਆ 'ਚ ਨਵੇਂ ਪੌਪ ਸਟਾਰ ਵਜੋਂ ਪੈਰ ਰੱਖਿਆ

anup singh 11 britain has adopted as a new pop star in the world of music
05 August, 2017 03:36:51 PM

ਲੰਡਨ (ਰਾਜਵੀਰ ਸਮਰਾ)—ਸੰਗੀਤ ਦੀ ਦੁਨੀਆ ਵਿਚ ਇਕ 11 ਸਾਲਾ ਪੰਜਾਬੀ ਬੱਚੇ ਅਨੂਪ ਸਿੰਘ ਨੇ ਨਵੇਂ ਪੌਪ ਸਟਾਰ ਵਜੋਂ ਪੈਰ ਰੱਖਿਆ ਹੈ। ਅਨੂਪ ਸਿੰਘ ਜੋ ਨੂਪਸਟਾ ਵਜੋਂ ਜਾਣਿਆ ਜਾਂਦਾ ਹੈ, ਦੀ ਪਹਿਲੀ ਸੋਲੋ ਸਿੰਗਲ“'ਯੂ ਕਾਂਟ ਸਟੌਪ ਦਿਸ ਪਾਰਟੀ' ਜਾਰੀ ਹੋਈ, ਜਿਸ ਵਿਚ ਟੋਰਾਂਟੋ ਦੇ ਰੈਪਰ ਹੰਬਲ ਦਾ ਪੋਇਟ ਅਤੇ ਭਾਰਤ ਦੇ ਮਸ਼ਹੂਰ ਰੈਪਰ ਰਫਤਾਰ ਨੇ ਵੀ ਹਿੱਸਾ ਲਿਆ। ਅਨੂਪ ਨੇ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹੈ ਕਿਉਂਕਿ ਉਸ ਦੇ ਮਾਪੇ ਮਨਜੀਤ ਰਲ੍ਹ ਅਤੇ ਨਿੰਦੀ ਕੌਰ ਤਕਰੀਬਨ ਤਿੰਨ ਦਹਾਕਿਆਂ ਤੋਂ ਸੰਗੀਤ ਕਾਰੋਬਾਰ ਨਾਲ ਜੁੜੇ ਹੋਏ ਹਨ। ਉਹ ਬਚਪਨ ਤੋਂ ਹੀ ਸੰਗੀਤਕਾਰ ਬਣਨ ਦਾ ਸੁਪਨਾ ਲੈ ਰਿਹਾ ਸੀ, ਪਰ ਉਹ ਪਹਿਲਾਂ ਪੂਰੀ ਸਿਖਲਾਈ ਲੈਣੀ ਚਾਹੁੰਦਾ ਹੈ।

Punjabi Bollywood TadkaPunjabi Bollywood Tadka


Tags: LondonAnoop SinghNupstatਲੰਡਨ ਅਨੂਪ ਸਿੰਘਨੂਪਸਟਾ