FacebookTwitterg+Mail

ਸੁਨੰਦਾ ਸ਼ਰਮਾ 25 ਜੂਨ ਨੂੰ ਐਡੀਲੇਡ ਵਿਖੇ ਪਾਏਗੀ ਬੁਲਟ ਦੇ ਪਟਾਕੇ

desi swag show 25 june
21 June, 2017 04:46:47 PM

ਐਡੀਲੇਡ/ਸਿਡਨੀ (ਅਰਸ਼ਦੀਪ)— ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਪੰਜਾਬੀ ਗਾਇਕੀ ਦੇ ਪ੍ਰੋਗਰਾਮ 'ਦੇਸੀ ਸਵੈਗ' ਪ੍ਰਤੀ ਦਰਸ਼ਕਾਂ ਤੇ ਸਰੋਤਿਆਂ 'ਚ ਭਾਰੀ ਉਤਸ਼ਾਹ ਹੈ। ਇਸ ਪ੍ਰੋਗਰਾਮ ਦੇ ਕਰਤਾ-ਧਰਤਾ ਪਾਰੁਲ ਨਾਗਪਾਲ ਨੇ ਦੱਸਿਆ ਕਿ 24 ਜੂਨ ਨੂੰ ਪਰਥ ਤੋਂ ਬਾਅਦ ਐਡੀਲੇਡ ਵਿਖੇ 25 ਜੂਨ ਨੂੰ ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ ਤੇ ਅਖਿਲ ਵਰਗੇ ਨਾਮੀ ਕਲਾਕਾਰ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ।
ਐਡੀਲੇਡ ਵਿਖੇ ਅੱਜ ਨਵਦੀਪ ਅਗਨੀਹੋਤਰੀ, ਦੀਪ ਘੁਮਾਣ, ਮਨਵੀਰ ਸ਼ਰਮਾ, ਕਮਲ, ਸੰਦੀਪ ਸਿੰਘ ਤੇ ਨਰਿੰਦਰ ਬੈਂਸ ਆਦਿ 'ਦੇਸੀ ਸਵੈਗ' ਦੇ ਪ੍ਰਬੰਧਕਾਂ ਤੇ ਸਹਿਯੋਗੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਜਾਣਕਾਰੀ 'ਜਗ ਬਾਣੀ' ਨੂੰ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਪੰਜਾਬੀ ਸਰੋਤਿਆਂ ਤੋਂ ਇਲਾਵਾ ਹੋਰ ਵਰਗਾਂ ਦੇ ਨੌਜਵਾਨਾਂ ਤੇ ਭਾਰਤੀ, ਪਾਕਿਸਤਾਨੀ ਮੂਲ ਦੇ ਪਰਿਵਾਰਾਂ 'ਚ ਵੀ ਬੇਸਬਰੀ ਨਾਲ 25 ਜੂਨ ਨੂੰ ਸੁਨੰਦਾ ਸ਼ਰਮਾ ਦੇ ਬੁਲਟ ਦੇ ਪਟਾਕਿਆਂ ਨੂੰ ਸੁਣਨ ਲਈ ਪੂਰਾ ਉਤਸ਼ਾਹ ਹੈ।
ਇਥੇ ਗੌਰਤਲਬ ਹੈ ਕਿ ਆਰ. ਬੀ. ਇੰਟਰਨੈਸ਼ਨਲ ਐਂਡ ਟਿਕਟ ਗੁਰੂ ਕੰਪਨੀ ਵਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੇ ਅਸਥਾਨ ਐਡੀਲੇਡ ਟਾਊਨ ਹਾਲ ਦੇ ਸਾਰੇ ਪ੍ਰਬੰਧ ਮੁਕੰਮਲ ਕਰਵਾ ਲਏ ਗਏ ਹਨ। ਧੜਾਧੜ ਦਰਸ਼ਕਾਂ ਤੇ ਸਰੋਤਿਆਂ 'ਚ www.ticketguru.com.au 'ਤੇ ਟਿਕਟਾਂ ਖਰੀਦਣ ਲਈ ਬਹੁਤ ਕ੍ਰੇਜ਼ ਹੈ। ਇਸ ਸਬੰਧੀ ਅੱਜ ਪ੍ਰੋਗਰਾਮ ਦਾ ਬੈਨਰ ਵੀ ਜਾਰੀ ਕੀਤਾ ਗਿਆ ਹੈ।


Tags: Sunanda Sharma Preet Harpla Akhil Desi Swag Parul Nagpal ਸੁਨੰਦਾ ਸ਼ਰਮਾ ਪ੍ਰੀਤ ਹਰਪਾਲ ਅਖਿਲ