FacebookTwitterg+Mail

ਸ਼ੈਫ ਸੰਜੀਵ ਕਪੂਰ, ਕੁਮੈਂਟੇਟਰ ਹਰਸ਼ਾ ਭੋਗਲੇ ਤੋਂ ਬਾਅਦ ਬਾਲੀਵੁੱਡ ਅਭਿਨੇਤਰੀ ਪਰਿਣੀਤੀ ਬਣੀ 'ਫ੍ਰੈਂਡ ਆਫ ਆਸਟ੍ਰੇਲੀਆ'

bollywood actress parineeti made friend of australia
05 September, 2017 07:25:04 PM

ਨਵੀਂ ਦਿੱਲੀ— ਟੂਰਿਜ਼ਮ ਆਸਟ੍ਰੇਲੀਆ ਨੇ ਫਿਲਮ ਅਭਿਨੇਤਰੀ ਪਰਿਣੀਤੀ ਚੋਪੜਾ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਇਸ ਆਸਟ੍ਰੇਲੀਆਈ ਏਜੰਸੀ ਨੇ ਭਾਰਤ ਦੀ ਕਿਸੇ ਮਹਿਲਾ ਨੂੰ 'ਫ੍ਰੈਂਡ ਆਫ ਆਸਟ੍ਰੇਲੀਆ' ਬਣਾਇਆ ਹੈ। ਇਕ ਅਧਿਕਾਰਤ ਨੋਟਿਸ ਮੁਤਾਬਕ ਭਾਰਤ 'ਚ ਆਸਟ੍ਰੇਲੀਆ ਦੇ ਕੌਂਸਲ ਜਨਰਲ ਟੋਨੀ ਹਬਰ ਨੇ ਪਰਿਣੀਤੀ ਨੂੰ ਆਸਟ੍ਰੇਲੀਆ ਦੇ ਸੈਰ-ਸਪਾਟੇ ਦੇ ਇਕ ਚੰਗੇ ਸਥਾਨ ਦੇ ਰੂਪ 'ਚ ਪੇਸ਼ ਕਰਨ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਦੇ ਵਿਸਥਾਰ 'ਚ ਉਨ੍ਹਾਂ ਦੇ ਯੋਗਦਾਨ ਲਈ 'ਫ੍ਰੈਂਡ ਆਫ ਆਸਟ੍ਰੇਲੀਆ' ਦਾ ਸਨਮਾਨ ਦਿੱਤਾ ਹੈ।
Punjabi Bollywood Tadka

ਪਰਿਣੀਤੀ ਤੋਂ ਇਲਾਵਾ 'ਫ੍ਰੈਂਡ ਆਫ ਆਸਟ੍ਰੇਲੀਆ' ਦਾ ਖਿਤਾਬ ਹਾਸਲ ਕਰਨ ਵਾਲਿਆਂ 'ਚ ਸ਼ੈਫ ਸੰਜੀਵ ਕਪੂਰ ਅਤੇ ਮਸ਼ਹੂਰ ਕ੍ਰਿਕਟ ਕੁਮੈਂਟੇਟਰ ਹਰਸ਼ਾ ਭੋਗਲੇ ਵੀ ਸ਼ਾਮਲ ਹਨ। ਟੂਰਿਜ਼ਮ ਆਸਟ੍ਰੇਲੀਆ ਉਥੋਂ ਦੀ ਸਰਕਾਰੀ ਏਜੰਸੀ ਹੈ, ਜੋ ਕਿ ਦੁਨੀਆ 'ਚ ਸੈਲਾਨੀਆਂ ਲਈ ਇਕ ਖਿੱਚ ਦੇ ਕੇਂਦਰ ਵਜੋਂ ਆਸਟ੍ਰੇਲੀਆ ਦਾ ਪ੍ਰਚਾਰ ਕਰਦੀ ਹੈ। 


Tags: ਫ੍ਰੈਂਡ ਆਫ ਆਸਟ੍ਰੇਲੀਆਟੂਰਿਜ਼ਮ ਆਸਟ੍ਰੇਲੀਆਪਰਿਣੀਤੀ ਚੋਪੜਾ Tourism Australia Parineeti Choprafriend of australia