FacebookTwitterg+Mail

ਪ੍ਰਸਿੱਧ ਗਾਇਕ ਗੁਰਦਾਸ ਮਾਨ 27 ਮਈ ਨੂੰ ਬ੍ਰਿਸਬੇਨ 'ਚ ਲਾਉਣਗੇ ਗੀਤਾਂ ਦੀ ਛਹਿਬਰ

brisbane show gurdas maan
19 May, 2018 10:16:13 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— 'ਰੇਡੀਓ ਰਿਧਮ', 'ਡਾਇਮੰਡ ਪੰਜਾਬੀ ਪ੍ਰੋਡਕਸ਼ਨ' ਅਤੇ ਸਹਿਯੋਗੀਆਂ ਵੱਲੋਂ ਜਗਤ ਪ੍ਰਸਿੱਧ ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਗੁਰਦਾਸ ਮਾਨ ਦਾ ਸ਼ੋਅ 27 ਮਈ ਦਿਨ ਐਤਵਾਰ ਨੂੰ ਸਲੀਮਨ ਸਪੋਰਟਸ ਕੰਪਲੈਕਸ ਚੈਂਡਲਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼ੋਅ ਦੇ ਮੁੱਖ ਪ੍ਰਬੰਧਕ ਸੁਨੀਲ ਓਬਰਾਏ, ਮਲਕੀਤ ਧਾਲੀਵਾਲ, ਸਿਮਰਨ ਬਰਾੜ, ਕਮਲ ਬੈਂਸ, ਹਰਪ੍ਰੀਤ ਧਾਨੀ ਅਤੇ ਅੰਮ੍ਰਿਤ ਢਿੱਲੋਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੰਜਾਬੀਆਂ ਦੇ ਮਹਿਬੂਬ ਗਾਇਕ ਗੁਰਦਾਸ ਮਾਨ ਲਗਭਗ 4 ਸਾਲ ਬਾਅਦ ਬ੍ਰਿਸਬੇਨ 'ਚ ਨਵੇਂ-ਪੁਰਾਣੇ ਪ੍ਰਸਿੱਧ ਗੀਤਾਂ ਦੀ ਛਹਿਬਰ ਲਾਉਣ ਆ ਰਹੇ ਹਨ, ਜਿਸ ਲਈ ਦਰਸ਼ਕਾਂ 'ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ। ਦਰਸ਼ਕ ਆਪਣੇ ਮਹਿਬੂਬ ਕਲਾਕਾਰ ਦੀ ਗਾਇਕੀ ਮਾਨਣ ਲਈ ਉਤਾਵਲੇ ਹਨ ਅਤੇ ਇਹ ਸ਼ੋਅ ਬ੍ਰਿਸਬੇਨ ਵਿਚ ਨਵੇਂ ਕੀਰਤੀਮਾਨ ਸਥਾਪਤ ਕਰੇਗਾ। ਉਨ੍ਹਾਂ ਅੱਗੇ ਦੱਸਿਆ ਕਿ ਗੁਰਦਾਸ ਮਾਨ ਆਪਣੇ ਮਸ਼ਹੂਰ ਲੋਕ ਗੀਤ-ਸੰਗੀਤ ਤੋਂ ਇਲਾਵਾ ਨਵੀਆਂ ਵੰਨਗੀਆਂ ਦੀ ਪੇਸ਼ਕਾਰੀ ਵੀ ਕਰਨਗੇ, ਜਿਸਨੂੰ ਦਰਸ਼ਕ ਲੰਮੇ ਸਮੇਂ ਤੱਕ ਯਾਦਾਂ 'ਚ ਤਾਜ਼ਾ ਰੱਖਣਗੇ। ਇਸ ਮਹਿਬੂਬ ਗਾਇਕ ਦੇ ਆਸਟ੍ਰੇਲੀਆਈ ਦੌਰੇ ਪ੍ਰਤੀ ਸੰਗੀਤ ਪ੍ਰੇਮੀਆਂ 'ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।


Tags: gurdas maanbrisbaneਗੁਰਦਾਸ ਮਾਨਪੰਜਾਬੀ ਗਾਇਕ

Edited By

Tanu

Tanu is News Editor at Jagbani.