FacebookTwitterg+Mail

'ਦੇਸੀ ਸਵੈਗ' ਤਹਿਤ ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ, ਅਖਿਲ ਦਿਖਾਉਣਗੇ ਆਸਟ੍ਰੇਲੀਆ ਵਿਖੇ ਆਪਣੀ ਗਾਇਕੀ ਦੇ ਜੌਹਰ

desi swag 2017
21 June, 2017 07:52:02 PM

ਸਿਡਨੀ/ਪਰਥ (ਅਰਸ਼ਦੀਪ)— ਪੰਜਾਬੀ ਭਾਵੇਂ ਕਿਧਰੇ ਵੀ ਚਲੇ ਜਾਣ ਉਨ੍ਹਾਂ ਦੀ ਆਪਣੀ ਸੱਭਿਆਚਾਰ ਪ੍ਰਤੀ ਖਿੱਚ ਸਦਾ ਬਣੀ ਰਹਿੰਦੀ ਹੈ, ਜਿਸ ਕਾਰਨ ਉਹ ਪੰਜਾਬੀਅਤ ਦੀ ਸੇਵਾ ਵੱਖ-ਵੱਖ ਤਰੀਕਿਆਂ ਨਾਲ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਹੀ ਆਸਟ੍ਰੇਲੀਆ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਜਾਂ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ ਲੋਕਾਂ ਨੂੰ ਖੁਸ਼ੀ ਦੇਣ ਲਈ ਪਰੁਲ ਨਾਗਪਾਲ ਤੇ ਗੁਰਪ੍ਰੀਤ ਖੇਤਲਾ ਨੇ ਦੱਸਿਆ ਕਿ ਇਸ ਵਾਰ ਪਹਿਲੀ ਵਾਰ 'ਦੇਸੀ ਸਵੈਗ' ਪ੍ਰੋਗਰਾਮ ਗਾਇਕੀ ਦਾ 24 ਜੂਨ ਤੋਂ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ ਤੇ ਅਖਿਲ ਪੰਜਾਬੀ ਨਾਮੀ ਗਾਇਕ/ਗਾਇਕਾ ਆਪਣੀ ਕਲਾ ਦੇ ਜੌਹਰ ਦਿਖਾਉਣਗੇ।
Punjabi Bollywood Tadka
24 ਜੂਨ ਨੂੰ ਪਰਥ ਸ਼ਹਿਰ ਦੇ ਪਲਟੇਨੀਅਰ ਬਲਿਊ ਵਿਖੇ, 25 ਜੂਨ ਨੂੰ ਐਡੀਲੇਡ ਵਿਖੇ, 1 ਜੁਲਾਈ ਨੂੰ ਕੈਨਬਰਾ ਵਿਖੇ, 2 ਜੁਲਾਈ ਨੂੰ ਬ੍ਰਿਸਬੇਨ, 7 ਜੁਲਾਈ ਨੂੰ ਕੇਨਜ਼, 8 ਜੁਲਾਈ ਨੂੰ ਸਿਡਨੀ ਸ਼ਹਿਰ ਦੇ ਸੀ-3 ਕਾਨਫਰੰਸ ਵੈਨਿਊ ਵਿਖੇ, 9 ਜੁਲਾਈ ਨੂੰ ਮੈਲਬੋਰਨ, 15 ਜੁਲਾਈ ਨੂੰ ਔਕਲੈਂਡ (ਨਿਊਜ਼ੀਲੈਂਡ) ਵਿਖੇ ਪ੍ਰੋਗਰਾਮ ਹੋਣਗੇ। 
ਇਨ੍ਹਾਂ ਪ੍ਰੋਗਰਾਮਾਂ ਸਬੰਧੀ ਗੱਲ ਕਰਦਿਆਂ ਸੌਰਵ ਬ੍ਰਹਮਪੁਰੀਆ, ਕ੍ਰਿਪਾਲ ਪਰਥ, ਗੁਰਜੀਤ ਸਿੰਘ ਬਾਜਵਾ ਮੈਨੇਜਰ ਵੈਜ਼ੀ ਹੱਟ ਰੈਸਟੋਰੈਂਟ ਪਰਥ, ਜਗਮੀਤ ਸਿੰਘ, ਇੰਦਰਜੀਤ ਸਿੰਘ ਲੰਗੜੋਆ, ਸੰਗਤ ਸਿੰਘ ਸੈਣੀ, ਮਨਜਿੰਦਰ ਗਿੱਲ, ਮਨਜਿੰਦਰ ਸੰਧੂ, ਨਿਤਿਨ ਗਥਾਨੀ, ਮਨੀ ਬਾਠ, ਗੁਰਵਿੰਦਰ ਬੁੱਟਰ, ਸੋਨੂੰ ਰੌੜੀ ਆਦਿ ਨੇ ਦੱਸਿਆ ਕਿ ਪਰਥ ਦੇ ਪਲਟੇਨੀਅਰ ਬਲਿਊ ਲਈ ਸ਼ੌਅ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਇਸ ਤਰ੍ਹਾਂ ਹੀ 25 ਜੂਨ ਨੂੰ ਐਡੀਲੇਡ ਵਿਖੇ ਨਵਦੀਪ ਅਗਨੀਹੋਤਰੀ, ਦੀਪ ਘੁੰਮਣ, ਮਨਵੀਰ ਸ਼ਰਮਾ, ਕਮਲ, ਸੰਦੀਪ ਸ਼ਰਮਾ, ਨਰਿੰਦਰ ਬੈਂਸ, ਸੰਦੀਪ ਸਿੰਘ ਆਦਿ ਨੇ ਦੱਸਿਆ ਕਿ ਐਡੀਲੇਟ ਟਾਊਨ ਹਾਲ ਵਿਖੇ ਹੋ ਰਹੇ ਪ੍ਰੋਗਰਾਮ ਲਈ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਸ਼ਹਿਰ ਵਾਸੀਆਂ 'ਚ ਬਹੁਤ ਉਤਸ਼ਾਹ ਹੈ।


Tags: Desi Swag Sunanda Sharma Preet Harplal Akhil Austraila New Zealand