FacebookTwitterg+Mail

ਆਸਟ੍ਰੇਲੀਅਨ ਮਾਡਲ ਨੇ ਸੁਣਾਈ ਆਪਬੀਤੀ, ਮੈਟਰੋ 'ਚ ਵਿਅਕਤੀ ਨੇ ਉਸ ਨਾਲ ਕੀਤੀਆਂ ਅਸ਼ਲੀਲ ਹਰਕਤਾਂ

australian
13 August, 2017 05:46:08 PM

ਕੈਨਬਰਾ— ਆਸਟ੍ਰੇਲੀਆ ਦੀ ਪ੍ਰਸਿੱਧ ਮਾਡਲ ਜੇਸਿਕਾ ਲੇ ਨੇ ਆਪਣੇ ਨਾਲ ਹੋਈ ਇਕ ਘਟਨਾ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਜੇਸਿਕਾ ਨੇ ਦੱਸਿਆ ਕਿ ਉਸ ਨਾਲ ਆਸਟ੍ਰੇਲੀਆਈ ਮੈਟਰੋ (ਸਬ-ਵੇ) 'ਤੇ ਛੇੜਖਾਨੀ ਹੋਈ ਸੀ ਅਤੇ ਉਸ ਨੂੰ ਇਸ ਗੱਲ 'ਤੇ ਅਫਸੋਸ ਹੈ ਕਿ ਉਹ ਉਸ ਸਮੇਂ ਕੁਝ ਕਰ ਨਹੀਂ ਸਕੀ। ਜੇਸਿਕਾ ਨੇ ਘਟਨਾ ਦਾ ਜ਼ਿਕਰ ਆਪਣੇ ਫੇਸਬੁੱਕ ਪੇਜ 'ਤੇ ਕੀਤਾ ਹੈ ਜੋ ਇਨੀਂ ਦਿਨੀਂ ਆਸਟ੍ਰੇਲੀਆ 'ਚ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਜੇਸਿਕਾ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ ਜਿਵੇਂ ਹੀ ਮੈਟਰੋ ਦਾ ਦਰਵਾਜ਼ਾ ਖੁੱਲ੍ਹਿਆ ਇਕ ਵਿਅਕਤੀ ਅੰਦਰ ਆਇਆ ਅਤੇ ਕਾਹਲੀ-ਕਾਹਲੀ 'ਚ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ।

Punjabi Bollywood Tadka

ਜੇਸਿਕਾ ਨੇ ਅੱਗੇ ਲਿਖਿਆ ਕਿ ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਹ ਇਸ 'ਤੇ ਕੁਝ ਕਹਿ ਨਹੀਂ ਸਕੀ। ਜੇਸਿਕਾ ਨੇ ਲਿਖਿਆ ਕਿ ਉਹ ਕੋਈ ਵਿਵਾਦ ਖੜਾ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਉਸ ਨੇ ਧਿਆਨ ਹੀ ਨਹੀਂ ਦਿੱਤਾ। ਜੇਸਿਕਾ ਨੇ ਫੇਸਬੁੱਕ 'ਤੇ ਲਿਖਿਆ ਕਿ ਸਾਨੂੰ (ਕੁੜੀਆਂ ਨੂੰ) ਬਚਪਨ ਤੋਂ ਹੀ ਇਹੀ ਸਿਖਾਇਆ ਜਾਂਦਾ ਹੈ ਕਿ ਮਜ਼ਬੂਤ ਨਾ ਬਣੋ ਕਿਉਂਕਿ ਇਸ ਨਾਲ ਕੁਝ ਹਾਸਲ ਨਹੀਂ ਹੋਵੇਗਾ। 

Punjabi Bollywood Tadka

ਉਸ ਸਮੇਂ ਨੂੰ ਯਾਦ ਕਰਦੇ ਹੋਏ ਜੇਸਿਕਾ ਦਾ ਕਹਿਣਾ ਹੈ ਕਿ ਕੁਝ ਦਿਨ ਹੋ ਗਏ ਉਸ ਘਟਨਾ ਨੂੰ ਪਰ ਉਹ ਅਜੇ ਵੀ ਉਸ ਨੂੰ ਲੈ ਕੇ ਕਾਫੀ ਗੁੱਸੇ 'ਚ ਹਾਂ। ਅਜਿਹਾ ਇਸ ਲਈ ਕਿਉਂਕਿ ਉਸ ਵਿਅਕਤੀ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਉਹ ਕੁਝ ਨਹੀਂ ਕਰ ਸਕੀ। ਜੇਸਿਕਾ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਨੂੰ ਜਾਣ ਦੇਣਾ ਚੰਗਾ ਨਹੀਂ ਹੈ। 

Punjabi Bollywood Tadka
ਉਸ ਵਿਅਕਤੀ ਖਿਲਾਫ ਕਾਰਵਾਈ ਕਰਨ ਦੀ ਗੱਲ ਕਰਦੇ ਹੋਏ ਜੇਸਿਕਾ ਨੇ ਆਪਣੇ ਫੇਸਬੁੱਕ ਪੋਸਟ ਨੂੰ ਖਤਮ ਕਰ ਦਿੱਤਾ। ਉਸ ਨੇ ਲਿਖਿਆ ਕਿ ਹਰ ਪੁਰਸ਼ ਅਜਿਹਾ ਨਹੀਂ ਹੁੰਦਾ। ਕੁਝ ਪੁਰਸ਼ਾਂ ਕਾਰਨ ਸਭ ਨੂੰ ਬੁਰਾ ਕਿਹਾ ਜਾਂਦਾ ਹੈ। ਜੇਸਿਕਾ ਨੇ ਲਿਖਿਆ ਕਿ ਬਹੁਤ ਸਾਰੇ ਲੋਕ ਸਰੀਰਕ ਸ਼ੋਸ਼ਣ ਲਈ ਚੁੱਪ ਰਹਿੰਦੇ ਹਨ, ਜੋ ਅਕਸਰ ਇਕ ਔਰਤ ਦੇ ਮੁੱਦੇ ਦੇ ਰੂਪ 'ਚ ਦੇਖਿਆ ਜਾਂਦਾ ਹੈ ਜਦੋਂ ਕਿ ਇਹ ਸਪੱਸ਼ਟ ਤੌਰ 'ਤੇ ਇਕ ਮਨੁੱਖੀ ਮੁੱਦਾ ਹੈ। 

Punjabi Bollywood Tadka


Tags: Canberra Australia Jessicaਕੈਨਬਰਾਆਸਟ੍ਰੇਲੀਆ ਜੇਸਿਕਾ ਲੇ