FacebookTwitterg+Mail

ਭਾਈ ਦੂਜ 'ਤੇ ਦਾਊਦ ਇਬਰਾਹਿਮ ਦੀ ਤਸਵੀਰ ਸ਼ੇਅਰ ਕਰਕੇ ਫਸੇ ਫਰਾਹ ਖਾਨ ਦੇ ਪਤੀ

farah khan
23 October, 2017 06:10:42 PM

ਨਵੀਂ ਦਿੱਲੀ(ਬਿਊਰੋ)— ਭਾਈ ਦੂਜ 'ਤੇ ਸਭ ਨੇ ਆਪਣੇ-ਆਪਣੇ ਭਰਾਵਾਂ ਨੂੰ ਯਾਦ ਕੀਤਾ ਪਰ ਫਰਾਹ ਖਾਨ ਦੇ ਪਤੀ ਸ਼ਿਰਿਸ਼ ਕੁੰਦਰ ਨੂੰ ਯਾਦ ਆਏ ਦਾਊਦ ਇਬਰਾਹਿਮ। ਇਸ ਕਾਰਨ ਤੋਂ ਉਹ ਟਵਿਟਰ 'ਤੇ ਖੂਬ ਟਰੋਲ ਵੀ ਹੋਏ। ਅਸਲ 'ਚ ਸ਼ਿਰਿਸ਼ ਨੇ 21 ਅਕਤੂਬਰ ਨੂੰ ਭਾਈ ਦੂਜ ਦੀ ਵਧਾਈ ਦਿੰਦੇ ਹੋਏ ਦਾਊਦ ਇਬਰਾਹਿਮ ਦੀ ਤਸਵੀਰ ਪੋਸਟ ਕੀਤੀ ਦਿੱਤੀ। ਬਸ ਫਿਰ ਕੀ, ਟਵਿਟਰ ਯੂਜ਼ਰਜ਼ ਨੇ ਇਕ ਤੋਂ ਬਾਅਦ ਇਕ ਗੁੱਸੇ ਨਾਲ ਭਰੇ ਕੁਮੈਂਟ ਕਰਨਾ ਸ਼ੁਰੂ ਕਰ ਦਿੱਤਾ।


ਇਕ ਯੂਜ਼ਰ ਨੇ ਲਿਖਿਆ, ''ਤੁਸੀ ਵੀ ਇਸ ਨੂੰ ਭਰਾ ਕਹਿ ਸਕਦੇ ਹੋ, ਬਾਕੀ ਸਭ ਲਈ ਤਾਂ ਇਹ ਇਕ ਕ੍ਰਿਮਿਨਲ ਹੀ ਹੈ। ਇਕ ਯੂਜ਼ਰ ਨੇ ਇੱਥੇ ਤੱਕ ਕਮੈਂਟ ਕੀਤਾ ਕਿ ਤੇਰਾ ਸੈਂਸ ਆਫ ਹਊਮਰ ਤੇਰੀ ਘਟੀਆ ਫਿਲਮਾਂ ਦੀ ਤਰ੍ਹਾਂ ਹੀ ਹੈ।''
ਸ਼ਾਹਰੁਖ ਖਾਨ ਅਤੇ ਸ਼ਿਰੀਸ਼ ਦੀ ਹੱਥੋਪਾਈ ਵਾਲੀ ਘਟਨਾ ਦਾ ਜ਼ਿਕਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ, ਜਦੋਂ ਸ਼ਾਹਰੁਖ ਨੇ ਤੈਨੂੰ ਥੱਪੜ ਮਾਰਿਆ ਸੀ ਤਾਂ ਤੂੰ ਇਸ ਹੀ ਭਰਾ ਨੂੰ ਸ਼ਿਕਾਇਤ ਕੀਤੀ ਸੀ ਕੀ?

Punjabi Bollywood Tadka
ਉੱਥੇ ਇਕ ਯੂਜ਼ਰ ਨੇ ਲਿਖਿਆ ਕਿ ਤੁਸੀ ਭਾਈ ਦੁਜ ਵਰਗੇ ਤਿਉਹਾਰ ਦਾ ਕਿਉਂ ਮਜ਼ਾਕ ਬਣਾ ਰਹੇ ਹੋ, ਇਹ ਭਰਾ-ਭੈਣ ਦੇ ਪਿਆਰ ਦਾ ਪ੍ਰਤੀਕ ਹੈ। ਕਈ ਯੂਜ਼ਰ ਨੇ ਇਸ ਭਾਈ ਦੂਜ ਵਰਗੇ ਤਿਉਹਾਰ ਦੀ ਬੇਇਜਤੀ ਵੀ ਕਿਹਾ। ਦੀਵਾਲੀ ਦੇ ਦੂਜੇ ਦਿਨ ਮਨਾਏ ਜਾਣ ਵਾਲੇ ਭਾਈ ਦੂਜ ਦੇ ਤਿਉਹਾਰ ਤੇ ਭੈਣਾਂ ਭਰਾਵਾਂ ਦਾ ਟੀਕਾ ਕਰਦੀਆਂ ਹਨ। ਯੂਜ਼ਰਜ਼ ਦੇ ਅਜਿਹੇ ਕੁਮੈਂਟ ਦੇਖ ਕੇ ਲੱਗਦਾ ਹੈ ਕਿ ਕੋਰਿਓਗ੍ਰਾਫਰ ਫਰਾਹ ਖਾਨ ਦੇ ਪਤੀ ਅਤੇ ਫਿਲਮਮੇਕਰ ਸ਼ਿਰੀਸ਼ ਕੁੰਦਰ ਦੇ ਇਸ ਟਵੀਟ ਤੋਂ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਿਆ ਹੈ।

Punjabi Bollywood Tadka
ਦੱਸ ਦੇਈਏ ਕਿ ਸ਼ਿਰੀਸ਼ 'ਜਾਨ-ਏ-ਮਨ', ਜੋਕਰ ਅਤੇ ਸਾਲ 2016 ਵਿਚ ਰਿਲੀਜ਼ ਹੋਈ ਸ਼ਾਰਟ ਫਿਲਮ ਕ੍ਰਿਤੀ ਦੇ ਡਾਇਰੈਕਟਰ ਹਨ। ਫਰਾਹ ਖਾਨ ਉਮਰ ਤੋਂ ਸ਼ਿਰੀਸ਼ ਤੋਂ 8 ਸਾਲ ਵੱਡੀ ਹੈ। ਦੋਹਾਂ ਦੀ ਮੁਲਾਕਾਤ ਫਿਲਮ 'ਮੈਂ ਹੂੰ ਨਾ' ਦੌਰਾਨ ਹੋਈ ਸੀ। ਸਾਲ 2008 ਵਿਚ ਦੋਵੇਂ ਮਾਂ-ਬਾਪ ਬਣੇ ਸਨ। 11 ਫਰਵਰੀ 2008 ਨੂੰ ਫਰਾਹ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਉਨ੍ਹਾਂ ਦੇ ਬੇਟੇ ਦਾ ਨਾਂ ਜ਼ਾਰ ਅਤੇ ਬੇਟੀਆਂ ਦਾ ਨਾਂ ਦੀਵਾ ਅਤੇ ਅਨਿਆ ਹੈ। ਸਾਲ 2012 ਵਿਚ ਅਦਾਕਾਰ ਸੰਜੇ ਦੱਤ ਦੀ ਫਿਲਮ 'ਅਗਨੀਪਥ' ਦੀ ਸਕਸੈਸ ਪਾਰਟੀ ਵਿਚ ਸ਼ਾਹਰੁਖ ਖਾਨ ਨੇ ਸ਼ਿਰੀਸ਼ ਨੂੰ ਥੱਪੜ ਮਾਰਿਆ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਸ਼ਿਰੀਸ਼ ਨੇ ਸ਼ਾਹਰੁਖ ਦੇ ਖਿਲਾਫ ਪੁਲਸ ਵਿਚ ਸ਼ਿਕਾਇਤ ਨਹੀਂ ਕੀਤੀ ਸੀ।


Tags: Farah KhanDawood IbrahimBhai DoojShirish KunderBollywood Celebrityਭਾਈ ਦੂਜ ਫਰਾਹ ਖਾਨਦਾਊਦ ਇਬਰਾਹਿਮ